Sunny Deol Poster News: ਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲਗਭਗ 5 ਸਾਲ ਹੋ ਚੁੱਕਾ ਹੈ ਅਤੇ ਹਲਕੇ ਦੀ ਜਨਤਾ ਨੇ ਭਾਜਪਾ ਉਮੀਦਵਾਰ ਸੰਨੀ ਦਿਓ ਉਤੇ ਵਿਸ਼ਵਾਸ ਦਿਖਾਉਂਦੇ ਹੋਏ ਹਲਕੇ ਤੋਂ ਜਿੱਤ ਦਵਾ ਕੇ ਲੋਕ ਸਭਾ ਵਿੱਚ ਭੇਜ ਦਿੱਤਾ ਸੀ।
Trending Photos
Sunny Deol Poster News: ਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲਗਭਗ 5 ਸਾਲ ਹੋ ਚੁੱਕਾ ਹੈ ਅਤੇ ਹਲਕੇ ਦੀ ਜਨਤਾ ਨੇ ਭਾਜਪਾ ਉਮੀਦਵਾਰ ਸੰਨੀ ਦਿਓ ਉਤੇ ਵਿਸ਼ਵਾਸ ਦਿਖਾਉਂਦੇ ਹੋਏ ਹਲਕੇ ਤੋਂ ਜਿੱਤ ਦਵਾ ਕੇ ਲੋਕ ਸਭਾ ਵਿੱਚ ਭੇਜ ਦਿੱਤਾ ਸੀ ਪਰ ਲੋਕ ਆਪਣੇ-ਆਪ ਨੂੰ ਠੱਗਿਆ ਮਹੋਇਆ ਮਹਿਸੂਸ ਕਰ ਰਹੇ ਹਨ। ਇਸ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਰੇਸ਼ਾਨ ਹੋਏ ਲੋਕਾਂ ਵੱਲੋਂ ਪਠਾਨਕੋਟ ਵਿੱਚ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ ਅਤੇ ਪਤਾ ਦੱਸਣ ਵਾਲੇ ਨੂੰ 50 ਹਜ਼ਾਰ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਬੋਲਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਆਸ ਨਾਲ ਸੰਨੀ ਦਿਓਲ ਨੂੰ ਚੋਣ ਜਿਤਵਾ ਕੇ ਲੋਕ ਸਭਾ ਭੇਜ ਦਿੱਤਾ ਸੀ ਕਿ ਉਹ ਮੁੰਬਈ ਤੋਂ ਹਨ ਅਤੇ ਇਥੇ ਲੋਕਾਂ ਨੂੰ ਵਿਕਾਸ ਵੱਲ ਲੈ ਕੇ ਜਾਣਗੇ। ਖੇਤਰ ਵਿੱਚ ਵੱਡੇ ਪ੍ਰੋਜੈਕਟ ਆਉਣਗੇ।
ਦਿਨ-ਬ-ਦਿਨ ਵਧ ਰਹੀ ਬੇਰੁਜ਼ਗਾਰੀ ਤੋਂ ਨੌਜਵਾਨਾਂ ਨੂੰ ਨਿਜਾਤ ਮਿਲੇਗੀ ਪਰ ਅੱਜ ਹਾਲਾਤ ਇਹ ਹੈ ਕਿ ਹੁਣ ਤੱਕ ਸੰਨੀ ਦਿਓ ਵੱਲੋਂ ਹਲਕੇ ਦਾ ਇੱਕ ਵੀ ਦੌਰਾ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਇਸ ਵਜ੍ਹਾ ਨਾਲ ਅੱਜ ਉਨ੍ਹਾਂ ਵੱਲੋਂ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਜਾ ਰਹੇ ਹਨ ਕਿ ਸ਼ਾਇਦ ਉਨ੍ਹਾ ਦਾ ਕੋਈ ਜਾਨਣ ਵਾਲਾ ਇਹ ਪੋਸਟਰ ਦੇਖ ਉਨ੍ਹਾਂ ਦੱਸੇ ਕਿ ਲੋਕ ਉਨ੍ਹਾਂ ਦੇ ਇੰਤਜ਼ਾਰ ਵਿੱਚ ਹਨ। ਸੰਸਦ ਮੈਂਬਰ ਸੰਨੀ ਦਿਓ ਦਾ ਪਤਾ ਦੱਸਣ ਵਾਲੇ ਨੂੰ 50 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Chandigarh News: ਐਮਪੀ ਕਿਰਨ ਖੇਰ ਤੇ ਪੀਏ ਤੋਂ ਜਾਨ ਨੂੰ ਦੱਸਿਆ ਖ਼ਤਰਾ; ਹਾਈ ਕੋਰਟ ਨੇ ਚੇਤੰਨਿਆ ਨੂੰ ਦਿੱਤੀ ਸੁਰੱਖਿਆ