VIDEO : ਅੰਮ੍ਰਿਤਸਰ ਦੇ ਛੇਹਰਟਾ ਵਿੱਚ ਬੇਅਦਬੀ ਦੀ ਘਟਨਾ,ਇਸ ਬੁਰੇ ਹਾਲ ਵਿੱਚ ਮਿਲੇ ਗੁਟਕਾ ਸਾਹਿਬ
Advertisement
Article Detail0/zeephh/zeephh740013

VIDEO : ਅੰਮ੍ਰਿਤਸਰ ਦੇ ਛੇਹਰਟਾ ਵਿੱਚ ਬੇਅਦਬੀ ਦੀ ਘਟਨਾ,ਇਸ ਬੁਰੇ ਹਾਲ ਵਿੱਚ ਮਿਲੇ ਗੁਟਕਾ ਸਾਹਿਬ

ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਜਾਣਕਾਰੀ 

ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਜਾਣਕਾਰੀ

ਅੰਮ੍ਰਿਤਸਰ / ਪਰਮਵੀਰ ਰਿਸ਼ੀ : ਅੰਮ੍ਰਿਤਸਰ ਦੇ ਛੇਹਰਟਾ  ਬਜਾਰ ਵਿਖੇ ਰੇਲਵੇ ਫਾਟਕ ਦੇ ਨਾਲ ਸਥਿਤ ਸ਼ਿਵ ਮੰਦਰ  ਦੇ ਬਾਹਰ ਕੂੜੇ ਦੇ ਢੇਰ ਵਿਚੋਂ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ,ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਕੀ ਉਨ੍ਹਾਂ ਨੂੰ ਸਾਢੇ ਅੱਠ ਦੇ ਕਰੀਬ ਸੇਵਾਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਫਾਟਕ ਦੇ ਨਾਲ਼ ਸਥਿਤ ਸ਼ਿਵ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵਿਚ 3 ਗੁਟਕਾ ਸਾਹਿਬ ਪਏ ਹੋਏ ਹਨ

 

ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸੁਣਦਿਆਂ ਹੀ ਮੈਨੇਜਰ ਲਾਲ ਸਿੰਘ ਆਪਣੀ ਟੀਮ ਸਮੇਤ ਬੇਅਦਬੀ ਵਾਲੀ ਥਾਂ 'ਤੇ ਪਹੁੰਚੇ  ਤਾਂ   ਉਸੇ ਥਾਂ ਤੋਂ  ਪੰਜ ਗੁਟਕਾ ਸਾਹਿਬ ਹੋਰ ਮਿਲੇ,ਕੁੱਲ ਅੱਠ ਗੁਟਕਾ ਸਾਹਿਬ ਉਸ ਜਗ੍ਹਾ 'ਤੇ ਪਏ ਹੋਏ ਸਨ, ਜਿਸ ਬਾਰੇ ਫ਼ੌਰਨ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ ਹੈ, ਏਸੀਪੀ ਪੱਛਮੀ ਦੇਵ ਦੱਤ ਸ਼ਰਮਾ ਅਤੇ ਸਬੰਧਤ ਪੁਲਿਸ ਘਟਨਾ ਸਥਾਨ 'ਤੇ ਪੁੱਜੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ

  ਮੈਨੇਜਰ ਲਾਲ ਸਿੰਘ ਵੱਲੋਂ ਪੂਰੇ ਸਤਿਕਾਰ ਦੇ ਨਾਲ ਗੁਟਕਾ ਸਾਹਿਬ ਨੂੰ ਸੰਭਾਲ ਕੇ ਏਸੀਪੀ ਪੱਛਮੀ ਦੇਵਦਤ ਸ਼ਰਮਾ ਹਵਾਲੇ ਕਰ ਦਿੱਤਾ ਗਿਆ। ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਕੂੜੇ ਦੇ ਢੇਰ ਵਿਚ ਹਿੰਦੂ ਧਰਮ ਨਾਲ ਜੁੜੇ ਹੋਰ ਵੀ ਕਾਫ਼ੀ ਧਾਰਮਿਕ ਸਮੱਗਰੀ ਵੇਖੀ ਗਈ ਉਹ ਵੀ ਏਸੀਪੀ ਪੱਛਮੀ ਦੇਵਦਤ ਸ਼ਰਮਾ ਦੇ ਹਵਾਲੇ ਕਰ ਦਿੱਤੀ ਗਈ।
 
ਉਧਰ ਥਾਣਾ ਛੇਹਰਟਾ ਦੇ ਜਾਂਚ ਅਧਿਕਾਰੀ ਤੇ ਏਸੀਪੀ ਦੇਵ ਦੱਤ ਸ਼ਰਮਾ ਨਾਲ ਬੇਅਦਬੀ ਦੇ ਸੰਬੰਧ ਵਿਚ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਮੀਡੀਆ ਨੂੰ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ 

 

 

Trending news