Ferozpur News: ਮੰਡੀ ਵਿੱਚ ਫਸਲ ਲੈਕੇ ਆਏ ਕਿਸਾਨਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਕਿਸਾਨਾਂ ਦਾ ਕਹਿਣ ਹੈ ਕਿ ਆੜਤੀਆਂ ਵਪਾਰੀਆਂ ਅਤੇ ਡਰਾਈਵਰ ਯੂਨੀਅਨ ਦੇ ਆਪਸੀ ਮਸਲੇ ਕਾਰਨ ਕਿਸਾਨਾਂ ਦੀਆਂ ਸਬਜੀਆਂ ਮੰਡੀ 'ਚ ਰੁੱਲ ਰਹੀਆਂ ਹਨ।
Trending Photos
Ferozpur News(RAJESH KATARIA): ਫਿਰੋਜ਼ਪੁਰ ਦੀ ਸਬਜ਼ੀ ਮੰਡੀ ਵਿੱਚ ਡਰਾਈਵਰ ਯੂਨੀਅਨ ਵੱਲੋਂ ਗੁੰਡਾ ਪਰਚੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਆੜ੍ਹਤੀਆਂ ਨੇ ਪਰਚੀ ਨੂੰ ਲੈ ਕੇ ਮੰਡੀ ਵਿੱਚ ਖਰੀਦਾਰੀ ਬੰਦ ਕਰ ਮੰਡੀ ਬੰਦ ਕਰ ਦਿੱਤੀ। ਜਿਸ ਤੋਂ ਬਾਅਦ ਆੜ੍ਹਤੀਆਂ ਵੱਲੋਂ ਗੁੰਡਾ ਪਰਚੀ ਕੱਟਣ ਵਾਲਿਆ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਆੜਤੀਆਂ ਨੇ ਕਿਹਾ ਕਿ ਮੰਡੀ ਵਿੱਚ ਸਾਲ ਪਹਿਲਾਂ ਯੂਨੀਅਨ ਬਣਾਕੇ 100 ਦੇ ਪਰਚੀ ਰੱਖ ਸੀ। ਛੋਟੀਆਂ ਜੀਪ ਦੇ ਲਈ ਜਿਨ੍ਹਾਂ ਰਾਹੀ ਸਮਾਨ ਦੀ ਢੋਹ ਢੋਹਾਈ ਹੁੰਦੀ ਸੀ। ਜਦੋਂ ਮਟਰਾਂ ਦੀ ਸੀਜਨ ਸ਼ੁਰੂ ਹੋਇਆ ਸੀ ਤਾਂ ਇਨ੍ਹਾਂ ਵੱਲੋਂ 1500 ਤੋਂ 2500 ਰੁਪਏ ਦੀ ਪਰਚੀ ਕੱਟੀ ਜਾ ਰਹੀ ਸੀ। ਜਿਸ ਨੂੰ ਲੈਕੇ ਰੋਲਾ ਪੈ ਰਿਹਾ ਹੈ। ਕੁੱਝ ਲੋਕਾਂ ਵੱਲੋਂ ਧੱਕੇ ਨਾਲ ਗੁੰਡਾ ਪਰਚੀ ਕੱਟੀ ਜਾ ਰਹੀ ਹੈ। ਜਿਸ ਨਾਲ ਲੋਕਲ ਗੱਡੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਇਹ ਪਰਚੀ ਬੰਦ ਹੋਣੀ ਚਾਹੀਦੀ ਹੈ। ਇਸ ਸਬੰਧੀ ਉਹ ਕਈ ਵਾਰ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ। ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਥੇ ਹੀ ਦੂਸਰੇ ਪਾਸੇ ਜਦੋਂ ਡਰਾਈਵਰ ਯੂਨੀਅਨ ਦਾ ਕਹਿਣਾ ਹੈ ਕਿ ਇਹ ਸਾਰਾ ਮਸਲਾ ਲੋਕ ਗੱਡੀਆਂ ਦਾ ਹੈ। ਜਿਵੇਂ ਪਹਿਲਾਂ ਧੱਕਾ ਹੁੰਦਾ ਸੀ ਇਹ ਲੋਕ ਉਸੇ ਤਰ੍ਹਾਂ ਹੁਣ ਵੀ ਧੱਕਾ ਕਰਨਾ ਚਾਹੁੰਦੇ ਹਨ। ਮੰਡੀ ਵਿੱਚ ਟ੍ਰਰਾਂਸਪੋਰਟ ਬੈਠੇ ਹੋਏ ਹਨ ਜਿਨ੍ਹਾਂ ਦੇ ਵੱਲੋਂ ਆੜਤੀਆਂ ਅਤੇ ਵਪਾਰੀ ਨਾਲ ਰਲਕੇ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਵਿਰੋਧ ਵਿੱਚ ਅਸੀਂ ਟ੍ਰਾਂਸਪੋਰਟ ਬੰਦ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਗੱਡੀ ਲੇਟ ਹੋ ਜਾਂਦੇ ਹੈ ਤਾਂ ਵਪਾਰੀ ਵੱਲੋਂ ਉਸ ਦਾ ਕਿਰਾਇਆ ਨਹੀਂ ਦਿੱਤਾ ਜਾਂਦਾ। ਇੱਥੇ ਆੜ੍ਹਤੀਏ ਹੀ ਵਪਾਰੀ ਬਣੇ ਹੋਏ ਹਨ ਅਤੇ ਟ੍ਰਾਂਸਪੋਰਟ ਦਾ ਕੰਮ ਵੀ ਖੁੱਦ ਹੀ ਕਰਨ ਲੱਗ ਗਏ ਹਨ।
ਦੋਵੇ ਧਿਰਾਂ ਦੇ ਵਿਵਾਦ ਦੌਰਾਨ ਮੰਡੀ ਵਿੱਚ ਫਸਲ ਲੈਕੇ ਆਏ ਕਿਸਾਨਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਕਿਸਾਨਾਂ ਦਾ ਕਹਿਣ ਹੈ ਕਿ ਆੜਤੀਆਂ ਵਪਾਰੀਆਂ ਅਤੇ ਡਰਾਈਵਰ ਯੂਨੀਅਨ ਦੇ ਆਪਸੀ ਮਸਲੇ ਕਾਰਨ ਕਿਸਾਨਾਂ ਦੀਆਂ ਸਬਜੀਆਂ ਮੰਡੀ 'ਚ ਰੁੱਲ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।