ਤਸਵੀਰਾਂ ਦੇ ਜ਼ਰੀਏ ਦਸਮ ਪਿਤਾ ਦੀਆਂ 10 ਇਤਿਹਾਸਿਕ ਥਾਵਾਂ ਦੇ ਕਰੋ ਦਰਸ਼ਨ
Advertisement
Article Detail0/zeephh/zeephh831815

ਤਸਵੀਰਾਂ ਦੇ ਜ਼ਰੀਏ ਦਸਮ ਪਿਤਾ ਦੀਆਂ 10 ਇਤਿਹਾਸਿਕ ਥਾਵਾਂ ਦੇ ਕਰੋ ਦਰਸ਼ਨ

1.

file photo

1. ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ

fallback

ਸਾਹਿਬ-ਏ-ਕਮਾਲ, ਸਰਬੰਸਦਾਨੀ,ਦਸਮ ਪਾਤਸ਼ਾਹ, ਬਾਦਸ਼ਾਹ ਦਰਵੇਸ਼ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੋਹ ਸੁਦੀ 7, ਦਿਨ ਸ਼ਨੀਵਾਰ 23 ਪੋਹ, ਸੰਮਤ 1723 (22 ਦਸੰਬਰ 1666) ਪਟਨਾ, ਬਿਹਾਰ ਵਿਖੇ 9ਵੇਂ ਗੁਰੂ ਤੇਗ਼ ਬਹਾਦੁਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਆਪ ਦਾ ਬਚਪਨ ਦਾ ਨਾਮ ਗੋਬਿੰਦ ਰਾਇ ਸੀ।  ਦਸ਼ਮੇਸ਼ ਜੀ ਦੇ ਬਾਲਪਨ ਦੇ ਪਹਿਲੇ 5 ਸਾਲ ਪਟਨਾ ਸਾਹਿਬ ਵਿੱਚ ਹੀ ਬੀਤੇ,ਤਖ਼ਤ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਜੁੜੀਆਂ ਕਈ ਯਾਦਾਂ ਨੇ ਜਿਸ ਵਿੱਚ ਚਾਰ ਤੀਰ, ਹਾਥੀ ਦੰਦ ਦੇ ਬਣੇ ਸੈਂਡਲਾਂ ਦੀ ਜੋੜੀ ਅਤੇ ਦਸਮ ਪਾਤਿਸ਼ਾਹ ਦੀ ਪਵਿੱਤਰ ਕ੍ਰਿਪਾਨ ਸ਼ਾਮਿਲ ਹਨ। ਲੋਹੇ ਦਾ ਇਕ ਛੋਟਾ ਖੰਡਾ, ਚੱਕਰੀ, ਮਿੱਟੀ ਦੀ ਇੱਕ ਗੋਲੀ ਤੇ ਲੱਕੜ ਦੇ ਇੱਕ ਕੰਘੇ ਨੇ ਵੀ ਇਸ ਸਥਾਨ ਦੇ ਮਾਣ ਨੂੰ ਵਧਾਇਆ ਹੈ।       

2 ਗੁਰਦੁਆਰਾ ਗੁਰੂਦੁਆਰਾ ਕੇਸ ਗੜ੍ਹ ਸਾਹਿਬ

fallback

ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਇਹ ਥਾਂ ਸਿੱਖ ਪੰਥ ਦੇ ਚਾਰ ਪਵਿੱਤਰ ਤਖ਼ਤਾਂ ਵਿਚੋਂ ਇਕ ਹੈ ਜਿੱਥੇ  1699 ਈ. ਨੂੰ ਵਿਸਾਖੀ ਵਾਲੇ ਦਿਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਇੱਥੇ ਹਰ ਸਾਲ ਹੋਲੀ ਤੋਂ ਅਗਲੇ ਦਿਨ ਹੋਲੇ ਮਹੱਲੇ ਦਾ ਬਹੁਤ ਵੱਡਾ ਮੇਲਾ ਲੱਗਦਾ ਹੈ ਇਸ ਗੁਰਦੁਆਰੇ ਦੇ ਵਿੱਚ ਕੁਝ ਅਜਿਹੇ ਸ਼ਸਤਰ ਵੀ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਕਰਦੇ ਹੁੰਦੇ ਸਨ  ਇੱਥੇ ਇੱਕ ਤਲਵਾਰ ਹੈ ਜੋ ਹਜ਼ਰਤ ਅਲੀ ਦੀ ਕਹੀ ਜਾਂਦੀ ਹੈ ਅਤੇ ਅਰਥ ਦੇ ਮੁਸਲਮਾਨ ਬਾਦਸ਼ਾਹ ਨੇ ਔਰੰਗਜ਼ੇਬ ਨੂੰ ਭੇਜੀ ਸੀ ਤੇ ਮਗਰੋਂ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ  ਕੀਤੀ ਸੀ ਅਰਬੀ ਅੱਖਰਾਂ ਵਿੱਚ ਇਸ ਤਲਵਾਰ ਉੱਤੇ ਹਜ਼ਰਤ ਅਲੀ ਦਾ ਨਾਂ ਲਿਖਿਆ ਹੋਇਆ ਹੈ  
 
3. ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਆਲਮਗੀਰ

fallback

ਗੁਰੂਦਵਾਰਾ ਸ੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ) ਜ਼ਿਲ੍ਹਾ ਲੁਧਿਆਣਾ ਵਿਚ ਪਿੰਡ ਆਲਮਗੀਰ ਵਿਚ ਸਥਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਪਣੇ ਚਾਰ ਪੁੱਤਰਾਂ ਅਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ;ਮਾਛੀਵਾੜਾ ਤੋਂ “ਊਚ ਦਾ ਪੀਰ” ਦੇ ਰੂਪ ਵਿਚ ਇਕ ਮੰਜੇ ਉੱਤੇ ਆਲਮਗੀਰ 14 ਪੋਹ 1761 ਬਿਕਰਮੀ (1704 ਏ.ਡੀ.) ਵਿਖੇ ਪਹੁੰਚੇ ਸਨ। ਇੱਥੇ ਪੁੱਜਣ ਤੇ, ਪਿੰਡ ਦੇ ਘੋੜਿਆਂ ਦੇ ਇਕ ਵਪਾਰੀ ਭਾਈ ਨਿਗਾਹਿਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਸੀ। 
 
4.ਗੁਰਦੁਆਰਾ ਟਾਹਲੀ ਸਾਹਿਬ

fallback

ਗੁਰਦੁਆਰਾ ਟਾਹਲੀ ਸਾਹਿਬ ਪਿੰਡ ਰਤਨ ਦਾ ਇਤਿਹਾਸ ਉਸ ਸਮੇਂ ਦਾ ਹੈ ਜਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਕਾਂ ਗਨੀ ਖ਼ਾਂ, ਨਬੀ ਖ਼ਾਂ ਅਤੇ ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਸਿੱਖ ਭਾਈ ਮਾਨ ਸਿੰਘ ਸਮੇਤ ਪਿੰਡ ਆਲਮਗੀਰ ਤੋਂ ਚਾਲੇ ਪਾ ਦਿੱਤੇ ਅਤੇ ਰਸਤੇ ਵਿੱਚ ਦੂਲੇਂ ਜਿੱਥੇ ਕਿ ਹੁਣ ਗੁਰਦੁਆਰਾ ਫਲਾਈ ਸਾਹਿਬ ਸੁਸ਼ੋਭਿਤ ਹੈ। ਇੱਥੋਂ ਗੁਰੂ ਜੀ ਨੇ ਭਾਈ ਮਾਨ ਸਿੰਘ ਰਾਹੀਂ ਪਿੰਡ ਕਿਲ੍ਹਾ ਰਾਏਪੁਰ ਦੇ ਸਿੱਖ ਸਰਦਾਰਾਂ ਭਾਈ ਜੱਟੂ ਅਤੇ ਭਾਈ ਸਵਾਈ ਨੂੰ ਮਿਲਣ ਲਈ ਸੱਦਿਆ ਪਰ ਉਹ ਨਾ ਆਏ। ਮਗਰੋਂ ਗੁਰੂ ਜੀ ਘੋੜੇ ’ਤੇ ਸਵਾਰ ਹੋ ਕੇ ਗਨੀ ਖ਼ਾਂ, ਨਬੀ ਖ਼ਾਂ ਅਤੇ ਬਾਕੀ ਸਿੰਘਾਂ ਸਮੇਤ ਪਿੰਡ ਰਤਨ ਪੁੱਜੇ, ਜਿੱਥੇ ਹੁਣ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।
 
