ਪੈਰੀਂ ਹੱਥ ਲਾਉਣ ਲੱਗਿਆ ਨੌਜਵਾਨ, ਬਜ਼ੁਰਗ ਬੀਬੀ ਦੇ ਕੰਨਾਂ ’ਚੋਂ ਵਾਲੀਆਂ ਖਿੱਚ ਹੋਇਆ ਫ਼ਰਾਰ
Advertisement
Article Detail0/zeephh/zeephh1467322

ਪੈਰੀਂ ਹੱਥ ਲਾਉਣ ਲੱਗਿਆ ਨੌਜਵਾਨ, ਬਜ਼ੁਰਗ ਬੀਬੀ ਦੇ ਕੰਨਾਂ ’ਚੋਂ ਵਾਲੀਆਂ ਖਿੱਚ ਹੋਇਆ ਫ਼ਰਾਰ

ਧਿਆਣਾ ਦੇ ਸ਼ਿਵਾ ਜੀ ਨਗਰ ਦੀ ਗਲੀ ਨੰ. 8 ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਸਨੈਚਰ ਘਰ ਦੇ ਵਿਹੜੇ ’ਚ ਬੈਠੀ ਬਜ਼ੁਰਗ ਬੀਬੀ ਦੇ ਪੈਰਾਂ ਨੂੰ ਹੱਥ ਲਾਉਣ ਬਹਾਨੇ ਉਸਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਿਆ।

ਪੈਰੀਂ ਹੱਥ ਲਾਉਣ ਲੱਗਿਆ ਨੌਜਵਾਨ, ਬਜ਼ੁਰਗ ਬੀਬੀ ਦੇ ਕੰਨਾਂ ’ਚੋਂ ਵਾਲੀਆਂ ਖਿੱਚ ਹੋਇਆ ਫ਼ਰਾਰ

Ludhiana snatching News: ਸਨੈਚਿੰਗ ਅਤੇ ਲੁੱਟ-ਖੋਹ ਕਰਨ ਵਾਲੇ ਵਾਰਦਾਤ ਨੂੰ ਅੰਜਾਮ ਦੇਣ ਲਈ ਅਜਿਹੇ ਢੰਗ ਅਪਨਾਉਂਦੇ ਹਨ, ਜਿਸ ਨੂੰ ਸੁਣ ਕੇ ਬੰਦੇ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਆਉਂਦਾ। 

ਤਾਜ਼ੀ ਘਟਨਾ ਲੁਧਿਆਣਾ ਦੇ ਸ਼ਿਵਾ ਜੀ ਨਗਰ ਦੀ ਗਲੀ ਨੰ. 8 ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਸਨੈਚਰ ਘਰ ਦੇ ਵਿਹੜੇ ’ਚ ਬੈਠੀ ਬਜ਼ੁਰਗ ਬੀਬੀ ਦੇ ਪੈਰਾਂ ਨੂੰ ਹੱਥ ਲਾਉਣ ਬਹਾਨੇ ਉਸਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਿਆ। 

ਸਨੈਚਿੰਗ ਦੀ ਇਹ ਸਾਰੀ ਵਾਰਦਾਤ ਗਲੀ ’ਚ ਲੱਗੇ ਸੀ. ਸੀ. ਟੀ. ਵੀ. (CCTV) ਕੈਮਰੇ ’ਚ ਕੈਦ ਹੋ ਗਈ। ਪੀੜਤ ਬਜ਼ੁਰਗ ਦੀ ਉਮਰ 70 ਸਾਲ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਜੋ ਸਨੈਚਿੰਗ ਦਾ ਸ਼ਿਕਾਰ ਹੋਈ। ਪੁਲਿਸ ਨੇ ਮੌਕੇ ’ਤੇ ਪਹੁੰਚ ਸੀ. ਸੀ. ਟੀ. ਵੀ. (CCTV) ਕੈਮਰੇ ’ਚ ਕੈਦ ਹੋਈ ਰਿਕਾਰਡਿੰਗ ਆਪਣੇ ਕਬਜ਼ੇ ’ਚ ਲੈ ਲਈ ਹੈ ਅਤੇ ਮੁਲਜ਼ਮ ਨੂੰ ਜਲਦ ਫੜ੍ਹਨ ਦਾ ਭਰੋਸਾ ਦਿੱਤਾ ਹੈ। 

ਪੀੜਤ ਬਜ਼ੁਰਗ ਬੀਬੀ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਸਦੇ ਕੰਨਾਂ ’ਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ। ਅਚਾਨਕ ਉਸਦੇ ਸਾਹਮਣੇ ਇੱਕ ਨੌਜਵਾਨ ਮੁੰਡਾ ਆ ਕੇ ਪੈਰਾਂ ਵੱਲ ਝੁਕ ਗਿਆ, ਉਸਨੂੰ ਲੱਗਿਆ ਕਿ ਨੌਜਵਾਨ ਉਸਦੇ ਪੈਰਾਂ ਨੂੰ ਹੱਥ ਲਾਉਣ ਲੱਗਿਆ ਹੈ। ਪਰ ਇਹ ਤਾਂ ਇੱਕ ਬਹਾਨਾ ਸੀ, ਅਸਲ ’ਚ ਉਹ ਨੌਜਵਾਨ ਉਸਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ।  

 

Trending news