ਸਿੱਧੂ ਮੂਸੇਵਾਲਾ ਦੇ VAAR ਗੀਤ ਦੇ ਹੋਏ ਲੱਖਾਂ 'ਚ VIEWS, ਬਿਲਬੋਰਡ ਕੈਨੇਡੀਅਨ ਹੌਟ 100 ‘ਚ ਬਣਾਈ ਜਗ੍ਹਾ
Advertisement
Article Detail0/zeephh/zeephh1443947

ਸਿੱਧੂ ਮੂਸੇਵਾਲਾ ਦੇ VAAR ਗੀਤ ਦੇ ਹੋਏ ਲੱਖਾਂ 'ਚ VIEWS, ਬਿਲਬੋਰਡ ਕੈਨੇਡੀਅਨ ਹੌਟ 100 ‘ਚ ਬਣਾਈ ਜਗ੍ਹਾ

Sidhu Moosewala New Song: ਸਿੱਧੂ ਦੇ ਬਹੁਤ ਸਾਰੇ ਗੀਤ ‘ਬਿਲਬੋਰਡ’ ’ਤੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਹਾਲ ਹੀ ’ਚ ਰਿਲੀਜ਼ ਹੋਇਆ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਵੀ ‘ਬਿਲਬੋਰਡ’ ’ਚ ( Hot 100 list) ਆਪਣੀ ਜਗ੍ਹਾ ਬਣਾ ਚੁੱਕਾ ਹੈ।  

 

ਸਿੱਧੂ ਮੂਸੇਵਾਲਾ ਦੇ VAAR ਗੀਤ ਦੇ ਹੋਏ ਲੱਖਾਂ 'ਚ VIEWS, ਬਿਲਬੋਰਡ ਕੈਨੇਡੀਅਨ ਹੌਟ 100 ‘ਚ ਬਣਾਈ ਜਗ੍ਹਾ

Sidhu Moosewala New Song: ਸਿੱਧੂ ਮੂਸੇ ਵਾਲਾ ਦਾ ਗੀਤ 'SYL' ਬਿਲਬੋਰਡ ਕੈਨੇਡੀਅਨ (Billboard) ਹੌਟ 100 ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ ਤੇ ਹੁਣ ਸਿੱਧੂ  ਦੇ Sidhu Moosewala ਦੇ ਨਵੇਂ ਗੀਤ 'Vaar'  ‘ਬਿਲਬੋਰਡ’ ਦੀ ‘ਕੈਨੇਡੀਅਨ ਹੌਟ 100’ ਦੀ ਲਿਸਟ ’ਚ ਆਪਣੀ ਜਗ੍ਹਾ ਬਣਾਈ ਹੈ। ਇਹ ਗੀਤ ਇਸ ਲਿਸਟ ’ਚ 64ਵੇਂ ਨੰਬਰ ’ਤੇ ਹੈ। ਨਵੇਂ ਗੀਤ ਵਾਰ ਵਿੱਚ ਸਿੱਖ ਬਹਾਦਰੀ ਦਾ ਗੁਣਗਾਨ ਕੀਤਾ ਗਿਆ ਹੈ। ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਇਹ ਉਸਦਾ ਦੂਜਾ ਗੀਤ ਹੈ। ਇਸ ਤੋਂ ਪਹਿਲਾਂ SYL ਗੀਤ ਵੀ ਸੁਪਰਹਿੱਟ ਰਿਹਾ ਸੀ।

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਧਮਾਲ (Sidhu Moosewala New Song) ਮਚਾ ਰਿਹਾ ਹੈ। ਇਹ ਗੀਤ ਗੁਰੂ ਪਰਵ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਸੀ। ਲੱਖਾਂ ਲੋਕਾਂ ਨੇ ਇਸ ਨੂੰ ਕੁਝ ਮਿੰਟਾਂ ਵਿੱਚ ਸੁਣਿਆ। ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇਲਾਵਾ ਵਾਰ ਨਾਂ ਦਾ ਇਹ ਗੀਤ ਯੂ-ਟਿਊਬ 'ਤੇ ਵੀ ਮੌਜੂਦ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦਾ ਗੀਤ 'SYL' ਬਿਲਬੋਰਡ ਕੈਨੇਡੀਅਨ ਹੌਟ 100 ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ। ਸਿੱਧੂ ਦਾ ਗੀਤ 'S'.YL' ਬਿਲਬੋਰਡ ਕੈਨੇਡੀਅਨ (Hot 100 list) ਹਾਟ 100 'ਤੇ 81ਵੇਂ ਨੰਬਰ 'ਤੇ ਰਿਹਾ ਸੀ । ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 3 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਇਸ ਗੀਤ ਨੂੰ ਭਾਰਤ 'ਚ ਬੈਨ ਕਰ ਦਿੱਤਾ ਗਿਆ ਸੀ ਪਰ ਵਿਦੇਸ਼ਾਂ 'ਚ ਰਹਿਣ ਵਾਲੇ ਲੋਕ ਅਜੇ ਵੀ ਇਸ ਗੀਤ ਨੂੰ ਯੂ-ਟਿਊਬ 'ਤੇ ਦੇਖ ਸਕਦੇ ਹਨ।

ਇੱਥੇ ਦੱਸ ਦੋਈਏ ਕਿ ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਸੀ।  ਇਕ ਰਿਪੋਰਟ ਦੇ ਮੁਤਾਬਿਕ ਇਸ ਗੀਤ ਨੂੰ 70 ਲੱਖ ਦੇ ਕਰੀਬ ਲੋਕ ਸੁਣ ਚੁੱਕੇ ਹਨ ਅਤੇ ਇਹ ਅੰਕੜਾ ਹਰ ਸਕਿੰਟ ਵਧ ਰਿਹਾ ਹੈ। ਉਨ੍ਹਾਂ ਦੇ ਜਾਣ ਤੋਂ ਬਾਅਦ ਸਿੱਧੂ ਦੀ ਲੋਕਪ੍ਰਿਅਤਾ ਸਿਖਰਾਂ 'ਤੇ ਹੈ।

ਗੌਰਤਲਬ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਸਿਰਫ਼ 28 ਸਾਲਾ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਮੌਤ ਦੀ ਜ਼ਿੰਮੇਵਾਰੀ ਕੈਨੇਡੀਅਨ ਗੈਂਗਸਟਰ ਗੋਲਡੀ ਬਰਾਡ ਨੇ ਲਈ ਸੀ।

Trending news