Sidhu Moosewala murder case: ਗੋਇੰਦਵਾਲ ਜੇਲ੍ਹ 'ਚ ਮਾਰੇ ਗਏ 2 ਮੁਲਜ਼ਮ, ਗੋਲਡੀ ਬਰਾੜ ਨੇ ਲਈ ਜਿੰਮੇਵਾਰੀ?
Advertisement
Article Detail0/zeephh/zeephh1588074

Sidhu Moosewala murder case: ਗੋਇੰਦਵਾਲ ਜੇਲ੍ਹ 'ਚ ਮਾਰੇ ਗਏ 2 ਮੁਲਜ਼ਮ, ਗੋਲਡੀ ਬਰਾੜ ਨੇ ਲਈ ਜਿੰਮੇਵਾਰੀ?

ਮਿਲੀ ਜਾਣਕਾਰੀ ਮੁਤਾਬਕ ਗੋਇੰਦਵਾਲ ਜੇਲ੍ਹ 'ਚ ਰਵਿਵਾਰ ਨੂੰ ਹੋਈ ਝੜਪ ਵਿੱਚ ਮਨਦੀਪ ਤੂਫਾਨ ਅਤੇ ਮੋਹਨਾ ਮਾਰੇ ਗਏ ਸਨ।

Sidhu Moosewala murder case: ਗੋਇੰਦਵਾਲ ਜੇਲ੍ਹ 'ਚ ਮਾਰੇ ਗਏ 2 ਮੁਲਜ਼ਮ, ਗੋਲਡੀ ਬਰਾੜ ਨੇ ਲਈ ਜਿੰਮੇਵਾਰੀ?

Sidhu Moosewala murder case news: ਜਿੱਥੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਅੱਜ ਤੱਕ ਇਨਸਾਫ ਦੀ ਮੰਗ ਕਰ ਰਿਹਾ ਹੈ, ਉੱਥੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਰਵਿਵਾਰ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਕਿ ਸਿੱਧੂ ਦੇ ਕਤਲ ਕਾਂਡ 'ਚ ਸ਼ਾਮਿਲ ਦੋ ਮੁਲਜ਼ਮ ਗੋਇੰਦਵਾਲ ਜੇਲ੍ਹ 'ਚ ਮਾਰੇ ਗਏ। ਵਾਇਰਲ ਹੋ ਰਹੇ ਇੱਕ ਪੋਸਟਰ ਵਿੱਚ ਦਾਅਵਾ ਕੀਤਾ ਗਿਆ ਕਿ ਇਸ ਕਤਲ ਦੀ ਜਿੰਮੇਵਾਰੀ ਵੀ ਗੋਲਡੀ ਬਰਾੜ (Goldy Brar news) ਨੇ ਹੀ ਲਈ ਹੈ।  

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਿੰਮੇਵਾਰੀ ਵੀ ਗੋਲਡੀ ਬਰਾੜ ਵੱਲੋਂ ਲਈ ਗਈ ਸੀ ਅਤੇ ਉਦੋਂ ਦੱਸਿਆ ਜਾ ਰਿਹਾ ਸੀ ਕਿ ਗੋਲਡੀ ਬਰਾੜ ਕੈਨੇਡਾ 'ਚ ਸੀ ਅਤੇ ਕੁਝ ਮਹੀਨਿਆਂ ਤੋਂ ਬਾਅਦ ਇਹ ਖ਼ਬਰ ਆਈ ਸੀ ਕਿ ਉਹ ਅਮਰੀਕਾ 'ਚ ਹੈ।  

ਮਿਲੀ ਜਾਣਕਾਰੀ ਮੁਤਾਬਕ ਗੋਇੰਦਵਾਲ ਜੇਲ੍ਹ 'ਚ ਰਵਿਵਾਰ ਨੂੰ ਹੋਈ ਝੜਪ ਵਿੱਚ ਮਨਦੀਪ ਤੂਫਾਨ ਅਤੇ ਮੋਹਨਾ ਮਾਰੇ ਗਏ ਸਨ। ਇਸ ਹਾਦਸੇ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਗੈਂਗਸਟਰ ਗੋਲਡੀ ਬਰਾੜ (Goldy Brar news) ਨੇ ਫੇਸਬੁੱਕ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ। ਹਾਲਾਂਕਿ ਬਾਅਦ ਵਿੱਚ ਪੰਜਾਬ ਪੁਲਿਸ ਵੱਲੋਂ ਇਸ ਪੋਸਟ ਨੂੰ ਫੇਕ ਕਰਾਰ ਦਿੱਤਾ ਸੀ।

