Samrala News: ਐਸਐੱਮਓ ਡਾਕਟਰ ਤਾਰਿਕਜੋਤ ਸਿੰਘ ਉਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Trending Photos
Samrala News (ਧਰਮਿੰਦਰ ਸਿੰਘ) : ਸਮਰਾਲਾ ਵਿਖੇ ਐਸਐੱਮਓ ਡਾਕਟਰ ਤਾਰਿਕਜੋਤ ਸਿੰਘ ਉਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਿਵਲ ਹਸਪਤਾਲ ਦਾ ਸਫ਼ਾਈ ਸੇਵਕ ਹੀ ਇਸ ਹਮਲੇ ਦਾ ਮਾਸਟਰ ਮਾਈਂਡ ਨਿਕਲਿਆ ਹੈ। ਇਸ ਮਾਮਲੇ ਵਿੱਚ ਇੱਕ ਮਹੰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਐਸਐਸਪੀ ਅਮਨੀਤ ਕੌਂਡਲ ਨੇ ਖੰਨਾ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ 25 ਫਰਵਰੀ ਨੂੰ ਤਾਰਿਕਜੋਤ ਸਿੰਘ ਵਾਸੀ ਗੋਬਿੰਦ ਨਗਰ, ਸਮਰਾਲਾ ਨੇ ਪੁਲਿਸ ਕੋਲ ਇਤਲਾਹ ਦਿੱਤੀ ਕਿ ਉਹ ਸਿਵਲ ਹਸਪਤਾਲ ਸਮਰਾਲਾ ਵਿੱਚ ਬਤੌਰ ਐਸਐਮਓ ਵਜੋਂ ਤਾਇਨਾਤ ਹਨ ਤੇ ਸਮਰਾਲਾ ਵਿੱਚ ਆਪਣੀ ਰਿਹਾਇਸ਼ ਉਤੇ ਇਕੱਲਾ ਹੀ ਰਹਿੰਦਾ ਹੈ।
24 ਫਰਵਰੀ ਨੂੰ ਕਰੀਬ 11:00 ਵਜੇ ਉਹ ਸਿਵਲ ਹਸਪਤਾਲ ਸਮਰਾਲਾ ਵਿੱਚੋਂ ਆਪਣੀ ਕਾਰ 'ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਇੱਕ ਵਰਨਾ ਕਾਰ ਨੰਬਰ PB 65-J-6189 ਆਈ, ਜਿਸ ਵਿੱਚ 3-4 ਨੌਜਵਾਨ ਸਵਾਰ ਸਨ, ਨੇ ਉਸ ਦੀ ਕਾਰ ਨੂੰ ਘੇਰ ਲਿਆ ਤੇ ਕਾਰ ਸਵਾਰ ਵਿਅਕਤੀ ਆਪਣੀ ਕਾਰ ਵਿੱਚੋ ਥੱਲੇ ਉਤਰ ਆਏ, ਜਿਨ੍ਹਾਂ ਦੇ ਹੱਥਾਂ 'ਚ ਕੁੱਝ ਫੜ੍ਹਿਆ ਹੋਇਆ ਸੀ, ਜੋ ਉਸ ਨੂੰ ਧਮਕੀਆਂ ਦੇਣ ਲੱਗੇ। ਉਹ ਡਰਦੇ ਹੋਏ ਆਪਣੀ ਕਾਰ ਭਜਾ ਕੇ ਲੈ ਗਿਆ। ਤਾਰਿਕਜੋਤ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਸਮਰਾਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਮੁਲਜ਼ਮਾਂ ਨੂੰ ਟਰੇਸ ਕਰਨ ਲਈ ਵੱਖ-2 ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਵਿਗਿਆਨਕ ਤੇ ਟੈਕਨੀਕਲ ਤਾਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਮੁਕੱਦਮਾ ਉਕਤ 'ਚ ਰੇਨੂੰ ਮਹੰਤ ਚੇਲਾ ਭੋਲੀ ਮਹੰਤ ਵਾਸੀ ਬਹਿਲੋਲਪੁਰ ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਹਰਬੰਸ ਸਿੰਘ ਵਾਸੀ ਬਹਿਲੋਲਪੁਰ, ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਤੇ ਸੰਜੀਵ ਕੁਮਾਰ ਉਰਫ ਲੱਕੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਨੇੜੇ ਵੇਰਕਾ ਡੇਅਰੀ, ਵਾਰਡ ਨੰਬਰ 01 ਮੁਹੱਲਾ ਰਾਈਵਾੜਾ, ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : Mohalla Clinics: ਅੱਜ ਪੰਜਾਬ ਦੇ ਦੌਰੇ 'ਤੇ ਅਰਵਿੰਦ ਕੇਜਰੀਵਾਲ, 150 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ
ਉਕਤ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਰੇਨੂੰ ਮਹੰਤ ਦਾ ਪਿੰਡ ਬਹਿਲੋਪੁਰ ਵਿਖੇ ਡੇਰਾ ਹੈ, ਜਿਥੇ ਮਨਪ੍ਰੀਤ ਸਿੰਘ ਉਕਤ, ਜੋ ਸਿਵਲ ਹਸਪਤਾਲ ਸਮਰਾਲਾ ਵਿੱਚ ਸਫ਼ਾਈ ਸੇਵਕ ਦਾ ਕੰਮ ਕਰਦਾ ਹੈ ਤੇ ਸੰਜੀਵ ਕੁਮਾਰ ਉਕਤ ਆਉਂਦੇ ਸਨ। ਇਨ੍ਹਾਂ ਨੂੰ ਪਤਾ ਸੀ ਕਿ ਐਸਐਮਓ ਤਾਰਿਕਜੋਤ ਸਿੰਘ ਦੇਰ ਰਾਤ ਆਪਣੇ ਘਰ ਨੂੰ ਜਾਂਦੇ ਹਨ। ਜਿਸ ਕਰਕੇ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ। ਇਨ੍ਹਾਂ ਦਾ ਪਿਛੋਕੜ ਵੀ ਅਪਰਾਧ ਵਾਲਾ ਹੈ। ਮਨਪ੍ਰੀਤ ਤੋਂ ਇਲਾਵਾ ਬਾਕੀ ਦੋਵਾਂ ਖਿਲਾਫ ਕੇਸ ਦਰਜ ਹਨ।
ਇਹ ਵੀ ਪੜ੍ਹੋ : Lok Sabha Elections 2024: ਲੋਕ ਸਭਾ ਚੋਣ ਨਹੀਂ ਲੜਨਗੇ ਯੁਵਰਾਜ ਸਿੰਘ, ਟਵੀਟ ਕਰ ਕਿਹਾ 'ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹੈ'