Amritsar Sikh Artist: ਗੁਰਮੀਤ ਸਿੰਘ ਵੱਲੋਂ ਬਹੁਤ ਸੋਹਣੀ ਕਲਾਕਾਰੀ ਕੀਤੀ ਜਾ ਰਹੀ ਹੈ। ਪਰ ਉਸ ਨੂੰ ਹਾਲੇ ਤੱਕ ਕਿਸੇ ਵੀ ਧਾਰਮਿਕ ਸੰਸਥਾਵਾਂ ਦੇ ਵੱਲੋਂ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ।
Trending Photos
Amritsar Sikh Artist(ਭਰਤ ਸ਼ਰਮਾ): ਅੰਮ੍ਰਿਤਸਰ ਦਾ ਗੁਰਸਿੱਖ ਨੌਜਵਾਨ ਜੋ ਕਿ ਤਰਨ ਤਾਰਨ ਰੋਡ 'ਤੇ ਗੰਡਨ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ। ਜਿਸ ਨੂੰ ਰੱਬ ਨੇ ਅਜਿਹਾ ਹੁਨਰ ਬਖਸ਼ਿਆ ਹੈ ਕਿ ਤੁਸੀਂ ਵੀ ਵੇਖ ਕੇ ਹੈਰਾਨ ਹੋ ਜਾਵੋਗੇ। ਨੌਜਵਾਨ ਦੇ ਹੱਥ ਵਿੱਚ ਅਜਿਹਾ ਹੁਨਰ ਹੈ। ਸ਼ਾਇਦ ਹੀ ਅਜਿਹਾ ਹੁਨਰ ਕਿਸੇ ਦੇ ਹੱਥ ਵਿੱਚ ਹੋਵੇ। ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਗੁਰਮੀਤ ਸਿੰਘ ਨਾਲ ਰੂਬਰੂਹ ਕਰਵਾਉਣ ਜਾ ਰਹੇ ਹਾਂ। ਜੋ ਚਾਵਲ, ਤਿਲ, ਰਾਜਮਾਂਹ ਅਤੇ ਇਮਲੀ ਦੀ ਗਿਟਕ 'ਤੇ ਗੁਰੂ ਸਾਹਿਬਾਨਾਂ ਦੀ ਤਸਵੀਰਾਂ, ਭਾਰਤ ਦਾ ਨਕਸ਼ਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਣਾ ਦਿੰਦਾ ਹੈ।
ਜ਼ੀ ਮੀਡੀਆ ਦੀ ਟੀਮ ਨੇ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਹੈ। ਉਸ ਨੇ ਦੱਸਿਆ ਕਿ ਦੱਸਿਆ ਕਿ ਮੇਰੇ ਕੋਲ ਜੋ ਹੁਨਰ ਹੈ ਇਹ ਰੱਬ ਦਾਤ ਹੈ। ਅੱਜ ਵੀ ਵਿਲੱਖਣ ਚੀਜ਼ ਮੈਂ ਬਣਾਉਂਦਾ ਹਾਂ ਉਹ ਮੇਰੇ ਵੱਲੋਂ ਨਹੀਂ ਉਸ ਮਾਲਕ ਵੱਲੋਂ ਬਣਵਾਈਆਂ ਜਾਂਦੀਆਂ ਹਨ। ਮੈਨੂੰ ਅੱਜ ਵੀ ਵਿਸ਼ਵਾਸ਼ ਨਹੀਂ ਹੁੰਦਾ ਕਿ ਇਹ ਸਭ ਕੁੱਝ ਮੈਂ ਆਪਣੇ ਹੱਥੀ ਬਣਾਇਆ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਮੈਂ ਬਾਣੀ ਚਾਵਲਾਂ, ਤਿਲ, ਰਾਜਮਾਂਹ ਤੇ ਇਮਲੀ ਦੀ ਗਿਟਕ 'ਤੇ ਲਿਖਣ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਤਿਲ 'ਤੇ 10 ਗੁਰੂ ਸਾਹਿਬਾਨਾਂ ਦੇ ਦੀਆਂ ਤਸਵੀਰਾਂ ਬਣਾਈਆਂ । ਇਸ ਦੇ ਨਾਲ ਛੋਟੀ ਜਿਹੀ ਕਿਤਾਬ ਤੇ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਵੀ ਲਿਖਿਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੇ ਇਤਿਹਾਸ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਪਾਲਕੀ ਸਾਹਿਬ, ਦਰਬਾਰ ਸਾਹਿਬ ਦਾ ਮਾਡਲ, ਛੋਟੀ ਤੋਂ ਛੋਟੀ ਪਾਲਕੀ ਸਾਹਿਬ ਬਣਾਈ ਸੀ। ਉਸ ਤੋਂ ਬਾਅਦ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰੇ ਜਾਣ ਵਾਲੇ ਦ੍ਰਿਸ਼ ਦਾ ਮਾਡਲ ਬਣਾਇਆ ਹੈ। ਇਸ ਦੇ ਨਾਲ ਹੀ ਗੁਰਮੀਤ ਸਿੰਘ ਵੱਲੋਂ ਕੱਚ ਦੀ ਬੋਤਲ ਵਿਚ ਗੱਡਾ, ਮਾਚਿਸ ਦੀ ਡੱਬੀ , ਬੇੜੀ ਅਤੇ ਕੁਰਸੀ ਬੋਤਲ ਅੰਦਰ ਹੀ ਬੁਣ ਦਿੱਤੀ ਹੈ। ਇਸ ਦੇ ਨਾਲ ਹੀ ਬੋਤਲ ਵਿੱਚ ਮੇਜ ਅਤੇ ਕੁਰਸੀ ਵੀ ਇਸ ਨੌਜਵਾਨ ਨੇ ਆਪਣੇ ਟੈਲਟ ਦੇ ਨਾਲ ਬਣਾ ਦਿੱਤੇ ਹਨ। ਗੁਰਮੀਤ ਨੇ ਦੱਸਿਆ ਕਿ ਉਸ ਨੇ ਲੈਮਨ ਦੀ ਬੋਤਲ ਦੇ ਵਿੱਚ 1800 ਫੁੱਟ ਧਾਗੇ ਵੀ ਵਾਲੀ ਰੀਲ ਫਿਟ ਕਰ ਦਿੱਤੀ ਹੈ।
ਸਿੱਖ ਕਲਾਕਾਰ ਗੁਰਮੀਤ ਨੇ ਕਿਹਾ ਕਿ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਜ਼ਰੂਰ ਹੁੰਦਾ ਹੈ। ਉਹ ਕਿਸੇ ਦਾ ਪਹਿਲਾਂ ਜਾਗ ਜਾਂਦਾ ਹੈ ਅਤੇ ਕਿਸੇ ਦਾ ਬਾਅਦ ਵਿੱਚ। ਇੱਕ ਦਿਨ ਮੇਰੇ ਮਨ ਵਿਚ ਵਿਚਾਰ ਆਇਆ ਕਿ ਮੈਂ ਕੁੱਝ ਵੱਖਰਾ ਕਰਾਂ। ਇਸ ਦੌਰਾਨ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਚੋਲਾਂ ਦੇ ਉੱਪਰ ਵਰਕ ਕਰਨਾ ਸ਼ੁਰੂ ਕਰ ਸਕਦਾ ਹਾਂ। ਇਸ ਤੋਂ ਬਾਅਦ ਮੈਂ ਚਾਵਲ ਦੇ ਦਾਣਿਆਂ 'ਤੇ ਅੱਖਰ ਲਿਖਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਮੈਂ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਦਾਣੇ ਉੱਤੇ ਅੱਖਰ ਲਿਖਣ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਵੇਲੇ ਸਿਫਰ 4 ਅੱਖਰ ਹੀ ਲਿਖ ਪਾਉਂਦਾ ਸੀ ਪਰ ਅੱਜ ਪੰਜ ਸੋ ਅੱਖਰ ਅੰਗਰੇਜ਼ੀ ਦੇ ਮੈਂ ਚਾਵਲ, ਦਾਲ ਅਤੇ ਤਿਲ 'ਤੇ ਲਿਖ ਲੈਂਦਾ ਹਾਂ।
ਗੁਰਮੀਤ ਸਿੰਘ ਵੱਲੋਂ ਬਹੁਤ ਸੋਹਣੀ ਕਲਾਕਾਰੀ ਕੀਤੀ ਜਾ ਰਹੀ ਹੈ। ਪਰ ਉਸ ਨੂੰ ਹਾਲੇ ਤੱਕ ਕਿਸੇ ਵੀ ਧਾਰਮਿਕ ਸੰਸਥਾਵਾਂ ਦੇ ਵੱਲੋਂ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉਹ ਐਸਜੀਪੀਸੀ ਸਮੇਤ ਹੋਰ ਕਈ ਸੰਸਥਾਵਾਂ ਕੋਲ ਗਏ। ਪਰ ਕਿਸੇ ਨੇ ਮੈਨੂੰ ਸਿਰੋਪਾਓ ਨਹੀਂ ਦਿੱਤਾ ਗਿਆ। ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਹਜ਼ੂਰ ਸਾਹਿਬ, ਭਾਈ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਅਤੇ ਭਾਈ ਈਸ਼ਰ ਸਿੰਘ ਜੀ ਮਹਿਤਾ ਟਕਸਾਲ ਵਾਲਿਆਂ ਨੇ ਮੈਨੂੰ ਮਾਣ ਸਨਮਾਨ ਦਿੱਤਾ।