ਕਾਂਗਰਸ ਦੇ ਪਤਨ ਦਾ ਆਖਰੀ ਕਿਲ ਸਾਬਤ ਹੋਵੇਗਾ ਮੁੱਖ ਮੰਤਰੀ ਦੇ ਅਸਤੀਫੇ ਦੀ ਘਟਨਾ: ਸ਼ਰਮਾ
Advertisement
Article Detail0/zeephh/zeephh989180

ਕਾਂਗਰਸ ਦੇ ਪਤਨ ਦਾ ਆਖਰੀ ਕਿਲ ਸਾਬਤ ਹੋਵੇਗਾ ਮੁੱਖ ਮੰਤਰੀ ਦੇ ਅਸਤੀਫੇ ਦੀ ਘਟਨਾ: ਸ਼ਰਮਾ

ਪੰਜਾਬ ਕਾਂਗਰਸ ‘ਚ ਚਿੜੀ ਅੰਦਰੂਨੀ ਕੁਰਸੀ ਦੀ ਲੜਾਈ ਅਤੇ ਮਚੀ ਅੰਤਰਕਲਹ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਸਤੀਫੇ ਦੀ ਘਟਨਾ ਪੰਜਾਬ ਵਿੱਚ ਕਾਂਗਰਸ ਦੇ ਸਫਾਏ ਵਿੱਚ ਆਖਰੀ ਕੀਲ ਸਾਬਤ ਹੋਵੇਗੀ। 

ਕਾਂਗਰਸ ਦੇ ਪਤਨ ਦਾ ਆਖਰੀ ਕਿਲ ਸਾਬਤ ਹੋਵੇਗਾ ਮੁੱਖ ਮੰਤਰੀ ਦੇ ਅਸਤੀਫੇ ਦੀ ਘਟਨਾ: ਸ਼ਰਮਾ

ਨਵਜੋਤ ਸਿੰਘ ਧਾਲੀਵਾਲ/ਚੰਡੀਗੜ੍ਹ: ਪੰਜਾਬ ਕਾਂਗਰਸ ‘ਚ ਚਿੜੀ ਅੰਦਰੂਨੀ ਕੁਰਸੀ ਦੀ ਲੜਾਈ ਅਤੇ ਮਚੀ ਅੰਤਰਕਲਹ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਸਤੀਫੇ ਦੀ ਘਟਨਾ ਪੰਜਾਬ ਵਿੱਚ ਕਾਂਗਰਸ ਦੇ ਸਫਾਏ ਵਿੱਚ ਆਖਰੀ ਕੀਲ ਸਾਬਤ ਹੋਵੇਗੀ। 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਦੇ ਅਸਤੀਫੇ ਦੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਅਸਤੀਫਿਆਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ, ਕਾਂਗਰਸ ਵਿੱਚ ਭੂਚਾਲ ਆਇਆ ਹੋਇਆ ਹੈ। ਸਿੱਧੂ ਦੀ ਕੈਪਟਨ ਨਾਲ ਬਣਦੀ ਨਹੀਂ ਹੈ  ਅਤੇ ਸਿੱਧੂ ਹਰ ਰੋਜ਼ ਕੋਈ ਨਾ ਕੋਈ ਸਾਜ਼ਿਸ਼ ਖੇਡਦੇ ਰਹਿੰਦੇ ਸਨ ਅਤੇ ਆਖਰਕਾਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਹਨ।

ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਭ੍ਰਿਸ਼ਟ ਅਤੇ ਬੇਅਸਰ ਹੈ, ਕਾਂਗਰਸ ਹਾਈ ਕਮਾਂਡ ਅਤੇ ਨਵਜੋਤ ਸਿੱਧੂ ਸਿਰਫ ਕੈਪਟਨ 'ਤੇ ਦੋਸ਼ ਲਗਾ ਕੇ ਭੱਜ ਨਹੀਂ ਸਕਦੇ। ਸਿੱਧੂ ਨੂੰ ਪ੍ਰਧਾਨ ਬਣਾਉਣ ਲਈ, ਕਾਂਗਰਸ ਹਾਈਕਮਾਂਡ ਨੇ ਪਹਿਲਾਂ ਸੁਨੀਲ ਜਾਖੜ ਨੂੰ ਬਲੀ ਦਾ ਬੱਕਰਾ ਬਣਾਇਆ ਅਤੇ ਹੁਣ ਆਪਣੀਆਂ ਸਾਰੀਆਂ ਅਸਫਲਤਾਵਾਂ ਨੂੰ ਛੁਪਾਉਣ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਬਲੀ ਦੇ ਦਿੱਤੀ ਹੈ। 

