VVPAT Machine ਕੀ ਹੁੰਦੀ ਹੈ ਤੇ ਕਿਵੇਂ ਕੰਮ ਕਰਦੀ ਹੈ, ਕਦੋਂ ਤਕ ਦਿਖਦੀ ਹੈ ਵੋਟ ਦੀ ਪਰਚੀ?
Advertisement
Article Detail0/zeephh/zeephh2224531

VVPAT Machine ਕੀ ਹੁੰਦੀ ਹੈ ਤੇ ਕਿਵੇਂ ਕੰਮ ਕਰਦੀ ਹੈ, ਕਦੋਂ ਤਕ ਦਿਖਦੀ ਹੈ ਵੋਟ ਦੀ ਪਰਚੀ?

VVPAT Machine: ਜਦੋਂ ਈਵੀਐਮ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਤਾਂ ਚੋਣ ਕਮਿਸ਼ਨ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ VVPAT ਲਿਆਂਦਾ। ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਉਰਫ VVPAT ਮਸ਼ੀਨ ਈਵੀਐਮ ਮਸ਼ੀਨ ਨਾਲ ਜੁੜੀ ਹੋਈ ਹੈ।

VVPAT Machine ਕੀ ਹੁੰਦੀ ਹੈ ਤੇ ਕਿਵੇਂ ਕੰਮ ਕਰਦੀ ਹੈ, ਕਦੋਂ ਤਕ ਦਿਖਦੀ ਹੈ ਵੋਟ ਦੀ ਪਰਚੀ?

VVPAT Machine(ਰਵਨੀਤ ਕੌਰ)​: ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਦੀ ਵੋਟਿੰਗ ਹੋ ਚੁੱਕੀ ਹੈ। ਚੋਣ ਤੋਂ ਪਹਿਲਾਂ ਅਕਸਰ VVPAT Machine ਚਰਚਾ ਚ ਆ ਜਾਂਦੀ ਹੈ।  ਸੁਪਰੀਮ ਕੋਰਟ ਚ ਇਸ ਸਬੰਧੀ ਪਟੀਸ਼ਨ ਵੀ ਪਾਈ ਗਈ ਹਾਲਾਂਕਿ ਉਚ ਅਦਾਲਤ ਨੇ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਤੁਹਾਨੂੰ ਪਤਾ ਹੈ ਕਿ VVPAT ਮਸ਼ੀਨ ਕੀ ਹੈ ਅਤੇ ਇਹ ਮਸ਼ੀਨ ਕਿਵੇਂ ਕੰਮ ਕਰਦੀ ਹੈ ਜਾਂ ਵੋਟ ਪਾਉਣ ਤੋਂ ਬਾਅਦ VVPAT ਸਲਿੱਪ ਕਿੰਨੀ ਦੇਰ ਤੱਕ ਦਿਖਾਈ ਦਿੰਦੀ ਹੈ? ਜੇਕਰ ਤੁਸੀਂ ਇਨ੍ਹਾਂ ਸਾਰੇ ਅਹਿਮ ਸਵਾਲਾਂ ਦੇ ਜਵਾਬ ਨਹੀਂ ਜਾਣਦੇ ਤਾਂ ਇਨ੍ਹਾਂ ਸਾਰੇ ਸਵਾਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਵਾਂਗੇ।

VVPAT ਮਸ਼ੀਨ ਕੀ ਹੈ?

ਇਹ ਮਸ਼ੀਨ ਕੀ ਹੈ। ਇਸ ਨੂੰ ਜਾਣਨ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸਦਾ ਕੀ ਅਰਥ ਹੈ? VVPAT ਦਾ ਅਰਥ ਹੈ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ (Voter Verifiable Paper Audit Trail) ਜਦੋਂ ਈਵੀਐਮ ਅਤੇ ਵੀਵੀਪੈਟ ਵਰਗੀਆਂ ਮਸ਼ੀਨਾਂ ਨਹੀਂ ਸਨ ਅਤੇ ਚੋਣਾਂ ਸਿਰਫ਼ ਬੈਲਟ ਪੇਪਰ ਰਾਹੀਂ ਹੀ ਕਰਵਾਈਆਂ ਜਾਂਦੀਆਂ ਸਨ। ਪਰ ਫਿਰ ਸਮਾਂ ਬਦਲਿਆ ਅਤੇ ਬੈਲਟ ਪੇਪਰ ਦੀ ਥਾਂ ਈਵੀਐਮ ਮਸ਼ੀਨ ਨੇ ਲੈ ਲਈ। ਇਸ ਮਸ਼ੀਨ ਦੇ ਆਉਣ ਤੋਂ ਬਾਅਦ ਤੋਂ ਹੀ ਵਿਰੋਧੀ ਧਿਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ 'ਤੇ ਸਵਾਲ ਉਠਾਉਂਦੀ ਰਹਿੰਦੀ ਹੈ। ਜਦੋਂ ਈਵੀਐਮ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਤਾਂ ਚੋਣ ਕਮਿਸ਼ਨ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ VVPAT ਲਿਆਂਦਾ। ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਉਰਫ VVPAT ਮਸ਼ੀਨ ਈਵੀਐਮ ਮਸ਼ੀਨ ਨਾਲ ਜੁੜੀ ਹੋਈ ਹੈ।

fallback

VVPAT Works: ਕਿਵੇਂ ਕੰਮ ਕਰਦੀ ਹੈ ਮਸ਼ੀਨ?

