Sidhu Moosewasla New Song: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Watch Out' ਹੋਇਆ ਰਿਲੀਜ਼, 14 ਮਿੰਟਾਂ 'ਚ 1 ਮਿਲੀਅਨ ਵਿਊਜ਼
Advertisement
Article Detail0/zeephh/zeephh1955701

Sidhu Moosewasla New Song: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Watch Out' ਹੋਇਆ ਰਿਲੀਜ਼, 14 ਮਿੰਟਾਂ 'ਚ 1 ਮਿਲੀਅਨ ਵਿਊਜ਼

Sidhu Moosewasla New Song: ਪ੍ਰਸ਼ੰਸਕ ਅੱਜ ਗੀਤ ਸੁਣ ਸਕਣਗੇ। ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। 

 

Sidhu Moosewasla New Song: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Watch Out' ਹੋਇਆ ਰਿਲੀਜ਼, 14 ਮਿੰਟਾਂ 'ਚ 1 ਮਿਲੀਅਨ ਵਿਊਜ਼

Sidhu Moosewasla New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਅੱਜ ਰਿਲੀਜ਼ ਹੋ ਗਿਆ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇ ਵਾਲੇ ਦਾ ਅੱਜ ਨਵਾਂ ਗੀਤ ਰਿਲੀਜ਼ ਹੋ ਗਿਆ ਹੈ ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੀ ਮਾਤਾ ਤਸਵੀਰਾਂ ਵਿੱਚ ਆਪਣੇ ਬੇਟੇ ਦੇ ਗਾਣੇ ਨੂੰ ਦੇਖਣ ਦੇ ਲਈ ਮੋਬਾਈਲ ਉੱਪਰ ਗਾਣੇ ਦਾ ਇੰਤਜ਼ਾਰ ਕਰਦੇ ਦਿਖਾਈ ਦੇ ਰਹੀ ਹੈ ਤੇ ਆਪਣੇ ਬੇਟੇ ਨੂੰ ਯਾਦ ਕਰ ਅੱਖਾਂ ਵਿੱਚੋਂ ਅਥਰੂ ਬਹਾ ਰਹੇ ਸੀ ਜਿਵੇਂ ਹੀ ਸਿੱਧੂ ਮੂਸੇ ਵਾਲੇ ਦਾ ਗੀਤ ਆਊਟ ਵਾਚ ਰਿਲੀਜ਼ ਹੋਇਆ ਤਾਂ ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਪਿਤਾ ਨੇ ਗੀਤ ਸੁਣਿਆ ਤਾਂ ਇਸ ਦੌਰਾਨ ਮਾਤਾ ਚਰਨ ਕੌਰ ਦੇ ਅੱਖਾਂ ਵਿੱਚ ਅੱਥਰੂ ਦਿਖਾਈ ਦਿੱਤੇ

 ਉਹ ਗੀਤ ਸੁਣਦੇ ਨਾਲ ਨਾਲ ਅੱਖਾਂ ਦੇ ਵਿੱਚੋਂ ਅੱਥਰੂ ਵੀ ਵਹਾਉਂਦੇ ਰਹੇ ਕਿਉਂਕਿ ਸਿੱਧੂ ਮੂਸੇ ਵਾਲੇ ਦੀ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਉਸ ਦਾ ਚੌਥਾ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਵੱਡਾ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਕੁਝ ਮਿੰਟਾਂ ਦੇ ਵਿੱਚ ਹੀ ਸਿੱਧੂ ਮੂਸੇ ਵਾਲਾ ਦੇ ਇਸ ਗੀਤ ਦੇ ਮਿਲੀਅਨ ਦੇ ਵਿੱਚ ਵਿਊ ਹੋ ਚੁੱਕੇ ਹਨ।

ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਸੀ। ਪ੍ਰਸ਼ੰਸਕ ਅੱਜ ਗੀਤ ਸੁਣ ਸਕਣਗੇ। ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਇਹ ਗੀਤ ਅੱਜ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ 'ਤੇ ਰਿਲੀਜ਼ ਕੀਤਾ ਜਾਵੇਗਾ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਐਤਵਾਰ ਦੇ ਦਿਨ ਆਪਣੀ ਹਵੇਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਜਦੋਂ ਵੀ ਕੋਈ ਗੱਲ ਕਰਦੇ ਹਨ ਉਹ ਸਬੂਤਾਂ ਦੇ ਆਧਾਰ ਤੇ ਕਰਦੇ ਹਨ ਅਤੇ ਕਦੇ ਵੀ ਆਪਣੇ ਵਿਊ ਜਾਂ ਰੀਚ ਵਧਾਉਣ ਦੇ ਲਈ ਕੋਈ ਗਲਤ ਗੱਲ ਨਹੀਂ ਕਰਦੇ ਅਤੇ ਜੋ ਵੀ ਗੱਲ ਕਹਿੰਦੇ ਹਨ ਉਸ ਗੱਲ ਦੇ ਲਈ ਖੁਦ ਜਿੰਮੇਵਾਰ ਹੁੰਦੇ ਹਨ। ਉਹਨਾਂ ਕਿਹਾ ਕਿ ਮੈਂ ਦੋ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਣਾ ਚਾਹਿਆ ਸੀ ਪਰ ਉਹ ਨਹੀਂ ਮਿਲੇ ਅਤੇ ਵਿਧਾਨ ਸਭਾ ਦੇ ਬਾਹਰ ਜਾ ਕੇ ਵੀ ਆਪਣੀ ਗੱਲ ਰੱਖਣ ਦੇ ਲਈ ਬੈਠਿਆ ਤਾਂ ਉੱਥੇ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਵਿਸ਼ਵਾਸ ਦਵਾਇਆ ਗਿਆ ਸੀ ਪਰ ਅੱਜ ਤੱਕ ਮੁੜ ਕੇ ਕਦੇ ਵੀ ਉਹਨਾਂ ਦਾ ਫੋਨ ਤੱਕ ਨਹੀਂ ਆਇਆ ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਆਏ ਸਨ ਤਾਂ ਉਨਾਂ ਦੇ ਆਉਣ ਤੋਂ ਪਹਿਲਾਂ ਮੈਂ ਸਵਾਲ ਲਿਖੇ ਕਿ ਜ਼ਿਲ੍ਹੇ ਦੇ ਮੁਖੀ ਐਸਐਸਪੀ ਨੂੰ ਦੇ ਦਿੱਤੇ ਸਨ ਅਤੇ ਮੈਂ ਪੁੱਛਣਾ ਚਾਹੁੰਦਾ ਸਾਂ ਕਿ ਵੀਡੀਓ ਕਿਸ ਤਰ੍ਹਾਂ ਜੇਲ ਦੇ ਵਿੱਚ ਬਣ ਗਈ ਅਤੇ ਜਦੋਂ ਤੁਸੀਂ ਸਿੱਟ ਬਿਠਾ ਦਿੰਦੇ ਹੋ ਤਾਂ ਉਹਨਾਂ ਦੇ ਰਿਜ਼ਲਟ ਕਿਉਂ ਜਲਦੀ ਨਹੀਂ ਆ ਰਹੇ।

