Women Day 2024: ਆਪਣੇ ਪਰਿਵਾਰ ਦੀ ਇਕਲੌਤੀ ਵਾਰੀਸ ਕਰ ਰਹੀ ਖੇਤੀਬਾੜੀ ਤੇ ਆਪਣੇ ਮਾਤਾ ਪਿਤਾ ਦੀ ਮਦਦ।
Trending Photos
Happy International Women's Day 2024/ਭਰਤ ਸ਼ਰਮਾ: ਅੱਜ ਦੇ ਵਕਤ ਦੇ ਵਿੱਚ ਮਹਿਲਾ ਸਾਰੇ ਪੁਰਸ਼ਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀਆਂ ਹਨ। ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜੀ ਮੀਡੀਆ ਨੇ ਅੱਜ ਕਿਸਾਨ ਦੀ ਬੇਟੀ ਜੋ ਮਰਦਾਂ ਨੂੰ ਵੀ ਮਾਤ ਦਿੰਦੀ ਹੈ ਲਵਪ੍ਰੀਤ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਲਵਪ੍ਰੀਤ ਆਪਣੇ ਮਾਤਾ ਪਿਤਾ ਦੀ ਇਕਲੋਤੀ ਬੇਟੀ ਹੈ ਤੇ ਉਹ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਦੇ ਨਾਲ ਹਰ ਵਕਤ ਚਟਾਣ ਦੀ ਤਰ੍ਹਾਂ ਖੜੀ ਰਹਿੰਦੀ ਹੈ।
ਟਰੈਕਟਰ ਚਲਾਨ ਤੋਂ ਲੈ ਕੇ ਪਸ਼ੂਆਂ ਨੂੰ ਚਾਰਾ ਪਾਣਾ ਇਸ ਦੇ ਇਲਾਵਾ ਫਸਲਾਂ ਦੀ ਕਟਾਈ ਵੀ ਉਹ ਖੁਦ ਹੀ ਕਰਦੀ ਹੈ। ਇੰਨਾ ਹੀ ਨਹੀਂ ਉਸ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਆ ਪਰ ਫਿਰ ਵੀ ਉਹ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਨਹੀਂ ਗਈ, ਉਸ ਦੀ ਚਾਰ ਸਾਲ ਦੀ ਧੀ ਹੈ ਜੋ ਆਪਣੀ ਆਪਣੀ ਮਾਤਾ ਦੀ ਮਦਦ ਕਰਦੀ ਹੈ। ਹਰ ਇੱਕ ਖੇਤਰ ਦੇ ਵਿੱਚ, ਪਿੰਡ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਉਸ ਨੇ ਆਪਣੀ ਸੋਚ ਨੂੰ ਨਹੀਂ ਬਦਲਿਆ।
ਇਹ ਵੀ ਪੜ੍ਹੋ: International Women Day 2024: ਅੱਜ ਦੀ ਔਰਤ ਨੂੰ ਸਲਾਮ... ਇਹਨਾਂ ਸ਼ਾਨਦਾਰ ਮੈਸੇਜ ਨਾਲ ਦਿਓ ਮਹਿਲਾ ਦਿਵਸ ਦੀਆਂ ਮੁਬਾਰਕਾਂ
ਲਵਪ੍ਰੀਤ ਨੇ ਕਿਹਾ ਕਿ ਉਸ ਨੂੰ ਰਿਸ਼ਤੇਦਾਰ ਅਤੇ ਪਿੰਡਾਂ ਵਾਲੇ ਜਰੂਰ ਕਹਿੰਦੇ ਸੀ ਕਿ ਤੂੰ ਘਰ ਤੋਂ ਬਾਹਰ ਕਿਉਂ ਨਿਕਲਦੀ ਹੈ ਪਰ ਉਸਦੇ ਕਦੇ ਵੀ ਉਹਨਾਂ ਦੀ ਪਰਵਾਹ ਨਹੀਂ ਕੀਤੀ, ਲਵਪ੍ਰੀਤ ਨੇ ਕਿਹਾ ਕੀ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦਾ ਗੱਭਰੂ ਵੀ ਖੇਤੀਬਾੜੀ ਕਰਨ ਤੋਂ ਪਰਹੇਜ਼ ਕਰ ਰਿਹਾ ਹੈ, ਅਤੇ ਉਹ ਬਾਹਰ ਜਾਣ ਨੂੰ ਫਿਰ ਰਿਹਾ ਹੈ ਅਤੇ ਆਪਣਾ ਦੇਸ਼ ਛੱਡਣ ਨੂੰ ਫਿਰ ਰਿਹਾ।
ਲਵਪ੍ਰੀਤ ਦੀ ਮਾਤਾ ਨੇ ਕਿਹਾ ਕਿ ਅੱਜ ਉਹਨਾਂ ਨੂੰ ਆਪਣੀ ਕੁੜੀ ਤੇ ਪੂਰਾ ਮਾਨ ਹੈ, ਲਵਪ੍ਰੀਤ ਦੀ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਕਦੇ ਵੀ ਲਵਪ੍ਰੀਤ ਨੇ ਪੁੱਤਰ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ।
ਇਹ ਵੀ ਪੜ੍ਹੋ:Maha Shivratri 2024: ਵਿਸ਼ਵ ਨੂੰ ਜੋੜਨ ਦਾ ਤਿਉਹਾਰ ਮਹਾਸ਼ਿਵਰਾਤਰੀ, ਸ਼ਿਵ ਮੰਦਿਰ 'ਚ ਭਗਤਾਂ ਵਿੱਚ ਭਾਰੀ ਉਤਸ਼ਾਹ