Girls fighting news: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ (Viral video) ਹੋ ਰਿਹਾ ਜਿਸ ਨੂੰ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਰਹੇ ਹਨ। ਇਸ ਤੋਂ ਬਾਅਦ ਇਹ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ। ਇਹ ਘਟਨਾ ਐਲਆਈਜੀ ਚੌਰਾਹੇ 'ਤੇ 2 ਦਿਨ ਪਹਿਲਾਂ ਵਾਪਰੀ ਸੀ। ਪੀੜਤ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
Trending Photos
Trending news: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਪੱਬ ਕਲਚਰ ਤੇਜ਼ੀ ਨਾਲ ਫੈਲ ਰਿਹਾ ਹੈ। ਸ਼ਰਾਬੀ ਨੌਜਵਾਨ ਅਤੇ ਔਰਤਾਂ ਅਕਸਰ ਸੜਕ 'ਤੇ ਹੰਗਾਮਾ ਕਰਦੇ ਦੇਖੇ ਜਾਂਦੇ ਹਨ। ਹੁਣ ਸੜਕ 'ਤੇ ਕੁੜੀਆਂ ਦੀ ਲੜਾਈ ਦੇ ਦੋ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਵੀਡੀਓ 'ਚ (Viral Video) ਚਾਰ ਸ਼ਰਾਬੀ ਲੜਕੀਆਂ ਇਕ ਲੜਕੀ ਨੂੰ ਘੇਰ ਕੇ ਉਸਦੀ ਕੁੱਟਮਾਰ (Girls fighting news) ਕਰਦੀ ਨਜ਼ਰ ਆ ਰਹੀ ਹੈ। ਐਲਆਈਜੀ ਚੌਰਾਹੇ 'ਤੇ ਹਮਲੇ ਦੀ ਇਹ ਘਟਨਾ 4 ਨਵੰਬਰ ਦੀ ਦੱਸੀ ਜਾ ਰਹੀ ਹੈ। ਪੀੜਤਾ ਨੇ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਮਆਈਜੀ ਥਾਣਾ ਖੇਤਰ ਦੇ ਐਲਆਈਜੀ ਚੌਰਾਹੇ ’ਤੇ 4 ਨਵੰਬਰ ਦੀ ਰਾਤ ਨੂੰ ਲੜਕੀ ਨਾਲ ਕੁੱਟਮਾਰ ਦੀ ਘਟਨਾ ਵਾਪਰੀ ਸੀ। ਇਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ। ਵੀਡੀਓ 'ਚ ਚਾਰ ਕੁੜੀਆਂ ਮਿਲ ਕੇ ਇਕ ਲੜਕੀ ਨੂੰ ਘੇਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੀਆਂ ਹਨ। ਸੜਕ 'ਤੇ ਪਈ ਲੜਕੀ ਉੱਚੀ-ਉੱਚੀ ਚੀਕ ਰਹੀ ਹੈ ਅਤੇ ਚਾਰੇ ਲੜਕੀਆਂ ਉਸ 'ਤੇ ਮੁੱਕੇ ਅਤੇ ਲੱਤਾਂ ਮਾਰ ਰਹੀਆਂ ਹਨ। ਵੀਡੀਓ 'ਚ ਇਕ ਲੜਕੀ ਪੀੜਤ ਨੂੰ ਬੈਲਟ ਨਾਲ ਮਾਰਦੀ ਨਜ਼ਰ ਆ ਰਹੀ ਹੈ। ਉੱਥੇ ਲੋਕਾਂ ਦੀ ਭੀੜ ਹੈ ਪਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੋਈ ਨਹੀਂ ਕਰਦਾ। ਸਗੋਂ ਕਈ ਲੋਕ ਹਮਲੇ ਦੀ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ।
Watch! Shocking video of drunken girls beating a woman outside Indore's pub goes viral#Trendingnews #latestnews #viralnews #Girlfightingnews #MadhyaPradeshNews #Indoregirlsfightingnews #viralcontent pic.twitter.com/iMtsstzaFo
— riyasharma (@zarasharma60) November 8, 2022
ਇਹ ਵੀ ਪੜ੍ਹੋ: ਚੰਡੀਗੜ੍ਹ ਦੀ ਨਿੱਜੀ ਯੂਨਿਵਰਸਿਟੀ ਦਾ ਹਾਲ ਬੁਰਾ, ਦਾਲ 'ਚੋਂ ਨਿਕਲਿਆ ਮਰਿਆ ਹੋਇਆ ਚੂਹਾ!
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਸ਼ਰਾਬੀ ਕੁੜੀਆਂ ਇਕ-ਦੂਜੇ ਨੂੰ ਕੁੱਟ-ਕੁੱਟ ਕੇ ਮਾਰਨ ਲਈ ਤਿਆਰ ਹਨ ਹਾਲਾਂਕਿ ਇੱਕ ਮੁਟਿਆਰ ਨੂੰ ਚਾਰ ਲੜਕੀਆਂ ਵੱਲੋਂ ਕੁੱਟਿਆ ਜਾ ਰਿਹਾ ਹੈ, ਜਦਕਿ ਬਚਾਅ ਵਿੱਚ ਉਹ ਲੜਕੀ ਵੀ ਉਨ੍ਹਾਂ ਨੂੰ ਕੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਮੌਕੇ 'ਤੇ ਮੌਜੂਦ ਕੁਝ ਲੋਕ ਇਹ ਸਭ ਦੇਖ ਰਹੇ ਹਨ ਪਰ ਦਖਲ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਘਟਨਾ ਦੌਰਾਨ ਲੋਕ ਵੀਡੀਓ ਬਣਾਉਂਦੇ ਨਜ਼ਰ ਆਏ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇੰਦੌਰ 'ਚ ਪੱਬ ਕਲਚਰ ਨੌਜਵਾਨਾਂ ਦੇ ਸਿਰ 'ਤੇ ਬੋਲਣ ਲੱਗਾ ਸੀ। ਇਹੀ ਕਾਰਨ ਹੈ ਕਿ ਇੰਦੌਰ ਦੀਆਂ ਸੜਕਾਂ 'ਤੇ ਦੇਰ ਰਾਤ ਨਸ਼ੇ ਦੀ ਹਾਲਤ 'ਚ ਨੌਜਵਾਨ ਲੜਕੇ-ਲੜਕੀਆਂ ਨੂੰ ਹੰਗਾਮਾ ਕਰਦੇ ਦੇਖਿਆ ਜਾ ਰਿਹਾ ਹੈ।