Sukhbir Badal: ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੋਮਵਾਰ ਨੂੰ ਪੰਜ ਸਿੱਖ ਸਾਹਿਬਾਨ ਦੀ ਮੀਟਿੰਗ ਹੋਈ।
Trending Photos
Sukhbir Badal: ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੋਮਵਾਰ ਨੂੰ ਪੰਜ ਸਿੱਖ ਸਾਹਿਬਾਨ ਦੀ ਮੀਟਿੰਗ ਹੋਈ। ਅਕਾਲੀ ਦਲ ਦੀ ਸਰਕਾਰ ਵੇਲੇ ਸੁਖਬੀਰ ਬਾਦਲ ਤੇ ਹੋਰ ਸਿੱਖ ਮੰਤਰੀਆਂ ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ ਕਰਨ ਅਤੇ ਬੇਅਦਬੀ ਮਾਮਲੇ ਵਿੱਚ ਸਜ਼ਾ ਸੁਣਾਈ ਗਈ।
ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ। ਇਸ ਨਾਲ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਐਵਾਰਡ ਵਾਪਸ ਲੈ ਲਿਆ ਜਾਵੇਗਾ। ਇਸ ਤੋਂ ਪਹਿਲਾਂ ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਰਾਮ ਰਹੀਮ ਨੂੰ ਮੁਆਫ਼ ਕਰਨ ਦੀ ਗਲਤੀ ਮੰਨ ਲਈ। ਜਦਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ।
ਸੁਖਬੀਰ ਸਿੰਘ ਬਾਦਲ ਦੀ ਪੂਰੀ ਧਾਰਮਿਕ ਸਜ਼ਾ ਦਾ ਵੇਰਵਾ
1. 3 ਦਸੰਬਰ ਤੋਂ ਸੁਖਬੀਰ ਬਾਦਲ ਰੋਜ਼ਾਨਾ 12 ਵਜੇ ਤੋਂ 1 ਵਜੇ ਤਕ ਦਰਬਾਰ ਸਾਹਿਬ ਵਿਖੇ ਪਖ਼ਾਨੇ ਕਰਨਗੇ ਸਾਫ਼।
2. ਉਪਰੰਤ ਇਸ਼ਨਾਨ ਕਰਨਗੇ ਤੇ ਫਿਰ ਲੰਗਰ ਹਾਲ ਵਿੱਚ ਜਾ ਕੇ 1 ਘੰਟੇ ਤਕ ਭਾਂਡੇ ਮਾਂਜਣ ਦੀ ਕਰਨਗੇ ਸੇਵਾ।
3. ਇਸ ਮਗਰੋਂ ਉਹ 1 ਘੰਟਾ ਕੀਰਤਨ ਸਰਵਣ ਕਰਨਗੇ।
4. ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਗਲ਼ ਵਿੱਚ ਤਖ਼ਤੀ ਪਾਈ ਰੱਖਣ ਦੇ ਦਿੱਤੇ ਹੁਕਮ।
5. ਲੱਤ ਵਿੱਚ ਫੈਕਚਰ ਹੋਣ ਕਾਰਨ ਘੰਟਾ ਘਰ ਕੋਲ ਦਰਸ਼ਨੀ ਸੇਵਾਦਾਰ ਦਾ ਚੋਲਾ ਪਹਿਨ ਕੇ ਡਿਊੜੀ ਦੌਰਾਨ ਹੱਥ ਵਿੱਚ ਬਰਛਾ ਫੜ ਕੇ ਵ੍ਹੀਲਚੇਅਰ 'ਤੇ ਬੈਠਣਗੇ।
6. ਇਸ ਦੌਰਾਨ ਉਨ੍ਹਾਂ ਦੇ ਗੱਲ ਵਿੱਚ ਤਖ਼ਤੀ ਪਾਈ ਜਾਣੀ ਯਕੀਨੀ ਬਣਾਈ ਜਾਵੇ।
7. ਉਪਰੰਤ ਉਹ ਭਾਂਡੇ ਮਾਂਜਣ ਤੇ ਕੀਰਤਨ ਸਰਵਣ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ।
8. 2 ਦਿਨ ਦੀ ਸੇਵਾ ਦਰਬਾਰ ਸਾਹਿਬ ਵਿੱਚ ਕਰਨ ਉਪਰੰਤ ਉਹ ਅਗਲੇ 2-2 ਦਿਨ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਕੇ ਆਪਣੀ ਤਨਖ਼ਾਹ ਪੂਰੀ ਕਰਨਗੇ।
9. ਬਰਛੀ ਫੜ੍ਹ ਕੇ ਬੈਠਣ ਦਾ ਇਨ੍ਹਾਂ ਦਾ ਸਮਾਂ ਇਥੇ 9 ਤੋਂ 10 ਵਜੇ ਤਕ ਹੋਵੇਗਾ।
10. ਸਜ਼ਾ ਖ਼ਤਮ ਹੋਣ ਉਪਰੰਤ 11 ਹਜ਼ਾਰ ਦੀ ਸੇਵਾ ਦੇਕੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਕਰਵਾਉਣ ਅਰਦਾਸ।