Operation Amritpal Singh: ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੂੰ ਦਿੱਤਾ ਗਿਆ 24 ਘੰਟਿੰਆਂ ਦਾ ਅਲਟੀਮੇਟਮ
Advertisement
Article Detail0/zeephh/zeephh1628784

Operation Amritpal Singh: ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੂੰ ਦਿੱਤਾ ਗਿਆ 24 ਘੰਟਿੰਆਂ ਦਾ ਅਲਟੀਮੇਟਮ

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮੁੱਦੇ ਤੇ ਸਾਰੀ ਕੌਮ ਇਕੱਠੀ ਹੋ ਚੁੱਕੀ ਹੈ ਅਤੇ ਸਿੱਖਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

Operation Amritpal Singh: ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੂੰ ਦਿੱਤਾ ਗਿਆ 24 ਘੰਟਿੰਆਂ ਦਾ ਅਲਟੀਮੇਟਮ

Sri Akal Takhat Sahib meeting on Punjab Police Operation Amritpal Singh latest news: ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਅਮ੍ਰਿਤਪਾਲ ਸਿੰਘ' ਦੇ ਤਹਿਤ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਦਕਿ 'ਵਾਰਿਸ ਪੰਜਾਬ ਦੇ' ਦਾ ਮੁਖੀ ਫਰਾਰ ਹੋ ਗਿਆ। ਹੁਣ ਬੇਕਸੂਰ ਨੌਜਵਾਨਾਂ ਦੀ ਪੈਰਵਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਆਈ ਹੈ। ਦੱਸ ਦਈਏ ਕਿ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। 

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੂੰ 24 ਘੰਟਿੰਆਂ ਦਾ ਅਲਟੀਮੇਟਮ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਸਰਕਾਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰੇ। ਮੀਟਿੰਗ ਵਿੱਚ ਸਰਕਾਰ ਨੂੰ ਇਹ ਵੀ ਅਲਟੀਮੇਟਮ ਦਿੱਤਾ ਗਿਆ ਕਿ ਸਿੱਖਾਂ ਦੀ ਆਵਾਜ਼ ਚੁੱਕਣ ਵਾਲੇ ਯੂ ਟਿਊਬ ਚੈਨਲਾਂ 'ਤੇ ਲੱਗਿਆ ਬੈਨ ਹਟਾਇਆ ਜਾਵੇ। 

ਮੀਟਿੰਗ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਹੀਰ ਕੱਢੀ ਜਾਵੇਗੀ ਅਤੇ ਉਨ੍ਹਾਂ ਨੈਸ਼ਨਲ ਮੀਡੀਆ 'ਤੇ ਵੀ ਕਾਰਵਾਈ ਕੀਤੀ ਜਾਵੇਗੀ ਜਿੰਨਾਂ ਨੇ ਸਿੱਖਾਂ ਨੂੰ ਬਦਨਾਮ ਕੀਤਾ ਹੈ।  

ਇਹ ਵੀ ਪੜ੍ਹੋ: Amritpal Singh in Nepal: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਸਭ ਤੋਂ ਵੱਡੀ ਖ਼ਬਰ, ਨੇਪਾਲ 'ਚ 'ਲੁਕਿਆ' ਵਾਰਿਸ ਪੰਜਾਬ ਦਾ ਮੁਖੀ!

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ 'ਚ ਇਹ ਵੀ ਐਲਾਨਿਆ ਗਿਆ ਹੈ ਕਿ SGPC ਬੇਕਸੂਰ ਨੌਜਵਾਨਾਂ ਦੀ ਪੈਰਵਾਈ ਕਰੇਗੀ ਅਤੇ ਜਿਸ ਕਿਸੇ ਦਾ ਬੱਚਾ ਨਾਜਾਇਜ਼ ਹਿਰਾਸਤ 'ਚ ਲਿਆ ਗਿਆ ਹੈ ਉਹ  SGPC ਨਾਲ ਸੰਪਰਕ ਕਰ ਸਕਦੇ ਹਨ।  

ਮਿਲੀ ਜਾਣਕਾਰੀ ਮੁਤਾਬਕ ਜਿੰਨਾਂ ਤੇ NSA ਲੱਗਿਆ ਹੈ, ਉਸ 'ਤੇ ਵੀ SGPC ਹਾਈਕੋਰਟ ਦਾ ਰੁਖ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮੁੱਦੇ ਤੇ ਸਾਰੀ ਕੌਮ ਇਕੱਠੀ ਹੋ ਚੁੱਕੀ ਹੈ ਅਤੇ ਸਿੱਖਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ: Amritpal Singh selfie news: ਹੱਥਾਂ 'ਚ ਕੋਲ੍ਡ ਡਰਿੰਕ ਫੜ੍ਹ ਸੈਲਫੀ ਲੈਂਦਾ ਨਜ਼ਰ ਆਇਆ ਅੰਮ੍ਰਿਤਪਾਲ ਸਿੰਘ

(For more latest news apart from Sri Akal Takhat Sahib meeting on Punjab Police Operation Amritpal Singh, stay tuned to Zee PHH)

Trending news