Anandpur Sahib News: ਟਰੱਕ ਆਪ੍ਰੇਟਰ ਸੁਸਾਇਟੀ ਵਿਵਾਦ; ਪੁਲਿਸ ਨੇ ਸਥਿਤੀ ਕੀਤੀ ਸਪੱਸ਼ਟ, ਕਿਹਾ ਸ਼ਿਕਾਇਤ ਦਾ ਆਧਾਰ 'ਤੇ ਹੋਇਆ ਮਾਮਲਾ ਦਰਜ
Advertisement
Article Detail0/zeephh/zeephh1919871

Anandpur Sahib News: ਟਰੱਕ ਆਪ੍ਰੇਟਰ ਸੁਸਾਇਟੀ ਵਿਵਾਦ; ਪੁਲਿਸ ਨੇ ਸਥਿਤੀ ਕੀਤੀ ਸਪੱਸ਼ਟ, ਕਿਹਾ ਸ਼ਿਕਾਇਤ ਦਾ ਆਧਾਰ 'ਤੇ ਹੋਇਆ ਮਾਮਲਾ ਦਰਜ

Anandpur Sahib News:  ਸ੍ਰੀ ਕੀਰਤਪੁਰ ਸਾਹਿਬ ਦੇ ਟਰੱਕ ਆਪ੍ਰੇਟਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਤੇ ਛੇ ਤੋਂ ਸੱਤ ਹੋਰ ਵਿਅਕਤੀਆਂ ਉਤੇ ਕਿਸੇ ਟਰੱਕ ਡਰਾਈਵਰ ਦੀ ਕੁੱਟਮਾਰ ਤੇ ਟਰੱਕ ਦੀ ਭੰਨਤੋੜ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਹੈ।

Anandpur Sahib News:  ਟਰੱਕ ਆਪ੍ਰੇਟਰ ਸੁਸਾਇਟੀ ਵਿਵਾਦ; ਪੁਲਿਸ ਨੇ ਸਥਿਤੀ ਕੀਤੀ ਸਪੱਸ਼ਟ, ਕਿਹਾ ਸ਼ਿਕਾਇਤ ਦਾ ਆਧਾਰ 'ਤੇ ਹੋਇਆ ਮਾਮਲਾ ਦਰਜ

Anandpur Sahib News: ਬੀਤੇ ਕੱਲ੍ਹ ਦੀ ਟਰੱਕ ਆਪ੍ਰੇਟਰ ਕੋਆਪ੍ਰੇਟਿਵ ਸੁਸਾਇਟੀ ਸ੍ਰੀ ਕੀਰਤਪੁਰ ਸਾਹਿਬ ਦੇ ਟਰੱਕ ਆਪ੍ਰੇਟਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਤੇ ਛੇ ਤੋਂ ਸੱਤ ਹੋਰ ਵਿਅਕਤੀਆਂ ਉਤੇ ਕਿਸੇ ਟਰੱਕ ਡਰਾਈਵਰ ਦੀ ਕੁੱਟਮਾਰ ਤੇ ਟਰੱਕ ਦੀ ਭੰਨਤੋੜ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਟਰੱਕ ਡਰਾਈਵਰਾਂ ਵੱਲੋਂ ਹਾਈਵੇ ਵੀ ਜਾਮ ਕੀਤਾ ਗਿਆ ਸੀ।

ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਦੇ 60 ਤੋਂ 70 ਦੇ ਕਰੀਬ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਦੇ ਘਰ ਆ ਕੇ ਜਿੱਥੇ ਔਰਤਾਂ ਨਾਲ ਬਦਸਲੂਕੀ ਕੀਤੀ ਗਈ ਉਥੇ ਹੀ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਜਿਸ ਨੂੰ ਲੈ ਕੇ ਬਲਵੀਰ ਸਿੰਘ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ।

