Sukhbir Badal News: ਸੁਖਬੀਰ ਬਾਦਲ ਨੇ ਯੂਕੇ ਦੇ ਹਾਊਸ ਆਫ ਕਾਮਨਜ਼ ਲਈ ਚੁਣੇ ਗਏ 10 ਸਿੱਖ ਐਮ ਪੀਜ਼ ਨੂੰ ਦਿੱਤੀ ਵਧਾਈ
Advertisement
Article Detail0/zeephh/zeephh2325879

Sukhbir Badal News: ਸੁਖਬੀਰ ਬਾਦਲ ਨੇ ਯੂਕੇ ਦੇ ਹਾਊਸ ਆਫ ਕਾਮਨਜ਼ ਲਈ ਚੁਣੇ ਗਏ 10 ਸਿੱਖ ਐਮ ਪੀਜ਼ ਨੂੰ ਦਿੱਤੀ ਵਧਾਈ

Sukhbir Badal News: ਯੂਕੇ ਵਿੱਚ ਹਾਊਸ ਆਫ ਕਾਮਨਜ਼ ਲਈ ਚੁਣੇ ਗਏ 10 ਸਿੱਖ ਮੈਂਬਰ ਪਾਰਲੀਮੈਂਟ (ਐਮਪੀਜ਼) ਨੂੰ   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਧਾਈ ਦਿੱਤੀ।

Sukhbir Badal News: ਸੁਖਬੀਰ ਬਾਦਲ ਨੇ ਯੂਕੇ ਦੇ ਹਾਊਸ ਆਫ ਕਾਮਨਜ਼ ਲਈ ਚੁਣੇ ਗਏ 10 ਸਿੱਖ ਐਮ ਪੀਜ਼ ਨੂੰ ਦਿੱਤੀ ਵਧਾਈ

Sukhbir Badal News:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਯੂਕੇ ਵਿਚ ਹਾਊਸ ਆਫ ਕਾਮਨਜ਼ ਲਈ ਚੁਣੇ ਗਏ 10 ਸਿੱਖ ਮੈਂਬਰ ਪਾਰਲੀਮੈਂਟ (ਐਮਪੀਜ਼) ਨੂੰ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਉਹ ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਾਂਝੇ ਤੌਰ ਉਤੇ ਕੰਮ ਕਰਨ ਤਾਂ ਜੋ ਸਿੱਖ ਕੌਮ ਖਿਲਾਫ ਨਫਰਤੀ ਅਪਰਾਧ ਰੋਕੇ ਜਾ ਸਕਣ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 1911 ਵਿਚ ਵਸਣ ਵਾਲੇ ਪਹਿਲੇ ਸਿੱਖਾਂ ਤੋਂ ਲੈ ਕੇ 1950ਵਿਆਂ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੇ ਹਿਜ਼ਰਤ ਕਰਨ ਤੱਕ ਸਿੱਖਾਂ ਨੇ ਯੂਨਾਈਟਡ ਕਿੰਗਡਮ ਲਈ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ ਤੇ ਉਹ ਦੇਸ਼ ਦਾ ਚੌਥਾ ਸਭ ਤੋਂ ਵੱਡਾ ਧਾਰਮਿਕ ਸਮੂਹ ਹਨ।

ਉਨ੍ਹਾਂ ਕਿਹਾ ਕਿ ਇਹ ਦੁਨੀਆਂ ਭਰ ਵਿਚ ਵਸਦੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਕੌਮ ਦੇ 10 ਮੈਂਬਰ ਐਮਪੀ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਕਿਰਥ ਐਂਟਵਿਸਲ, ਗੁਰਿੰਦਰ ਸਿੰਘ ਜੋਸਨ, ਜਸ ਅਟਵਾਲ, ਡਾ. ਜੀਵੁਨ ਸੰਧੇਰ, ਵਰਿੰਦਰ ਜੱਸ, ਸਤਵੀਰ ਕੌਰ, ਹਰਪ੍ਰੀਤ ਕੌਰ ਉਪੱਲ ਅਤੇ ਸੋਨੀਆ ਕੌਮ ਕੁਮਾਰ ਨੂੰ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਸ਼ਾਨਦਾਰ ਜਿੱਤਾਂ ਦਰਜ ਕਰਨ ਲਈ ਵਧਾਈ ਦਿੰਦੇ ਹਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਫਤਵੇ ਨੇ ਸਿੱਖ ਐਮ ਪੀਜ਼ ਨੂੰ ਕੌਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਕੌਮ ਦੇ ਮੈਂਬਰਾਂ ਖਿਲਾਫ ਨਫਰਤੀ ਅਪਰਾਧ ਪੱਕੇ ਤੌਰ ਉਤੇ ਬੰਦ ਕਰਨ ਦਾ ਮੌਕਾ ਦਿੱਤਾ ਹੈ।

ਇਹ ਵੀ ਪੜ੍ਹੋ : Jalalabad Murder News: ਕੈਂਚੀ ਨਾਲ ਕੀਤੀ ਦੂਜੀ ਪਤਨੀ ਦੀ ਹੱਤਿਆ; ਪਹਿਲੀ ਪਤਨੀ ਦੇ ਕਤਲ 'ਚ ਕੱਟੀ ਸੀ 10 ਸਾਲ ਦੀ ਸਜ਼ਾ

ਉਹਨਾਂ ਕਿਹਾ ਕਿ ਯੂ ਕੇ ਵਿਚ ਨੈਸ਼ਨਲ ਸਿੱਖ ਅਵੇਅਰਨੈਸ ਐਂਡ ਹੈਰੀਟੇਜ ਮੰਥ, ਮਨਾਉਣ ਸਮੇਤ ਅਨੇਕਾਂ ਕਦਮ ਚੁੱਕੇ ਗਏ ਹਨ ਤਾਂ ਜੋ ਦੁਨੀਆਂ ਭਰ ਦੇ ਲੋਕਾਂ ਨੂੰ ਸਿੱਖ ਕੌਮ ਤੇ ਦਸਤਾਰ ਸਮੇਤ ਸਿੱਖ ਕੱਕਾਰਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਹੁਣ ਇਹ ਕੰਮ ਜਨਤਕ ਸੰਵਾਦ ਨਾਲ ਅਤੇ ਸਿੱਖ ਕੌਮ ਤੇ ਇਸਦੇ ਸਿਧਾਂਤਾਂ ਪ੍ਰਤੀ ਜਾਗਰੂਕਤਾ ਫੈਲਾ ਕੇ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Ludhiana News:ਭੋਲੇ ਭਾਲੇ ਅਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਠੱਗੀ ਮਾਰ ਵਾਲੇ ਤਿੰਨ ਮੁਲਜ਼ਮ ਕਾਬੂ

 

Trending news