5.  ਗੁਰਦੁਆਰਾ ਟੁੱਟੀ ਗੰਢੀ ਸਾਹਿਬ

fallback

 ਟੁੱਟੀ ਗੰਢੀ ਸਾਹਿਬ ਗੁਰਦੁਆਰਾ ਮੁਕਤਸਰ ਸਾਹਿਬ ਦਾ ਇਤਿਹਾਸਿਕ ਗੁਰੂਦੁਆਰਾ ਹੈ। ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਕੰਪਲੈਕਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿੱਚ ਵਿਸ਼ਾਲ ਸਰੋਵਰ ਸਥਿਤ ਹੈ, ਜਿਹੜਾ ਤਰਨਤਾਰਨ ਸਾਹਿਬ ਦੇ ਸਰੋਵਰ ਤੋਂ ਬਾਅਦ ਦੂਜੇ ਵੱਡੇ ਸਰੋਵਰ ਵਜੋਂ ਜਾਣਿਆ ਜਾਂਦਾ ਹੈ।ਗੁਰਦੁਆਰਾ ਟੁੱਟੀ ਗੰਢੀ ਸਾਹਿਬ: ਇਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਦੇ ਮੁਖੀ ਭਾਈ ਮਹਾਂ ਸਿੰਘ ਦੀ ਅਰਜੋਈ ’ਤੇ ਗੁਰੂ ਜੀ ਨੇ ਖ਼ੁਦ ਬੇਦਾਵਾ ਪਾੜਿਆ ਸੀ। ਇਨ੍ਹਾਂ ਗੁਰਦੁਆਰਿਆ ਦੀ ਛੋ ਸਦਕਾ ਸ੍ਰੀ ਮੁਕਤਸਰ ਸਾਹਿਬ ਨੂੰ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਹੋ ਗਿਆ ਹੈ।

6.  ਤਖ਼ਤ ਦਮਦਮਾ ਸਾਹਿਬ

fallback

ਜ਼ਿਲ੍ਹਾ ਬਠਿੰਡਾ ਵਿੱਚ ਉਹ ਇਤਿਹਾਸਕ ਸਥਾਨ ਹੈ, ਜਿਸ ਨੂੰ ਸਿੱਖ ਪੰਥ ਵਿੱਚ ‘ਤਖਤ ਸ੍ਰੀ ਦਮਦਮਾ ਸਾਹਿਬ’ ਗੁਰੂ ਕੀ ਕਾਸ਼ੀ ਵਜੋਂ ਗੌਰਵ ਪ੍ਰਾਪਤ ਹੈ। ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਤੋਂ ਹੀ ਤਲਵੰਡੀ ਨਗਰ ਦਾ ਸਬੰਧ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ। ਗੁਰੂ ਜੀ ਤੋਂ ਲਗਪਗ 159 ਸਾਲ ਬਾਅਦ 1674 ਈ. ਵਿੱਚ ਫਿਰ ਗੁਰੂ ਤੇਗ ਬਹਾਦਰ ਨੇ ਇੱਥੇ ਚਰਨ ਪਾ ਕੇ ਨਗਰੀ ਨੂੰ ਪਵਿੱਤਰਤਾ ਬਖਸ਼ੀ।  ਇਹ ਨਗਰ ‘ਗੁਰੂ ਕੀ ਕਾਸ਼ੀ’ ਵਜ੍ਹੋਂ ਵੀ ਜਾਣਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦਮਦਮਾ ਸਾਹਿਬ ਵਿਖੇ ਲਗਪਗ 15 ਮਹੀਨੇ ਰਹੇ।  ਗੁਰੂ ਜੀ ਨੇ ਇਸੇ 15 ਮਹੀਨਿਆਂ ਦੇ ਅਰਸੇ ਦੌਰਾਨ ਹੋਰਨਾਂ ਨਗਰਾਂ ਵਿੱਚ ਵੀ ਧਰਮ ਪ੍ਰਚਾਰ ਦੌਰੇ ਕਰਕੇ ਪਵਿੱਤਰਤਾ ਬਖਸ਼ੀ। ਪਰ ਗੁਰੂ ਜੀ ਦਾ ਇਸ ਅਰਸੇ ਦੌਰਾਨ ਮੁੱਖ ਕੇਂਦਰ ਦਮਦਮਾ ਸਾਹਿਬ ਹੀ ਰਿਹਾ। ਇਸ ਅਸਥਾਨ ’ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਨੂੰ ਸੰਪੂਰਨ ਕਰਨਾ, ਗੁਰਬਾਣੀ ਦੇ ਅਰਥ ਬੋਧ ਕਰਵਾਉਣੇ, ਵੱਡੇ ਪੱਧਰ ’ਤੇ ਅੰਮ੍ਰਿਤ ਸੰਚਾਰ ਕਰਵਾਉਣਾ ਅਤੇ ਭਾਈ ਡੱਲੇ ਦੀ  ਫੌਜ ਦੇ ਨਿਸ਼ਾਨੇ ਦੀ ਪਰਖ ਕਰਨਾ ਆਦਿ ਕੌਤਕ ਕੀਤੇ।
 