ਫੇਸਬੁੱਕ ਪੋਸਟ ਵਿੱਚ ਲਿਖਿਆ ਸੀ ਕਿ "ਲਾਰੈਂਸ ਬਿਸ਼ਨੋਈ ਗੈਂਗ ਨੇ ਗੋਇੰਦਵਾਲ ਜੇਲ੍ਹ ਦੀ ਬੈਰਕ ਵਿੱਚ ਮੋਹਨਾ ਮਾਨਸਾ ਅਤੇ ਮਨਦੀਪ ਤੂਫਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।"

ਇਹ ਵੀ ਪੜ੍ਹੋ: Sidhu Moosewala murder case: ਜੇਲ੍ਹ ‘ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਦਾ ਕਾਤਲ, ਜਾਣੋ ਪੂਰਾ ਮਾਮਲਾ

ਪੋਸਟ ਵਿੱਚ ਇਹ ਵੀ ਲਿਖਿਆ ਸੀ ਕਿ "ਉਨ੍ਹਾਂ ਨੂੰ ਸਾਡੇ ਭਰਾਵਾਂ ਸਚਿਨ ਭਿਵਾਨੀ, ਅੰਕਿਤ ਸੇਰਸਾ, ਦੀਪਕ ਮੁੰਡੀ, ਮਨਪ੍ਰੀਤ ਭਾਊ, ਕਸ਼ਿਸ਼, ਅਰਸ਼ਦ ਬੀਕਾਨੇਰ, ਮਾਮਾ ਕੀਟਾ ਨੇ ਮਾਰਿਆ ਸੀ। ਇਹ ਜੱਗੂ ਭਗਵਾਨਪੁਰੀਆ ਦਾ ਬੰਦਾ ਸੀ। ਅਸੀਂ ਉਨ੍ਹਾਂ ਨਾਲ ਕੁਝ ਗਲਤ ਨਹੀਂ ਕੀਤਾ। ਹੁਣ ਤੱਕ ਅਸੀਂ ਇਕੱਠੇ ਰਹੇ ਪਰ 2 ਦਿਨ ਪਹਿਲਾਂ ਉਨ੍ਹਾਂ ਨੇ ਸਾਡੇ ਭਰਾ ਮਨਪ੍ਰੀਤ ਭਾਉ ਢੈਪਈ ਦੀ ਬੈਰਕ ਵਿੱਚ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਸਾਡੇ ਗੈਂਗ ਨੇ ਉਨ੍ਹਾਂ ਨੂੰ ਇੱਕ ਪਾਸੇ ਮਾਰ ਦਿੱਤਾ।"

"ਜੱਗੂ ਨੇ ਸਾਡੇ ਭਰਾਵਾਂ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਜਾਲ ਵਿਛਾ ਕੇ ਐਨਕਾਊਂਟਰ ਵਿੱਚ ਮਾਰ ਦਿੱਤਾ। ਉਹ ਸਾਡੀ ਵਿਰੋਧੀ ਪਾਰਟੀ ਨਾਲ ਮਿਲੇ ਹਨ ਅਤੇ ਅੰਦਰ ਦੀਆਂ ਖ਼ਬਰਾਂ ਲੀਕ ਕਰ ਰਹੇ ਹਨ। ਜੋ ਵੀ ਜੱਗੂ ਦਾ ਸਾਥ ਦੇ ਕੇ ਲਾਰੈਂਸ 'ਤੇ ਹੱਥ ਖੜ੍ਹਾ ਕਰੇਗਾ, ਕਾਲਾ ਜਥੇਦਾਰੀ ਦੇ ਬੰਦਿਆਂ ਦਾ ਵੀ ਇਹੋ ਹਾਲ ਹੋਵੇਗਾ।"

ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਸਾਧਿਆ ਅੰਮ੍ਰਿਤਪਾਲ ਸਿੰਘ ‘ਤੇ ਨਿਸ਼ਾਨਾ, ਕਿਹਾ "ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ"

(For more news apart from Sidhu Moosewala murder case, stay tuned to Zee PHH)

Trending news