ਨਸ਼ਾ ਤਸਕਰ ਹੁਣ ਨਸ਼ੇ ਦੀ ਸਪਲਾਈ ਕਰਨ ਲਈ ਨਵੇਂ ਹੱਥਕੰਡੇ ਵਰਤ ਰਹੇ ਹਨ। ਇਹ ਨਵਾਂ ਢੰਗ ਤਸਕਰਾਂ ਨੂੰ ਕਾਫ਼ੀ ਰਾਸ ਆ ਰਿਹਾ ਹੈ, ਹੋਰ ਤਾਂ ਹੋਰ ਇਸ ਨਵੇਂ ਢੰਗ ਨਾਲ ਉਹ ਹੁਣ ਤੱਕ ਪੁਲਿਸ ਨੂੰ ਵੀ ਚਕਮਾ ਦਿੰਦੇ ਆ ਰਹੇ ਸਨ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਮੋਹਾਲੀ ਪੁਲਿਸ ਨੇ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਪੈਂਦੇ ਪਿੰਡ ਦੱਪਰ ਨੇੜੇ ਟੌਲ ਪਲਾਜ਼ਾ ’ਤੇ ਨਾਕਾਬੰਦੀ ਕੀਤੀ ਹੋਈ ਸੀ।
Trending Photos
ਚੰਡੀਗੜ੍ਹ: ਨਸ਼ਾ ਤਸਕਰ ਹੁਣ ਨਸ਼ੇ ਦੀ ਸਪਲਾਈ ਕਰਨ ਲਈ ਨਵੇਂ ਹੱਥਕੰਡੇ ਵਰਤ ਰਹੇ ਹਨ। ਇਹ ਨਵਾਂ ਢੰਗ ਤਸਕਰਾਂ ਨੂੰ ਕਾਫ਼ੀ ਰਾਸ ਆ ਰਿਹਾ ਹੈ, ਹੋਰ ਤਾਂ ਹੋਰ ਇਸ ਨਵੇਂ ਢੰਗ ਨਾਲ ਉਹ ਹੁਣ ਤੱਕ ਪੁਲਿਸ ਨੂੰ ਵੀ ਚਕਮਾ ਦਿੰਦੇ ਆ ਰਹੇ ਸਨ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਮੋਹਾਲੀ ਪੁਲਿਸ ਨੇ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਪੈਂਦੇ ਪਿੰਡ ਦੱਪਰ ਨੇੜੇ ਟੌਲ ਪਲਾਜ਼ਾ ’ਤੇ ਨਾਕਾਬੰਦੀ ਕੀਤੀ ਹੋਈ ਸੀ।ਇਨ ਦੌਰਾਨ ਪੁਲਿਸ ਟੀਮ ਨੇ 2 ਕਿਲੋ ਅਫੀਮ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸ਼ੱਕ ਪੈਣ ’ਤੇ ਪੁਲਿਸ ਨੇ ਕੀਤੀ ਐਂਬੂਲੈਂਸ ਦੀ ਚੈਕਿੰਗ
ਅੰਤਰਰਾਜੀ ਗਿਰੋਹ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਮੋਹਾਲੀ ਦੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐੱਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐੱਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਆਗਵਾਈ ਵਾਲੀ ਟੀਮ ਨੇ ਅੰਬਾਲਾ-ਚੰਡੀਗੜ੍ਹ ਹਾਈਵੇਅ ਪਿੰਡ ਦੱਪਰ ਨੇੜੇ ਟੌਲ ਪਲਾਜ਼ਾ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅੰਬਾਲਾ ਤੋਂ ਆ ਰਹੀ ਐਂਬੂਲੈਸ ਵੈਨ ਨੂੰ ਰੋਕ ਕੇ ਪੁਲਿਸ ਟੀਮ ਦੁਆਰਾ ਚੈਕਿੰਗ ਕੀਤੀ ਗਈ।
ਐਂਬੂਲੈਂਸ ’ਚ ਮਰੀਜ ਬਣ ਪਿਆ ਸੀ ਤਸਕਰ, ਦੂਜਾ ਬੈਠਾ ਕਰ ਰਿਹਾ ਸੀ ਉਸਦੀ ਦੇਖਭਾਲ
ਐਂਬੂਲੈਂਸ ਵਿੱਚ ਇੱਕ ਵਿਅਕਤੀ ਮਰੀਜ਼ ਦੀ ਤਰ੍ਹਾਂ ਲੰਮਾ ਪਿਆ ਸੀ ਅਤੇ ਦੂਜਾ ਉਸ ਨਾਲ ਦੇਖਭਾਲ ਲਈ ਬੈਠਾ ਹੋਇਆ ਸੀ। ਸ਼ੱਕ ਪੈਣ ’ਤੇ ਮਰੀਜ਼ ਬਣੇ ਵਿਅਕਤੀ ਦੇ ਸਿਰਹਾਣੇ ਦੀ ਤਲਾਸ਼ੀ ਕਰਨ 'ਤੇ ਉਸ ’ਚੋਂ 8 ਕਿੱਲੋ ਅਫੀਮ ਬਰਾਮਦ ਕੀਤੀ ਗਈ।
ਮੁਲਜ਼ਮਾਂ ਦੀ ਪਹਿਚਾਣ ਰਵੀ ਸ਼੍ਰੀ ਵਾਸਤਵ ਪੁੱਤਰ ਰਾਕੇਸ਼ ਬਾਬੂ ਵਾਸੀ ਪਿੰਡ ਧਾਮੋਰਾ, ਨੇੜੇ ਪੁਲਿਸ ਚੌਂਕੀ ਸ਼ਹਿਜਾਦ ਨਗਰ, ਜ਼ਿਲ੍ਹਾ ਰਾਮਪੁਰ (ਉੱਤਰਪ੍ਰਦੇਸ਼) ਹਾਲ ਵਾਸੀ ਕਿਰਾਏਦਾਰ ਰਾਮਦਰਬਾਰ, ਹਰਿੰਦਰ ਸ਼ਰਮਾ ਪੁੱਤਰ ਰਾਮ ਕਰਨ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਨਵਾਂ ਗਾਓ ਜਿਲ੍ਹਾ ਮੋਹਾਲੀ ਅਤੇ ਅੰਕੁਸ਼ ਪੁੱਤਰ ਪਰਮਜੀਤ ਵਾਸੀ ਨੇੜੇ ਆਟਾ ਚੱਕੀ ਵਾਸੀ ਪਿੰਡ ਖੁੱਡਾ ਅਲੀਸ਼ੇਰ (ਚੰਡੀਗੜ੍ਹ) ਵਜੋਂ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਐਂਬੂਲੈਂਸ ਮਾਰੂਤੀ ਵੈਨ ਨੰ. GH01-TA-2309 ਵੀ ਜ਼ਬਤ ਕੀਤੀ ਗਈ ਹੈ।
ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।