Tear Gas Effects: ਕਿਸਾਨਾਂ ਵੱਲੋਂ ਦਿੱਲੀ ਅੰਦੋਲਨ ਦੇ ਐਲਾਨ ਮਗਰੋਂ ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਹਰਿਆਣਾ ਦੇ ਬਾਰਡਰਾਂ ਉਪਰ ਪੁੱਜ ਰਹੇ ਹਨ। ਸ਼ੰਭੂ ਬਾਰਡਰ ਉਪਰ ਹਾਲਾਤ ਕਾਫੀ ਤਣਾਅਪੂਰਨ ਬਣ ਗਏ ਹਨ।
Trending Photos
Tear Gas Effects: ਕਿਸਾਨਾਂ ਵੱਲੋਂ ਦਿੱਲੀ ਅੰਦੋਲਨ ਦੇ ਐਲਾਨ ਮਗਰੋਂ ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਹਰਿਆਣਾ ਦੇ ਬਾਰਡਰਾਂ ਉਪਰ ਪੁੱਜ ਰਹੇ ਹਨ। ਸ਼ੰਭੂ ਬਾਰਡਰ ਉਪਰ ਹਾਲਾਤ ਕਾਫੀ ਤਣਾਅਪੂਰਨ ਬਣ ਗਏ ਹਨ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉਪਰ ਲਗਭਗ ਛੇ ਘੰਟੇ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ।
ਇਸ ਕਾਰਨ ਕਿਸਾਨਾਂ ਅਤੇ ਮੀਡੀਆ ਦੇ ਮੁਲਾਜ਼ਮਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰਨ ਉਤੇ ਕਾਫੀ ਅਲੋਚਨਾ ਕੀਤੀ ਗਈ ਹੈ। ਇਸ ਖਬਰ ਰਾਹੀਂ ਜਾਣਦੇ ਹਾਂ ਕਿ ਅਸਲ ਵਿੱਚ ਅੱਥਰੂ ਗੈਸ ਕੀ ਹੈ। ਇਸ ਵਿੱਚ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ। ਹੰਝੂ ਗੈਸ ਦੀ ਵਰਤੋਂ ਕਦੋਂ ਤੇ ਕਿਉਂ ਇਸਤੇਮਾਲ ਕੀਤੀ ਜਾਂਦੀ ਹੈ।
ਅੱਥਰੂ ਗੈਸ ਕੀ ਹੈ?
ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਤੋਂ ਤੁਰੰਤ ਬਾਅਦ ਇਹ ਗੈਸ ਧੂੰਏਂ ਦੇ ਰੂਪ ਵਿੱਚ ਹਵਾ ਵਿੱਚ ਫੈਲ ਜਾਂਦੀ ਹੈ, ਜਿਸ ਕਾਰਨ ਭੀੜ ਵਿੱਚ ਮੌਜੂਦ ਲੋਕਾਂ ਦੀਆਂ ਅੱਖਾਂ ਵਿੱਚ ਭਾਰੀ ਜਲਣ ਪੈਦਾ ਹੋ ਜਾਂਦੀ ਹੈ। ਅਸਲ ਵਿੱਚ ਅੱਥਰੂ ਗੈਸ ਵਿੱਚ ਕਿਰਿਆਸ਼ੀਲ ਮਿਸ਼ਰਣ (ਯੌਗਿਕ) ਹੁੰਦੇ ਹਨ ਜਿਵੇਂ ਕਿ ਕਲੋਰੋਬੇਂਜ਼ੀਨ ਮੇਲਾਨੋਟ੍ਰਾਈਲ (CS), ਡਾਇਬੇਨਜੋਕਸਾਜ਼ੇਪੀਨ (CR) ਅਤੇ ਫੇਨਾਸਿਲ ਕਲੋਰਾਈਡ (CN)। ਇਨ੍ਹਾਂ ਮਿਸ਼ਰਣਾਂ ਦੀ ਵਰਤੋਂ ਦੰਗਾ ਕੰਟਰੋਲ ਫੋਰਸ ਜਿਵੇਂ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਦੁਆਰਾ ਕੀਤੀ ਜਾਂਦੀ ਹੈ, ਕਿਉਂਕਿ ਇਹ ਗੈਸਾਂ ਅੱਖਾਂ ਵਿੱਚ ਕੋਰਨੀਆ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਜਿਸ ਨਾਲ ਜਲਣ ਮਹਿਸੂਸ ਹੁੰਦੀ ਹੈ। ਇਸ ਲਈ ਇਸ ਨੂੰ ਅੱਥਰੂ ਗੈਸ ਕਿਹਾ ਜਾਂਦਾ ਹੈ।
