Sukhjinder Randhawa ਨੂੰ ਆਇਆ ਗੁੱਸਾ, ਪੱਤਰਕਾਰਾਂ ‘ਤੇ ਕੱਢੀ ਭੜਾਸ
Advertisement
Article Detail0/zeephh/zeephh987694

Sukhjinder Randhawa ਨੂੰ ਆਇਆ ਗੁੱਸਾ, ਪੱਤਰਕਾਰਾਂ ‘ਤੇ ਕੱਢੀ ਭੜਾਸ

ਪੰਜਾਬ ਕਾਂਗਰਸ(Punjab Congress) ‘ਚ ਇਨ੍ਹੀਂ ਦਿਨੀਂ ਵਿਵਾਦਾਂ ਦਾ ਦੌਰ ਗਰਮ ਹੈ। ਸਿੱਧੂ (Navjot Singh Sidhu) ਤੇ ਕੈਪਟਨ(CM Capt Amrinder Singh) ਗ੍ਰੁੱਪ ਦੀ ਆਪਸੀ ਉਲਝੀ ਤਾਣੀ ਅਜੇ ਸੁਲਝ ਨਹੀਂ ਰਹੀ।

Sukhjinder Randhawa ਨੂੰ ਆਇਆ ਗੁੱਸਾ, ਪੱਤਰਕਾਰਾਂ ‘ਤੇ ਕੱਢੀ ਭੜਾਸ

ਗੁਰਪ੍ਰੀਤ ਸਿੰਘ/ਚੰਡੀਗੜ੍ਹ: ਪੰਜਾਬ ਕਾਂਗਰਸ(Punjab Congress) ‘ਚ ਇਨ੍ਹੀਂ ਦਿਨੀਂ ਵਿਵਾਦਾਂ ਦਾ ਦੌਰ ਗਰਮ ਹੈ। ਸਿੱਧੂ (Navjot Singh Sidhu) ਤੇ ਕੈਪਟਨ(CM Capt Amrinder Singh) ਗ੍ਰੁੱਪ ਦੀ ਆਪਸੀ ਉਲਝੀ ਤਾਣੀ ਅਜੇ ਸੁਲਝ ਨਹੀਂ ਰਹੀ।

ਉਧਰ ਖ਼ਬਰ ਇਹ ਵੀ ਆਈ ਕਿ ਇੱਕ ਵਾਰ ਫੇਰ ਨਾਰਾਜ਼ ਗ੍ਰੁੱਪ ਦੇ ਵੱਲੋਂ ਕੈਪਟਨ ਖਿਲਾਫ਼ ਚਿੱਠੀ ਲਿਖ ਕੇ ਦਿੱਲੀ ਦਰਬਾਰ ਭੇਜੀ ਗਈ ਹੈ। ਪਰ ਇਸ ਸੰਬੰਧੀ ਕੋਈ ਵੀ ਮੰਨਣ ਲਈ ਤਿਆਰ ਨਹੀਂ ਹੈ। ਇਸ ਸੰਬੰਧੀ ਜਦੋਂ ਜੇਲ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ(Sukhjinder Singh Randhawa Gets Angry on Media) ਤੋਂ ਪੁੱਛਿਆ ਗਿਆ ਤਾਂ ਉਹ ਉਲਟਾ ਪੱਤਰਕਾਰਾਂ ‘ਤੇ ਹੀ ਭੜਕ ਪਏ।

ਜਦੋਂ ਮੀਡੀਆ ਨੇ ਉਨਾਂ ਤੋਂ ਚਿੱਠੀ ਦੀ ਸੱਚਾਈ ਬਾਰੇ ਸਵਾਲ ਕੀਤੇ ਤਾਂ ਰੰਧਾਵਾ ਨੇ ਭਰੇ ਭੀਤੇ ਕਿਹਾ ਕਿ ਤੁਸੀਂ ਸਿਆਸਤ ਨੂੰ ਗੰਧਲਾ ਕਰ ਰਹੇ ਹੋ। ਜਦੋਂ ਕਿ ਸਿਆਸਤ ਦਾ ਕੰਮ ਸਿਰਫ ਸਿਆਸਤਦਾਨਾਂ ਕੋਲ ਹੈ। ਰੰਧਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਵੇਂ ਲੋਹੇ ਲਾਖੇ ਹੋਏ, ਇਸ ਵੀਡੀਉ ‘ਚ ਦੇਖ ਸਕਦੇ ਹੋ।

 

ये भी देखे

Trending news