Amarnath Yatra: ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦਾ ਪਹਿਲਾਂ ਜੱਥਾ ਹੋਇਆ ਰਵਾਨਾ
Advertisement
Article Detail0/zeephh/zeephh2312080

Amarnath Yatra: ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦਾ ਪਹਿਲਾਂ ਜੱਥਾ ਹੋਇਆ ਰਵਾਨਾ

Amarnath Yatra News: ਅਧਿਕਾਰੀਆਂ ਮੁਤਾਬਕ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ 1600 ਸ਼ਰਧਾਲੂ ਭਗਵਤੀ-ਨਗਰ ਬੇਸ ਕੈਂਪ 'ਚ ਕਸ਼ਮੀਰ ਦੀ ਯਾਤਰਾ ਲਈ ਪਹੁੰਚੇ। ਬੇਸ ਕੈਂਪ 'ਤੇ ਭੀੜ ਇਕੱਠੀ ਹੋ ਰਹੀ ਹੈ। ਔਰਤਾਂ ਸਮੇਤ 800 ਤੋਂ ਵੱਧ ਸਾਧੂ ਰਵਾਇਤੀ ਰਾਮ ਮੰਦਰ ਅਤੇ ਗੀਤਾ ਭਵਨ ਪੁੱਜੇ।

Amarnath Yatra: ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦਾ ਪਹਿਲਾਂ ਜੱਥਾ ਹੋਇਆ ਰਵਾਨਾ

Amarnath Yatra News: ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ (28 ਜੂਨ) ਨੂੰ ਸਵੇਰੇ 4.30 ਵਜੇ ਜੰਮੂ ਦੇ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ  ਝੰਡੀ ਦੇ ਕੇ ਰਵਾਨਾ ਕੀਤਾ। ਸ਼ਰਧਾਲੂਆਂ ਦਾ ਇਹ ਜਥਾ ਦੁਪਹਿਰ 2 ਵਜੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਅਤੇ ਮੱਧ ਕਸ਼ਮੀਰ ਦੇ ਬਾਲਟਾਲ ਪਹੁੰਚੇਗਾ।

ਐਲਜੀ ਸਿਨਹਾ ਨੇ ਇਕ ਦਿਨ ਪਹਿਲਾਂ ਜੰਮੂ ਵਿੱਚ ਯਾਤਰੀ ਨਿਵਾਸ ਭਵਨ ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਐਲਜੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਸਥਿਤ ਪਹਿਲਗਾਮ ਬੇਸ ਕੈਂਪ ਵੀ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਸੁਰੱਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਵੀ ਹਨ।

ਅਨੰਤਨਾਗ ਵਿੱਚ ਰਵਾਇਤੀ 48 ਕਿਲੋਮੀਟਰ ਲੰਬਾ ਨਨਵਾਨ-ਪਹਿਲਗਾਮ ਰਸਤਾ ਅਤੇ ਗੰਦਰਬਲ ਵਿੱਚ ਛੋਟਾ, ਪਰ ਔਖਾ, 14 ਕਿਲੋਮੀਟਰ ਬਾਲਟਾਲ ਰਸਤਾ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਸ਼ਾਲੀਮਾਰ ਖੇਤਰ ਵਿੱਚ ਅਣ-ਰਜਿਸਟਰਡ ਸ਼ਰਧਾਲੂਆਂ ਲਈ ਮੌਕੇ 'ਤੇ ਰਜਿਸਟ੍ਰੇਸ਼ਨ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਦਕਿ ਕੰਪਲੈਕਸ ਪੁਰਾਣਾ ਮੰਡੀ ਵਿੱਚ ਰਾਮ ਮੰਦਰ ਵਿਖੇ ਸਾਧੂਆਂ ਦੀ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ।

ਅਧਿਕਾਰੀਆਂ ਮੁਤਾਬਕ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ 1600 ਸ਼ਰਧਾਲੂ ਭਗਵਤੀ-ਨਗਰ ਬੇਸ ਕੈਂਪ 'ਚ ਕਸ਼ਮੀਰ ਦੀ ਯਾਤਰਾ ਲਈ ਪਹੁੰਚੇ। ਬੇਸ ਕੈਂਪ 'ਤੇ ਭੀੜ ਇਕੱਠੀ ਹੋ ਰਹੀ ਹੈ। ਔਰਤਾਂ ਸਮੇਤ 800 ਤੋਂ ਵੱਧ ਸਾਧੂ ਰਵਾਇਤੀ ਰਾਮ ਮੰਦਰ ਅਤੇ ਗੀਤਾ ਭਵਨ ਪੁੱਜੇ। ਇੱਥੇ ਪਹੁੰਚਣ ਵਾਲੇ ਸ਼ਰਧਾਲੂ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਉੱਚੀ ਪਵਿੱਤਰ ਗੁਫਾ ਮੰਦਰ ਵਿੱਚ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਨੂੰ ਦੇਖਣ ਲਈ ਉਤਸ਼ਾਹਿਤ ਹਨ।

ਸੁਰੱਖਿਆ ਦੀ ਗੱਲ ਕਰੀਏ ਤਾਂ ਜੰਮੂ-ਕਸ਼ਮੀਰ ਪੁਲਿਸ ਦੇ ਸੁਰੱਖਿਆ ਵਿੰਗ ਨੇ ਜੰਮੂ ਦੇ ਅਮਰਨਾਥ ਬੇਸ ਕੈਂਪ ਦੇ ਆਲੇ-ਦੁਆਲੇ ਦੇ ਖੇਤਰ ਵਿਚ ਤਿੰਨ ਪੱਧਰੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਜੰਮੂ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਡਾ. ਵਿਨੋਦ ਕੁਮਾਰ ਅਨੁਸਾਰ ਯਾਤਰਾ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਭਗਵਤੀ ਨਗਰ ਇਲਾਕੇ ਵਿੱਚ ਬੇਸ ਕੈਂਪ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜੰਮੂ ਸ਼ਹਿਰ ਵਿੱਚ ਰਿਹਾਇਸ਼ ਅਤੇ ਰਜਿਸਟ੍ਰੇਸ਼ਨ ਕੇਂਦਰ ਵੀ ਸਖ਼ਤ ਸੁਰੱਖਿਆ ਹੇਠ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇਸ ਹਾਈਵੇਅ 'ਤੇ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਹੋਏ ਹਨ, ਜਿੱਥੋਂ ਹਰ ਰੋਜ਼ ਯਾਤਰੀ ਲੰਘਣਗੇ।

ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕੈਂਪ ਦੇ ਅੰਦਰ ਅਤੇ ਆਲੇ-ਦੁਆਲੇ ਚੌਵੀ ਘੰਟੇ ਨਿਗਰਾਨੀ ਰੱਖਣ ਲਈ 360 ਡਿਗਰੀ ਕੈਮਰੇ ਸਮੇਤ ਬਾਡੀ ਸਕੈਨਰ ਅਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੀਆਂ ਕਈ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

Trending news