ਇਸ ਸਬੰਧ ਵਿੱਚ ਐਸਪੀ ਹੈਡ ਕੁਆਰਟਰ ਰੂਪਨਗਰ ਰਾਜਪਾਲ ਸਿੰਘ ਹੁੰਦਲ ਵੱਲੋਂ ਪ੍ਰੈਸ ਕਾਨਫਰੰਸ ਕਰ ਆਪਣਾ ਪੱਖ ਰੱਖਿਆ ਗਿਆ ਤੇ ਕਿਹਾ ਕਿ ਪੁਲਿਸ ਨੇ ਜੋ ਮਾਮਲਾ ਦਰਜ ਕੀਤਾ ਗਿਆ ਹੈ। ਉਹ ਸ਼ਿਕਾਇਤ ਦੇ ਆਧਾਰ ਉਤੇ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੁਲਿਸ ਉੱਤੇ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਐੱਸਪੀ ਹੈਡ ਕੁਆਰਟਰ ਰਾਜਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ-ਕੋਰਟ ਚੰਡੀਗੜ੍ਹ ਵਿੱਚ ਇੱਕ ਰਿੱਟ ਪਟੀਸ਼ਨ ਨੰਬਰ CWP-20979-2023 M/S ULTRA TECH. CEMENT LTD. ਕੰਪਨੀ ਵੱਲੋਂ ਦਾਇਰ ਕੀਤੀ ਗਈ ਸੀ, ਜਿਸ ਵਿੱਚ ਅਲਟ੍ਰਾਟੈਕ ਕੰਪਨੀ ਵੱਲੋਂ ਦੋਸ਼ ਲਗਾਏ ਗਏ ਸਨ ਕਿ ਕਾਨੂੰਨ ਨੂੰ ਦਰਨਿਕਾਰ ਕਰਦੇ ਹੋਏ ਟਰੱਕ ਆਪ੍ਰੇਟਰ ਸੁਸਾਇਟੀ, ਮੱਸੇਵਾਲ, ਕੀਰਤਪੁਰ ਸਾਹਿਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਦੇ ਕੰਪਨੀ ਵਿੱਚ ਕੰਮ ਕਰਦੇ ਟਰੱਕਾਂ ਨੂੰ ਅਣ-ਅਧਿਕਾਰਿਤ ਤਰੀਕੇ ਨਾਲ ਰੋਕਿਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਟਰੱਕ ਆਪ੍ਰੇਟਰਾਂ /ਡਰਾਈਵਰਾਂ ਨੂੰ ਧਮਕਾਇਆ ਤੇ ਡਰਾਇਆ ਜਾ ਰਿਹਾ ਹੈ।

ਉਕਤ ਰਿੱਟ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਮਿਤੀ 03.10.2023 ਨੂੰ ਇੱਕ ਆਰਡਰ ਪਾਸ ਕੀਤਾ, ਜਿਸ ਵਿੱਚ ਅਦਾਲਤ ਨੇ ਪਟੀਸ਼ਨਕਰਤਾ ਧਿਰ ਤੇ ਟਰੱਕ ਆਪ੍ਰੇਟਰ ਸੁਸਾਇਟੀ ਵਾਲੀ ਧਿਰ ਨੂੰ ਇਲਾਕਾ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਪਾਸ ਮਿਤੀ 07.10.2023 ਨੂੰ ਆਪਣੇ ਗਵਾਹਾਂ ਦੀ ਸਟੇਟਮੈਂਟ ਕਰਵਾਉਣ ਦੇ ਹੁਕਮ ਪਾਸ ਕੀਤੇ। ਮਿਤੀ 16.10.2023 ਨੂੰ ਇੱਕ ਦਰਖਾਸਤ ਹਰਕਰਨ ਸਿੰਘ ਪੁੱਤਰ ਇੰਦਰਪਾਲ ਵਾਸੀ ਪਟਿਆਲਾ ਵੱਲੋਂ ਦਿੱਤੀ ਗਈ ਜਿਸ ਨੇ ਦਰਖਾਸਤ ਵਿੱਚ ਜ਼ਿਕਰ ਕੀਤਾ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ। ਉਸ ਦਾ ਜਿਪਸਮ ਦਾ ਸਰਸਾ ਨੰਗਲ ਵਿਖੇ ਡੰਪ ਹੈ।

ਪਹਿਲਾ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਵੱਲੋਂ ਡੰਪ ਤੋਂ ਮਾਲ ਚੁੱਕਣ ਉਤੇ ਕੋਰਟ ਵੱਲੋਂ ਸਟੇਅ ਕਰਵਾਈ ਹੋਈ ਸੀ, ਜੋ ਹੁਣ ਮਿਤੀ 12.10.2023 ਨੂੰ ਸਾਨੂੰ ਅਦਾਲਤ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਡੰਪ ਉਤੇ ਪਏ ਜਿਪਸਮ ਤੇ ਹੋਰ ਮਾਲ ਨੂੰ ਚੁਕਵਾਉਣ ਦਾ ਹੁਕਮ ਕੀਤਾ ਹੋਇਆ ਹੈ। ਮਿਤੀ 16.10.2023 ਨੂੰ ਡੰਪ ਉਤੇ ਪਿਆ ਮਾਲ ਜਿਪਸਮ ਉਹ ਟਰੱਕਾਂ ਵਿੱਚ ਲੋਡ ਕਰਵਾ ਰਹੇ ਸੀ ਤਾਂ ਮੁਨਸ਼ੀ ਨੂੰ ਬਲਵੀਰ ਸਿੰਘ ਕਾਰਜਕਾਰੀ ਪ੍ਰਧਾਨ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਦਾ ਫੋਨ ਆਇਆ ਕਿ ਉਸ ਨੇ ਟਰੱਕਾਂ ਦੇ ਭਾੜੇ ਸਬੰਧੀ ਉਨ੍ਹਾਂ ਨਾਲ ਗੱਲ ਕਰਨੀ ਹੈ, ਭੂਰੇ ਦੇ ਢਾਬੇ ਸਰਸਾ ਨੰਗਲ ਆ ਜਾਵੋ ਜਿਸ ਤੇ ਉਹ ਤੇ ਉਸ ਦੇ ਪਿਤਾ ਇੰਦਰਪਾਲ ਸਿੰਘ ਭੂਰੇ ਦੇ ਢਾਬੇ ਉਤੇ ਆ ਗਏ।