7.  ਗੁਰਦੁਆਰਾ ਮੋਤੀ ਬਾਗ

fallback

 ਦਿੱਲੀ ਦੇ  ਰਿੰਗ ਰੋਡ ਉੱਤੇ ਸਥਿਤ ਇਹ ਗੁਰਦੁਆਰਾ ਉਸ ਸਥਾਨ ਉੱਤੇ ਬਣਿਆ ਹੋਇਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ  1707 ਵਿੱਚ ਰਾਜਸਥਾਨ ਤੋਂ ਆ ਕੇ ਦਿੱਲੀ ਠਹਿਰੇ ਸਨ,ਗੁਰੂ ਜੀ ਨੇ ਆਪਣੇ ਆਉਣ ਦੀ ਸੂਚਨਾ ਦੇਣ ਦੇ ਲਈ 8 ਮੀਲ ਦੀ ਵਿੱਥ ਤੇ ਲਾਲ ਕਿਲ੍ਹੇ ਵਿੱਚ ਬੈਠੇ ਬਾਦਸ਼ਾਹ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿੱਚ ਤੀਰ ਮਾਰਿਆ,ਬਾਦਸ਼ਾਹ ਤੀਰ 'ਤੇ ਲੱਗੇ ਸੋਨੇ ਨੂੰ ਵੇਖ ਕੇ ਪਛਾਣ ਗਿਆ ਕੀ ਇਹ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ,ਬਹਾਦਰ ਸ਼ਾਹ ਸੋਚ ਹੀ ਰਿਹਾ ਸੀ ਕਿ ਦੂਜਾ ਤੀਰ ਦੂਜੇ ਪਾਵੇ ਤੇ ਲੱਗਿਆ ਜਿਸ ਦੇ ਨਾਲ ਇੱਕ ਚਿੱਠੀ ਸੀ ਇਸ ਤੇ ਲਿਖਿਆ ਸੀ ਕਿ ਇਹ ਕੋਈ ਕਰਾਮਾਤ ਨਹੀਂ ਹੈ,ਸਿਰਫ਼ ਸੂਰਬੀਰਾਂ ਦਾ ਕਰਤਬ ਹੈ,ਬਾਦਸ਼ਾਹ ਪ੍ਰਭਾਵਿਤ ਹੋਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲੋਹਾ ਮੰਨਣ ਲੱਗਾ

8. ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦਿੱਲੀ

fallback

 

ਦਿੱਲੀ ਸ਼ਹਿਰ ਵਿੱਚ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਦੇ ਨੇੜੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ  ਹੋਈ ਮੁਲਾਕਾਤ ਦੀ ਯਾਦ ਵਿੱਚ ਸੁਸ਼ੋਭਿਤ ਹੈ,ਬਹਾਦਰ ਸ਼ਾਹ ਦੇ ਦਿੱਲੀ ਤਖ਼ਤ ਉਪਰ ਕਾਬਜ਼ ਹੋਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਗਮਨ ਕੀਤਾ ਅਤੇ ਸਿੱਖ ਫੌਜਾਂ ਸਣੇ ਆਪਣੀ ਰਿਹਾਇਸ਼ ਮੋਤੀ ਬਾਗ ਵਿਖੇ ਰੱਖੀ ਗੁਰੂ ਸਾਹਿਬ ਦੀ ਬਾਦਸ਼ਾਹ ਨਾਲ ਮੁਲਾਕਾਤ ਦਾ ਥਾਂ ਹਮਾਯੂੰ ਦੇ ਮਕਬਰੇ ਅਤੇ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਦੇ ਪਾਸ ਮੁਕੱਰਰ ਕੀਤਾ, ਗੁਰੂ ਸਾਹਿਬ ਅਤੇ ਬਾਦਸ਼ਾਹ ਵਿਚਕਾਰ ਜੰਗੀ ਹਾਥੀ ਦਾ ਮੁਕਾਬਲਾ ਕਰਵਾਉਣ ਦਾ ਵਿਚਾਰ ਬਣਿਆ ਤੇ ਗੁਰੂ ਸਾਹਿਬ ਨੇ ਹਾਥੀ ਦੇ ਸਾਹਮਣੇ ਆਪਣਾ ਜੰਗੀ  ਝੋਟਾ ਲਿਆਂਦਾ ਉਦੋਂ ਸਭ ਦੀ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਗੁਰੂ ਸਾਹਿਬ ਵੱਲੋਂ ਭੇਜੇ ਝੋਟੇ ਨੇ ਸ਼ਾਹੀ ਜੰਗੀ ਹਾਥੀ ਨੂੰ ਭਾਂਜ ਦਿੱਤਾ ਇਸ ਗੁਰਦੁਆਰਾ ਸਾਹਿਬ  ਹੋਲਾ ਮਹੱਲਾ ਸਜਦਾ ਹੈ
 
