ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨ ਦੌਰੇ ਤੋਂ ਵਾਪਸੀ ਦੌਰਾਨ ਹੋਈ ਦੇਰੀ ਵਿਵਾਦਾਂ ਵਿੱਚ ਘਿਰ ਗਈ ਹੈ। ਵਿਰੋਧੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਭਗਵੰਤ ਮਾਨ ਦੀ ਜ਼ਿਆਦਾ ਸ਼ਰਾਬ ਪੀਤੀ ਹੋਣ ਕਾਰਨ ਇਸ ਫਲਾਈਟ ਵਿੱਚ ਦੇਰੀ ਹੋਈ ਹੈ। ਉਧਰ ਇਸ ਮਾਮਲੇ ਵਿੱਚ ਲੁਫਤਾਂਸਾ ਕੰਪਨੀ ਨੇ ਕਿਹਾ ਕਿ ਏਅਰਕਰਾਫਟ ਬਦਲਨ ਦੀ ਪ੍ਰਕਿਰਿਆ ਕਾਰਨ ਇਹ ਸਭ ਦੇਰੀ ਹੋਈ ਹੈ।
Trending Photos
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 7 ਦਿਨਾਂ ਤੋਂ ਜਰਮਨ ਦੌਰੇ 'ਤੇ ਸੀ। ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਉਨ੍ਹਾਂ ਵੱਲੋਂ ਜਰਮਨੀ ਵਿੱਚ ਕਈਆਂ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਜਿੰਨਾਂ ਵੱਲੋਂ ਪੰਜਾਬ ਵਿੱਚ ਨਿਵੇਸ਼ ਕਰਨ ਦਾ ਭਰੋਸਾ ਵੀ ਦਵਾਇਆ ਗਿਆ ਹੈ। ਪਰ ਇਸ ਵਿਚਾਲੇ ਸੀਐਮ ਮਾਨ ਦੀ ਇਹ ਫੇਰੀ ਵਿਵਾਦਾਂ ਨਾਲ ਵੀ ਘਿਰ ਗਈ ਹੈ।
ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਕੌਮੀ ਕਨਵੈਨਸ਼ਨ ਵਿੱਚ ਹਿਸਾ ਲਿਆ ਜਾਣਾ ਸੀ ਪਰ ਫਲਾਈਟ ਦੀ ਦੇਰੀ ਹੋਣ ਕਾਰਨ ਉਹ ਉੱਥੇ ਪਹੁੰਚ ਨਾ ਸਕੇ। ਭਗਵੰਤ ਮਾਨ ਵੱਲੋਂ ਵੀਡੀਓ ਕਾਲ ਰਾਹੀ ਇਸ ਵਿੱਚ ਹਿੱਸਾ ਲਿਆ ਗਿਆ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਫਲਾਈਟ ਵਿੱਚ ਦੇਰੀ ਹੋਣ ਕਾਰਨ ਵੱਡੇ ਇਲਜ਼ਾਮ ਲਗਾਏ ਗਏ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਵੱਧ ਸ਼ਰਾਬ ਪੀਤੀ ਹੋਣ ਕਾਰਨ ਉਨ੍ਹਾਂ ਨੂੰ ਜਰਮਨ 'ਚ ਫਲਾਈਟ ਤੋਂ ਉਤਾਰਿਆ ਗਿਆ ਸੀ ਜਿਸ ਕਾਰਨ ਉਹ ਆਪ ਦੀ ਕੌਮੀ ਕਨਵੈਨਸ਼ਨ 'ਚ ਨਹੀਂ ਪਹੁੰਚੇ।
ਸੁਖਬੀਰ ਬਾਦਲ ਦਾ ਟਵੀਟ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ 'ਤੇ ਟਵੀਟ ਕਰਕੇ ਕਿਹਾ ਕਿ ਪਰੇਸ਼ਾਨ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਾਬੀ ਸੀ। ਅਤੇ ਇਸ ਨਾਲ 4 ਘੰਟੇ ਦੀ ਫਲਾਈਟ ਲੇਟ ਹੋਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਬੰਧੀ ਅਜਿਹੀਆਂ ਰਿਪੋਟਾਂ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ।
Disturbing media reports quoting co-passengers say Pb CM @BhagwantMann was deplaned from Lufthansa flight as he was too drunk to walk. And it led to a 4-hour flight delay. He missed AAP's national convention. These reports have embarrassed & shamed Punjabis all over the globe.1/2 pic.twitter.com/QxFN44IFAE
— Sukhbir Singh Badal (@officeofssbadal) September 19, 2022
ਪ੍ਰਤਾਪ ਬਾਜਵਾ ਦਾ ਬਿਆਨ
ਦੂਸਰੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇਕਰ ਦੋਸ਼ ਸੱਚ ਹਨ ਤਾਂ ਇਹ ਪੰਜਾਬ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਤੁਰੰਤ ਭਗਵੰਤ ਮਾਨ ਖਿਲਾਫ਼ ਐਕਸ਼ਨ ਲੈਣ ਚਾਹੀਦਾ ਹੈ।
ਅਕਾਲੀ ਆਗੂ ਬਿਕਰਮ ਮਜੀਠੀਆ ਦਾ ਬਿਆਨ
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਜਰਮਨੀ ਫੇਰੀ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਵਾਇਆ ਹੈ ਕਿਉਂਕਿ ਪਹਿਲਾਂ ਬੀਐਮਡਬਲਿਊ ਨੇ ਪੰਜਾਬ ‘ਚ ਨਿਵੇਸ਼ ਕਰਨ ਤੋਂ ਸਾਫ ਮਨਾ ਕਰ ਦਿੱਤਾ। ਹੁਣ ਜਰਮਨੀ ਏਅਰਪੋਰਟ ‘ਤੇ ਹੰਗਾਮੇ ਦੀ ਚਰਚਾ ਹੈ।
ਲੁਫਤਾਂਸਾ ਕੰਪਨੀ ਨੇ ਦੱਸਿਆ ਦੇਰੀ ਦਾ ਕਾਰਨ
ਵਿਰੋਧੀਆਂ ਦੇ ਇਲਜ਼ਾਮਾਂ ਤੋਂ ਬਾਅਦ ਲੁਫਤਾਂਸਾ ਕੰਪਨੀ ਦਾ ਵੀ ਬਿਆਨ ਸਾਮਹਣੇ ਆਇਆ ਹੈ। ਕੰਪਨੀ ਨੇ ਫਲਾਈਟ ਵਿੱਚ ਦੇਰੀ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਏਅਰਕਰਾਫਟ ਬਦਲਨ ਦੀ ਪ੍ਰਕਿਰਿਆ ਕਾਰਨ ਇਹ ਸਭ ਦੇਰੀ ਹੋਈ ਹੈ।
WATCH LIVE TV