ਇਥੇ ਬਲਵੀਰ ਸਿੰਘ ਪ੍ਰਧਾਨ, ਨਾਜਰ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ ਪਿੰਡ ਮਲੋੜ ਤੇ ਉਨ੍ਹਾਂ ਦੇ 7-8 ਹੋਰ ਸਾਥੀ ਆ ਗਏ। ਜਿਨ੍ਹਾਂ ਨੂੰ ਅਦਾਲਤ ਦਾ ਹੁਕਮ ਮਾਲ ਚੁੱਕਣ ਸਬੰਧੀ ਦਿਖਾਇਆ, ਜਿਨ੍ਹਾਂ ਨਾਲ ਉਨ੍ਹਾਂ ਦਾ ਮਾਲ ਚੁੱਕਣ ਦਾ ਰੇਟ ਤੈਅ ਨਹੀਂ ਹੋ ਸਕਿਆ। ਜਿਨ੍ਹਾਂ ਨੇ ਤੈਸ਼ ਵਿੱਚ ਆ ਕੇ ਬਲਵੀਰ ਸਿੰਘ, ਨਾਜਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸਵੇਰੇ ਕਰੀਬ 11.30  ਦੇ ਡੰਪ ਤੋਂ ਲੋਡ ਹੋ ਕੇ ਆ ਰਹੇ ਟਰੱਕ ਨੰਬਰ HP-11C-0359 ਨੂੰ ਰੋਕਿਆ ਤੇ ਟਰੱਕ ਦੇ ਸ਼ੀਸ਼ੇ ਭੰਨ ਦਿੱਤੇ ਤੇ ਡਰਾਈਵਰ ਦੀ ਵੀ ਕੁੱਟਮਾਰ ਕੀਤੀ।

ਉਹਨੂੰ ਤੇ ਉਸ ਦੇ ਪਿਤਾ ਨੂੰ ਮਾਰਨ ਦੀਆ ਧਮਕੀਆਂ ਦਿੱਤੀਆਂ ਤਾਂ ਉਹ ਇਨ੍ਹਾਂ ਤੋਂ ਡਰਦੇ ਹੋਏ ਉਥੋਂ ਭੱਜ ਗਏ। ਦਰਖਾਸਤਕਰਤਾ ਦੇ ਬਿਆਨ ਉਤੇ ਥਾਣਾ ਕੀਰਤਪੁਰ ਸਾਹਿਬ ਦਰਜ ਕੀਤੀ ਗਈ। ਮੁਤਾਬਕ FIR ਦੋਸ਼ੀ ਬਲਵੀਰ ਸਿੰਘ ਤੇ ਨਾਜਰ ਸਿੰਘ ਦੇ ਘਰ ਪਿੰਡ ਸ਼ਾਹਪੁਰ ਬੇਲਾ ਵਿੱਚ ਛਾਪੇਮਾਰੀ ਕੀਤੀ ਗਈ।

ਘਰ ਤੋਂ ਕੋਈ ਵੀ ਦੋਸ਼ੀ ਜਾਂ ਕੋਈ ਹੋਰ ਸ਼ੈਅ ਬਰਾਮਦ ਨਾ ਹੋਣ ਉਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਦੇ ਦਸਤਖਤ ਕਰਵਾਏ ਗਏ। ਵਾਪਸੀ ਉਤੇ ਪਿੰਡ ਦੀ ਫਿਰਨੀ ਉਤੇ ਦੋਸ਼ੀ ਨਾਜਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਬਾਅਦ ਵਿੱਚ ਉਸ ਨੂੰ ਜ਼ਮਾਨਤ ਉਪਰ ਰਿਹਾਅ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : CM vs Governor: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਨੂੰ ਮੁੜ ਲਿਖੀ ਚਿੱਠੀ; ਕਈ ਸਵਾਲ ਕੀਤੇ ਖੜ੍ਹੇ

ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news