9. ਗੁਰਦੁਆਰਾ ਪਾਉਂਟਾ ਸਾਹਿਬ 

fallback

 ਗੁਰਦੁਆਰਾ ਪਾਉਂਟਾ ਸਾਹਿਬ ਦੇ ਪਿਛਲੇ ਪਾਸੇ ਪਹਾੜੀ ਦੀ ਢਲਾਨ ’ਤੇ ਯਮੁਨਾ ਦੇ ਕੰਢੇ ’ਤੇ ਉਹ ਇਤਿਹਾਸਿਕ ਅਸਥਾਨ ਹੈ, ਜਿੱਥੇ ਗੁਰੂ ਗੋਬਿੰਦ ਸਿੰਗ ਜੀ  ਦੇ 52 ਦਰਬਾਰੀ ਕਵੀ ਦਰਬਾਰ ਸਜਾਇਆ ਕਰਦੇ ਸਨ। ਗੁਰੂ ਜੀ ਨੇ ਇੱਥੇ ਹੀ ਕਈ ਰਚਨਾਵਾ ਲਿਖਿਆ, ਪੁਰਾਤਨ ਸਾਹਿਤ ਦੇ ਅਨੁਵਾਦ ਤੇ ਹੋਰ ਗਿਆਨ ਭਰੀਆਂ ਲਿਖਤਾਂ ਨੂੰ ਸੌਖੀ ਭਾਸ਼ਾ ਵਿਚ ਬਦਲਣ ਦਾ ਕੰਮ ਵੀ ਲਿਖਾਰੀਆਂ ਤੋਂ ਇੱਥੇ ਹੀ ਕਰਵਾਇਆ ਗਿਆ। ਇਸੇ ਸਥਾਨ ’ਤੇ ਉਹ ਕਵੀਆਂ ਅਤੇ ਹੋਰ ਸਾਹਿਤਕਾਰਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਰਚਨਾਵਾਂ ਲਈ ਇਨਾਮ ਦਿੰਦੇ ਤੇ ਸਨਮਾਨ ਕਰਦੇ ਰਹੇ। ਪਾਉਂਟਾ ਸਾਹਿਬ ਤੋਂ ਚੜ੍ਹਦੇ ਵਾਲੇ ਪਾਸੇ ਕੋਈ 6 ਕੋਹ ਦੀ ਵਿੱਥ ’ਤੇ ਭੰਗਾਣੀ ਦੇ ਸਥਾਨ ’ਤੇ ਗੁਰੂ ਸਾਹਿਬ ਨੇ ਜ਼ੁਲਮ ਖ਼ਿਲਾਫ਼ ਪਹਿਲਾ ਯੁੱਧ ਲੜਿਆ ਤੇ ਜਿੱਤ ਪ੍ਰਾਪਤ ਕੀਤੀ।  

10. ਤਖ਼ਤ ਸ੍ਰੀ ਹਜ਼ੂਰ ਸਾਹਿਬ

fallback

ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕੰਢੇ ਉੱਤੇ ਸਥਿਤ ਹੈ, ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤਾ। ਇੱਥੇ ਹੀ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਅਤੇ ਸਿੱਖ ਜਗਤ ਨੂੰ ਜੁਗੋ-ਜੁੱਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ

WATCH LIVE TV

Trending news