EVM ਅਤੇ VVPAT ਦੋਵੇਂ ਮਸ਼ੀਨ ਕੰਟਰੋਲ ਯੂਨਿਟ ਨਾਲ ਜੁੜੇ ਹੋਏ ਹਨ। ਜਿਵੇਂ ਹੀ ਤੁਸੀਂ ਈਵੀਐਮ ਮਸ਼ੀਨ ਵਿੱਚ ਬਟਨ ਦਬਾਉਂਦੇ ਹੋ, ਇੱਕ ਬੀਪ ਦੀ ਆਵਾਜ਼ ਆਉਂਦੀ ਹੈ। ਨਾਲ ਲੱਗੀ ਵੀਵੀਪੀਏਟੀ ਮਸ਼ੀਨ ਚ ਤੁਸੀਂ ਉਮੀਦਵਾਰ ਨੂੰ ਵੋਟ ਦਿੱਤਾ ਹੈ। ਉਸ ਦੀ ਇਕ ਪਰਚੀ ਪ੍ਰਿੰਟ ਹੋ ਕੇ ਦਿਖਣ ਲੱਗ ਜਾਂਦੀ ਹੈ। ਤੁਸੀਂ ਇਸ ਸਲਿੱਪ ਨੂੰ ਘਰ ਨਹੀਂ ਲਿਜਾ ਸਕਦੇ ਹੋ ਪਰ ਤੁਸੀਂ ਇਸ ਸਲਿੱਪ ਨੂੰ ਮਸ਼ੀਨ ਵਿੱਚ ਕੁਝ ਸਕਿੰਟਾਂ ਲਈ ਦੇਖ ਸਕਦੇ ਹੋ। ਜਿਸ ਨਾਲ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਵੋਟ ਅਸਲ ਵਿੱਚ ਉਸ ਵਿਅਕਤੀ ਨੂੰ ਗਈ ਹੈ ਜਾਂ ਨਹੀਂ ਜਿਸ ਲਈ ਤੁਸੀਂ ਵੋਟ ਪਾਈ ਹੈ। ਇਸ ਤੋਂ ਬਾਅਦ ਇਹ ਪਰਚੀ ਮਸ਼ੀਨ ਵਿੱਚ ਮੌਜੂਦ ਸੀਲਬੰਦ ਪੈਕਡ ਬਾਕਸ ਵਿੱਚ ਡਿੱਗ ਜਾਂਦੀ ਹੈ।

VVPAT Slip: ਸਲਿੱਪ ਕਿੰਨੀ ਦੇਰ ਤੱਕ ਦਿਖਾਈ ਦਿੰਦੀ ਹੈ?

fallback

ਜਦੋਂ ਵੀ ਕੋਈ ਵਿਅਕਤੀ ਵੋਟ ਪਾਉਂਦਾ ਹੈ ਤਾਂ ਮਸ਼ੀਨ ਵਿੱਚ ਇੱਕ ਪਰਚੀ ਬਣ ਜਾਂਦੀ ਹੈ। ਇਸ ਪਰਚੀ ਨੂੰ ਦੇਖ ਕੇ ਵੋਟਰ ਨੂੰ ਤਸੱਲੀ ਹੋ ਜਾਂਦੀ ਹੈ ਕਿ ਵੋਟ ਉਸ ਉਮੀਦਵਾਰ ਨੂੰ ਗਈ ਹੈ ਜਿਸ ਨੂੰ ਉਸ ਨੇ ਵੋਟ ਪਾਈ ਹੈ। ਇਸ ਸਲਿੱਪ ਵਿੱਚ ਉਸ ਉਮੀਦਵਾਰ ਦਾ ਨਾਮ ਹੁੰਦਾ ਹੈ ਜਿਸ ਨੂੰ ਤੁਸੀਂ ਵੋਟ ਪਾਈ ਹੈ ਅਤੇ ਚੋਣ ਨਿਸ਼ਾਨ ਪ੍ਰਿੰਟ ਹੁੰਦਾ ਹੈ।ਰਿਪੋਰਟਾਂ ਦੇ ਅਨੁਸਾਰ, ਇਹ ਪਰਚੀ VVPAT ਮਸ਼ੀਨ ਵਿੱਚ ਲਗਾਈ ਗਈ ਸ਼ੀਸ਼ੇ ਦੀ ਖਿੜਕੀ ਵਿੱਚ ਲਗਭਗ 7 ਸੈਕਿੰਡ ਤੱਕ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਇਹ ਸਲਿੱਪ ਮਸ਼ੀਨ ਦੇ ਹੇਠਾਂ ਵਾਲੇ ਡੱਬੇ ਵਿੱਚ ਡਿੱਗ ਜਾਂਦੀ ਹੈ।

ਪਹਿਲੀ ਵਾਰ VVPAT ਦੀ ਵਰਤੋਂ ਕਦੋਂ ਕੀਤੀ ਗਈ ਸੀ?

EVM ਨਾਲ ਹਮੇਸ਼ਾ VVPAT ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ, ਜਦੋਂ EVM 'ਤੇ ਸਵਾਲ ਉੱਠਣੇ ਸ਼ੁਰੂ ਹੋਏ ਤਾਂ VVPAT ਮਸ਼ੀਨ ਲਿਆਂਦੀ ਗਈ। ਕੀ ਤੁਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਕਿ ਚੋਣ ਕਮਿਸ਼ਨ ਨੇ ਪਹਿਲੀ ਵਾਰ VVPAT ਦੀ ਵਰਤੋਂ ਕਦੋਂ ਕੀਤੀ? ਸਾਲ 2013 ਵਿੱਚ ਹੋਈਆਂ ਨਾਗਾਲੈਂਡ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਵੀਵੀਪੀਏਟੀ ਮਸ਼ੀਨ ਦੀ ਵਰਤੋਂ ਪਹਿਲੀ ਵਾਰ ਟਰਾਇਲ ਵਜੋਂ ਕੀਤੀ ਸੀ।

Trending news