 

ਸ਼ਰਮਾ ਨੇ ਕਿਹਾ ਕਿ ਚੋਣ ਮੈਨੀਫੈਸਟੋ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਨੇ ਕੀਤਾ ਸੀ ਨਾ ਕਿ ਸਿਰਫ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸਾਰੇ ਮੰਤਰੀ ਦੋਸ਼ੀ ਹਨ ਕਿਉਂਕਿ ਸਾਰੇ ਮੰਤਰੀ ਆਪਣੇ-ਆਪਣੇ ਵਿਭਾਗ ਸੰਭਾਲਣ ਵਿੱਚ ਅਸਫਲ ਰਹੇ ਹਨ। ਕਾਂਗਰਸ ਦੇ ਮੰਤਰੀਆਂ ਨੇ ਸਾਢੇ ਚਾਰ ਸਾਲਾਂ ਵਿੱਚ ਲੋਕਾਂ ਦਾ ਖੂਨ ਚੂਸਿਆ ਹੈ। ਪੰਜਾਬ ਵਿੱਚ ਅਰਾਜਕਤਾ ਹੈ, ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੈ, ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ, ਪੰਜਾਬ ਵਿੱਚ ਗੁੰਡਾ ਰਾਜ ਅਤੇ ਗੈਂਗਸਟਰਾਂ ਦਾ ਰਾਜ ਹੈ, ਲੋਕ ਅਸੁਰੱਖਿਅਤ ਅਤੇ ਡਰੇ ਹੋਏ ਹਨ। ਸ਼ਰਮਾ ਨੇ ਕਿਹਾ ਕਿ ਇਸ ਸਭ ਦੇ ਲਈ ਕਾਂਗਰਸ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਨੇਤਾ ਜ਼ਿੰਮੇਵਾਰ ਹਨI ਕਾਂਗਰਸ ਪੰਜਾਬ ਵਿੱਚ ਚਿਹਰਾ ਬਦਲ ਕੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੀ।

 ਸ਼ਰਮਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੋ ਬਹੁਤ ਵਡਿਆਂ-ਵਡੀਆਂ ਗੱਲਾਂ ਕਰਦੇ ਸਨ, ਇੱਕ ਗੈਰ-ਕਾਰਗੁਜ਼ਾਰੀ ਵਾਲੇ ਆਦਮੀ ਹਨI ਉਹ ਸਿਰਫ ਗੱਲ ਕਰਨਾ ਜਾਣਦੇ ਹਨ, ਉਨ੍ਹਾਂ ਨੂੰ ਜ਼ਮੀਨ 'ਤੇ ਉਤਾਰਨਾ ਨਹੀਂI ਉਹ ਆਪਣੇ ਆਪ ਨੂੰ ਜਨਤਾ ਦਾ ਸੇਵਕ ਦੱਸਦੇ ਹਨ, ਪਰ ਉਸਨੇ ਕਿੱਥੇ ਸੇਵਾ ਕੀਤੀ, ਉਹ ਕਿਸੇ ਨੂੰ ਦਿਖਾਈ ਨਹੀਂ ਦੇ ਰਹੀ? ਸਿੱਧੂ ਦੇ ਆਚਰਣ ਵਿੱਚ ਸੇਵਾ ਦੀ ਭਾਵਨਾ ਕਦੇ ਨਹੀਂ ਵੇਖੀ ਗਈ। ਸਿੱਧੂ ਸਿਰਫ ਕੁਰਸੀ ਦੇ ਭੁੱਖੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਵੀ ਗੁੰਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

Trending news