ਉਹਨਾਂ ਕਿਹਾ ਕਿ ਸੱਤ ਮਹੀਨਿਆਂ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਡੱਕਾ ਤੱਕ ਸਬੂਤ ਪੇਸ਼ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਹੁਣ ਜਦੋਂ ਤੋਂ ਮਾਨਯੋਗ ਹਾਈਕੋਰਟ ਵੱਲੋਂ ਸਰਕਾਰ ਨੂੰ ਖਿੱਚਿਆ ਹੈ ਤਾਂ ਹੁਣ ਉਦੋਂ ਦੇ ਕੁਝ ਸੋਚਣ ਲੱਗੇ ਹਨ ਅਤੇ ਦੇਖਦੇ ਹਨ ਕਿ ਮੈਂ ਇਹਨੂੰ ਸਪੀਚ ਕੌਣ ਲਿਖ ਕੇ ਦਿੰਦਾ ਹੈ ਉਹਨਾਂ ਕਿਹਾ ਕਿ ਮੈਨੂੰ ਸਪੀਚ ਮੇਰਾ ਮਰਿਆ ਹੋਇਆ ਪੁੱਤ ਲਿਖ ਕੇ ਦਿੰਦਾ ਹੈ ਅਤੇ ਇਸ ਦੌਰਾਨ ਉਨਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਤਿੱਖੇ ਵਾਰ ਕੀਤੇ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਤੁਸੀਂ ਪੰਜਾਬ ਦੇ ਵਿੱਚ ਗੈਂਗਸਟਰ ਬਾਅਦ ਨੂੰ ਬੜਾਵਾ ਦੇ ਰਹੇ ਹੋ ਅਤੇ ਜੇਲਾ ਦੇ ਵਿੱਚ ਸੈਲਾਂ ਨੂੰ ਕਿਰਾਏ ਤੇ ਚੜਾ ਰਹੇ ਹੋ ਅਤੇ ਜੇਲਾਂ ਦੇ ਵਿੱਚੋਂ ਲਗਾਤਾਰ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ। ਉਹਨਾਂ ਕਿਹਾ ਕਿ ਸ਼ੁਕਰ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਨੋਟਿਸ ਲਿਆ ਗਿਆ ਹੈ ਜਿਸ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਕਿਹਾ ਕਿ ਜੋ ਜੇਲਾਂ ਦੇ ਵਿੱਚੋਂ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਜਾਂਦੀਆਂ ਹਨ ਸਾਡੇ ਗਵਾਹਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: Happy Diwali 2023: CM ਭਗਵੰਤ ਮਾਨ ਸਮੇਤ ਇਨ੍ਹਾਂ ਸਿਆਸੀ ਲੀਡਰਾਂ ਨੇ ਦੀਵਾਲੀ ਤੇ ਬੰਦੀ ਛੋੜ ਦੀਆਂ ਦਿੱਤੀਆਂ ਵਧਾਈਆਂ 
 

ਪੋਸਟਰ ਜਾਰੀ ਕਰਨ ਦੇ ਨਾਲ ਹੀ ਮਾਂ ਚਰਨ ਕੌਰ ਨੇ ਇੱਕ ਸੁਨੇਹਾ ਵੀ ਲਿਖਿਆ- ਮੇਰਾ ਬੱਬਰ ਸ਼ੇਰ ਤੇ ਤੇਰਾ ਭਰਾ ਆ ਗਏ ਹਨ। ਇਸ ਨੂੰ ਪਿੱਛੇ ਧੱਕਣਾ ਆਸਾਨ ਨਹੀਂ ਹੈ, ਇਸ ਲਈ ਰਸਤਾ ਸਾਫ਼ ਕਰਨਾ ਬਿਹਤਰ ਹੋਵੇਗਾ। ਇਸ ਗੀਤ ਦੇ ਬੋਲਾਂ ਦਾ ਪਰਿਵਾਰ ਵੱਲੋਂ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਸ ਪੋਸਟਰ ਦੇ ਰਿਲੀਜ਼ ਹੋਣ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ (Sidhu Moosewasla) ਅਤੇ ਵਾਚ ਆਉਟ ਗੀਤ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਟ੍ਰੋਲ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ।

ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਮੂਸੇਵਾਲਾ ਦਾ ਗੀਤ ਮੋਰਨੀ ਰਿਲੀਜ਼ ਤੋਂ ਪਹਿਲਾਂ ਹੀ ਚੋਰੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਖਾਸ ਮੰਨਿਆ ਅਤੇ ਇਸ ਨੂੰ ਬਹੁਤ ਸੁਣਿਆ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿੱਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।

ਪਿਛਲੇ ਸਾਲ ਮਈ 'ਚ ਸਿੱਧੂ ਮੂਸੇਵਾਲਾ  (Sidhu Moosewasla)  ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਤੱਕ ਕੁੱਲ 4 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿੱਚ 2.7 ਕਰੋੜ ਵਿਊਜ਼ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।

Trending news