ਅੱਥਰੂ ਗੈਸ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
ਅੱਥਰੂ ਗੈਸ ਦਾ ਸਰੀਰ 'ਤੇ ਕਾਫੀ ਪ੍ਰਭਾਵ ਪੈਂਦਾ ਹੈ। ਇਸ ਗੋਲੇ ਦੇ ਫਟਣ ਦੇ 20 ਸਕਿੰਟਾਂ ਦੇ ਅੰਦਰ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸਦਾ ਪ੍ਰਭਾਵ ਲਗਭਗ 15 ਮਿੰਟ ਤੱਕ ਰਹਿੰਦਾ ਹੈ। O-ChloroBenzylidene Malononitrile (CS) ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਅੱਥਰੂ ਗੈਸ ਹੈ।
ਅਮਰੀਕਾ ਦੇ ਮੈਡੀਕਲ ਮਾਹਿਰਾਂ ਅਨੁਸਾਰ ਸੀਐਸ ਅੱਥਰੂ ਗੈਸ ਦਾ ਸਰੀਰ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਦੇ ਪ੍ਰਭਾਵ ਨਾਲ ਸਰੀਰ ਵਿੱਚ ਦਰਦ, ਅੱਖਾਂ ਵਿੱਚ ਜਲਣ, ਹੰਝੂ ਆਉਣਾ ਆਦਿ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜਿਵੇਂ ਕਿ - ਪਲਕਾਂ ਦੀ ਚਮੜੀ ਦਾ ਲਾਲ ਹੋਣਾ, ਗਲੇ ਵਿੱਚ ਬੇਅਰਾਮੀ ਮਹਿਸੂਸ ਕਰਨਾ, ਖੰਘ, ਛਾਤੀ ਵਿੱਚ ਜਕੜਨ, ਸਿਰ ਦਰਦ, ਚਮੜੀ ਦਾ ਲਾਲ ਹੋਣਾ।
ਅੱਥਰੂ ਗੈਸ ਦੇ ਹੋਰ ਪ੍ਰਭਾਵਾਂ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਥਰੂ ਗੈਸ ਦੇ ਮਾੜੇ ਪ੍ਰਭਾਵਾਂ ਕਾਰਨ ਗਰਭਵਤੀ ਔਰਤਾਂ ਨੂੰ ਗਰਭਪਾਤ ਤੱਕ ਕਰਵਾਉਣਾ ਪਿਆ। ਅਸਲੀਅਤ ਵਿੱਚ ਅੱਥਰੂ ਗੈਸ ਵਿੱਚ ਪਾਏ ਜਾਣ ਵਾਲੇ ਹੋਰ ਦੋ ਪਦਾਰਥ, ਡੀਬੇਨਜੋਕਸਾਜ਼ੇਪੀਨ (ਸੀਆਰ) ਅਤੇ ਫੇਨਾਸਿਲ ਕਲੋਰਾਈਡ (ਸੀਐਨ), ਸੀਐਸ ਨਾਲੋਂ ਵਧੇਰੇ ਸ਼ਕਤੀਸ਼ਾਲੀ ਹਨ।
ਗੰਭੀਰ ਬਿਮਾਰੀਆਂ ਦਾ ਕਾਰਨ
ਅੱਥਰੂ ਗੈਸ ਕਾਰਨ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਅੱਥਰੂ ਗੈਸ ਦੇ ਸੰਪਰਕ ਵਿੱਚ ਆਉਣ ਨਾਲ ਲੋਕਾਂ ਨੂੰ ਕਈ ਗੰਭੀਰ ਅਤੇ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਦਾ ਵੀ ਖ਼ਤਰਾ ਹੋ ਸਕਦਾ ਹੈ। ਰਿਪੋਰਟਾਂ ਦੇ ਅਨੁਸਾਰ, ਅੱਥਰੂ ਗੈਸ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਵਿੱਚ ਅਸਥਮਾ ਦਾ ਵਿਗੜਨਾ, ਕਾਰਡੀਓਵੈਸਕੁਲਰ ਫੰਕਸ਼ਨ ਵਿੱਚ ਵਿਗਾੜ ਅਤੇ ਸਾਹ ਦੀਆਂ ਬਿਮਾਰੀਆਂ ਦਾ ਵੱਧ ਜੋਖਮ ਸ਼ਾਮਲ ਹੈ।
ਇਹ ਵੀ ਪੜ੍ਹੋ : Punjab Kisan Andolan Live Update: ਸ਼ੰਭੂ ਬਾਰਡਰ 'ਤੇ ਜੰਗ ਵਰਗੇ ਹਾਲਾਤ, ਹਰਿਆਣਾ ਪੁਲਿਸ ਨੇ ਕਿਸਾਨਾਂ 'ਤੇ ਹੰਝੂ ਗੈਸ ਗੋਲੇ ਅਤੇ ਵਾਟਰ ਕੈਨਨ ਚਲਾਇਆ