ਦਿੱਲੀ ਦੇ ਪ੍ਰਦੂਸ਼ਣ ’ਚ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦੇ ਰੋਹਤਕ, ਪਾਣੀਪਤ ਅਤੇ ਸੋਨੀਪਤ ਦਾ ਯੋਗਦਾਨ: ਧਾਲੀਵਾਲ
Advertisement
Article Detail0/zeephh/zeephh1421802

ਦਿੱਲੀ ਦੇ ਪ੍ਰਦੂਸ਼ਣ ’ਚ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦੇ ਰੋਹਤਕ, ਪਾਣੀਪਤ ਅਤੇ ਸੋਨੀਪਤ ਦਾ ਯੋਗਦਾਨ: ਧਾਲੀਵਾਲ

ਪਰਾਲ਼ੀ ਸਾੜਨ ਨਾਲ ਹੋ ਦਿੱਲੀ ’ਚ ਹੋ ਰਹੇ ਪ੍ਰਦੂਸ਼ਣ ਦੇ ਮਾਮਲਿਆਂ ’ਤੇ ਪੰਜਾਬ ਅਤੇ ਹਰਿਆਣਾ ਇੱਕ ਵਾਰ ਫੇਰ ਆਹਮੋ-ਸਾਹਮਣੇ ਹੋ ਗਏ ਹਨ।  

ਦਿੱਲੀ ਦੇ ਪ੍ਰਦੂਸ਼ਣ ’ਚ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦੇ ਰੋਹਤਕ, ਪਾਣੀਪਤ ਅਤੇ ਸੋਨੀਪਤ ਦਾ ਯੋਗਦਾਨ: ਧਾਲੀਵਾਲ

ਚੰਡੀਗੜ੍ਹ: ਪਰਾਲ਼ੀ ਸਾੜਨ ਨਾਲ ਹੋ ਦਿੱਲੀ ’ਚ ਹੋ ਰਹੇ ਪ੍ਰਦੂਸ਼ਣ ਦੇ ਮਾਮਲਿਆਂ ’ਤੇ ਪੰਜਾਬ ਅਤੇ ਹਰਿਆਣਾ ਇੱਕ ਵਾਰ ਫੇਰ ਆਹਮੋ-ਸਾਹਮਣੇ ਹੋ ਗਏ ਹਨ। 

 

ਅੰਮ੍ਰਿਤਸਰ ਦਾ ਧੂੰਆ ਦਿੱਲੀ ਨਹੀਂ ਪਹੁੰਚ ਸਕਦਾ: ਧਾਲੀਵਾਲ
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਰਿਆਣਾ ਦੇ CM ਮਨੋਹਰ ਲਾਲ ਖੱਟਰ (Manohar lal Khattar) ਦੇ ਬਿਆਨ ’ਤੇ ਪਲਟਵਾਰ ਕੀਤਾ ਹੈ। ਇਸ ਮੌਕੇ ਉਨ੍ਹਾਂ ਸਵਾਲ ਕੀਤਾ ਕਿ ਅੰਮ੍ਰਿਤਸਰ ਦਾ ਪ੍ਰਦੂਸ਼ਣ ਦਿੱਲੀ ਤੱਕ ਕਿਵੇਂ ਪਹੁੰਚ ਸਕਦਾ ਹੈ?
ਉਨ੍ਹਾਂ ਦਿੱਲੀ ’ਚ ਹੋ ਰਹੇ ਪ੍ਰਦੂਸ਼ਣ ਲਈ ਉਲਟਾ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ। ਮੰਤਰੀ ਧਾਲੀਵਾਲ ਨੇ ਦਿੱਲੀ ’ਚ ਪ੍ਰਦੂਸ਼ਣ ਲਈ ਹਰਿਆਣਾ ਦੇ ਰੋਹਤਕ, ਪਾਣੀਪਤ ਅਤੇ ਸੋਨੀਪਤ ਦਾ ਯੋਗਦਾਨ ਹੈ। 

fallback

 

ਪੰਜਾਬ ਦੇ ਮੁਕਾਬਲੇ ਹਰਿਆਣਾ ’ਚ 10 ਫ਼ੀਸਦ ਪਰਾਲ਼ੀ ਸਾੜਨ ਦੇ ਮਾਮਲੇ: ਖੱਟਰ
ਦੱਸ ਦੇਈਏ ਕਿ ਬੀਤੇ ਦਿਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਸੀ ਕਿ ਹਰਿਆਣਾ ’ਚ ਪਰਾਲ਼ੀ ਸਾੜਨ ਦੇ ਮਾਮਲੇ ਪੰਜਾਬ ਦੇ ਮੁਕਾਬਲੇ 10 ਫ਼ੀਸਦ ਵੀ ਨਹੀਂ ਹਨ। CM ਖੱਟਰ ਨੇ ਹਰਿਆਣਾ ਸਰਕਾਰ ਦੀ ਪਿੱਠ ਥਪਥਪਾਉਂਦਿਆ ਕਿਹਾ ਕਿ ਸਾਡੇ ਵਲੋਂ ਪਰਾਲ਼ੀ ਸਾੜਨ (Stubble burning) ਦੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਕਿਸਾਨਾਂ ਨੂੰ ਪਰਾਲ਼ੀ ਦੀਆਂ ਗੰਢਾਂ ਬਣਾਉਣ ਲਈ ਮਸ਼ੀਨਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਰਾਲ਼ੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 1000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

 

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪ੍ਰਦੂਸ਼ਣ ਲਈ ਪੰਜਾਬ ਨੂੰ ਪਈ ਝਾੜ: ਖੱਟਰ 
CM ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਪਿਛਲੇ ਸਾਲ ਹਰਿਆਣਾ ’ਚ ਪਰਾਲ਼ੀ ਸਾੜਨ ਦੇ 2,561 ਮਾਮਲੇ ਸਾਹਮਣੇ ਸਨ, ਜਦਕਿ ਇਸ ਵਾਰ ਸਿਰਫ਼ 1,925 ਮਾਮਲੇ ਹੀ ਸਾਹਮਣੇ ਆਏ ਹਨ। ਇਸ ਦੇ ਉਲਟ ਪੰਜਾਬ ’ਚ ਹੁਣ ਤੱਕ 13,873 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵਲੋਂ ਵੀ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ।

ਪੰਜਾਬ ’ਚ ਘਟਾਈ ਜਾਵੇਗੀ ਝੋਨੇ ਦੀ ਪੈਦਾਵਾਰ: ਧਾਲੀਵਾਲ
ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਧਾਲੀਵਾਲ (Kuldeep Singh Dhaliwal) ਨੂੰ ਸਵਾਲ ਕੀਤਾ ਗਿਆ ਕਿ ਪਰਾਲ਼ੀ ਸਾੜਨ ਨੂੰ ਰੋਕਣ ਦਾ ਹੱਲ ਕੀ ਹੋ ਸਕਦਾ ਹੈ? ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਿੱਥੇ ਤੱਕ ਝੋਨੇ ਦਾ ਸਵਾਲ ਹੈ ਤਾਂ ਪੰਜਾਬ ’ਚ ਇਸਦੀ ਖ਼ਪਤ ਘੱਟ ਹੈ। ਅਸੀਂ ਤਾਂ ਸਿਰਫ਼ ਵਿਆਹ ਜਾਂ ਹੋਰਨਾ ਸਮਾਗਮਾਂ ’ਚ ਹੀ ਇਸਦਾ ਸੇਵਨ ਕਰਦੇ ਹਾਂ। ਅਸੀਂ ਦੇਸ਼ ਦੇ ਹੋਰਨਾਂ ਸੂਬਿਆਂ ਲਈ ਝੋਨੇ ਦੀ ਪੈਦਾਵਾਰ ਕਰਦੇ ਹਾਂ। ਆਉਣ ਵਾਲੇ ਸਮੇਂ ’ਚ ਅਸੀਂ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਘਟਾਉਣ ਅਤੇ ਹੋਰਨਾਂ ਫ਼ਸਲਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੰਮ ਕਰਾਂਗੇ।   

 

Trending news