Sex Racket in Mall: ਗੁਰੂਗ੍ਰਾਮ ਦੇ ਮਾਲ ਅੰਦਰ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ 'ਚ 15 ਕੁੜੀਆਂ ਕਾਬੂ
Advertisement
Article Detail0/zeephh/zeephh1646704

Sex Racket in Mall: ਗੁਰੂਗ੍ਰਾਮ ਦੇ ਮਾਲ ਅੰਦਰ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ 'ਚ 15 ਕੁੜੀਆਂ ਕਾਬੂ

Sex Racket in Mall News: ਗੁਰੂਗ੍ਰਾਮ ਦੇ ਇੱਕ ਮਸ਼ਹੂਰ ਮਾਲ ਵਿੱਚ ਦੇਹ ਵਪਾਰ ਦਾ ਚੱਲ ਰਹੇ ਧੰਦੇ ਦਾ ਪਰਦਾਫਾਸ਼ ਹੋਇਆ। ਪੁਲਿਸ ਨੇ ਇਤਰਾਜ਼ਯੋਗ ਹਾਲਤ ਵਿੱਚ 15 ਕੁੜੀਆਂ ਤੇ 10 ਪੁਰਸ਼ਾਂ ਨੂੰ ਹਿਰਾਸਤ ਵਿੱਚ ਲਿਆ ਹੈ।

Sex Racket in Mall: ਗੁਰੂਗ੍ਰਾਮ ਦੇ ਮਾਲ ਅੰਦਰ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ 'ਚ 15 ਕੁੜੀਆਂ ਕਾਬੂ

Sex Racket in Mall News: ਗੁਰੂਗ੍ਰਾਮ ਦੇ ਇੱਕ ਵੱਡੇ ਲਗਜ਼ਰੀ ਮਾਲ ਵਿੱਚ ਚੱਲ ਰਹੇ ਤਿੰਨ ਵੱਖ-ਵੱਖ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਤਿੰਨਾਂ ਸਪਾ ਸੈਂਟਰਾਂ ਵਿੱਚੋਂ 15 ਲੜਕੀਆਂ ਤੇ 10 ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਿੰਨੋਂ ਸਪਾ ਸੈਂਟਰ ਇੱਕੋ ਮਾਲ ਵਿੱਚ ਚੱਲ ਰਹੇ ਸਨ। ਇਹ ਮਾਲ ਗੁਰੂਗ੍ਰਾਮ ਦੇ ਪ੍ਰਮੁੱਖ ਤੇ ਸਭ ਤੋਂ ਵੱਡੇ ਮਾਲਾਂ ਵਿੱਚੋਂ ਇੱਕ ਹੈ।

ਗੁਰੂਗ੍ਰਾਮ ਪੁਲਿਸ ਨੇ ਦੱਸਿਆ ਕਿ ਇਹ ਸਪਾ ਸੈਂਟਰ ਸੋਹਾਣਾ ਰੋਡ 'ਤੇ ਸਥਿਤ ਮਾਲ 'ਚ ਚੱਲ ਰਹੇ ਸਨ। ਇੱਥੇ ਕਈ ਹਾਈ ਪ੍ਰੋਫਾਈਲ ਲੋਕ ਵੀ ਆਉਂਦੇ ਸਨ।  ਇੱਕ ਅਧਿਕਾਰੀ ਨੇ ਦੱਸਿਆ ਕਿ ਸੋਹਾਣਾ ਰੋਡ 'ਤੇ ਮਾਲ ਸਥਿਤ ਇਨ੍ਹਾਂ ਸਪਾ ਸੈਂਟਰਾਂ 'ਤੇ ਛਾਪੇਮਾਰੀ ਦੌਰਾਨ 15 ਤੋਂ ਵੱਧ ਲੜਕੀਆਂ ਨੂੰ ਹਿਰਾਸਤ 'ਚ ਲਿਆ ਗਿਆ। ਲੜਕੀਆਂ ਨੂੰ ਬਿਆਨ ਦਰਜ ਕਰਵਾਉਣ ਤੋਂ ਬਾਅਦ ਘਰ ਜਾਣ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਗੁਰੂਗ੍ਰਾਮ ਸੈਕਟਰ-50 ਦੇ ਪੁਲਿਸ ਸਟੇਸ਼ਨ 'ਚ ਐੱਫਆਈਆਰ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ : Punjab Weather News: ਕੜਾਕੇ ਦੀ ਗਰਮੀ ਲਈ ਹੋ ਜਾਓ ਤਿਆਰ, ਪੰਜਾਬ 'ਚ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ

ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸਪਾ ਮਾਲਕਾਂ ਮੁਕੇਸ਼ ਤੇ ਉਮੇਸ਼ ਅਤੇ ਗਾਹਕ ਸਾਗਰ, ਵਿਕਰਾਂਤ, ਨੋਬੋ, ਯੋਗੇਸ਼, ਮਹਿੰਦਰ, ਵਿਨੋਦ, ਸਿਧਾਂਤ ਅਤੇ ਪ੍ਰੇਮ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਜਾਂਚ 'ਚ ਸ਼ਾਮਲ ਹੋਣ ਤੋਂ ਬਾਅਦ ਸਾਰਿਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਸਹਾਇਕ ਪੁਲਿਸ ਕਮਿਸ਼ਨਰ (ਹੈੱਡਕੁਆਰਟਰ) ਅਭਿਲਾਸ਼ ਜੋਸ਼ੀ ਦੀ ਅਗਵਾਈ 'ਚ ਰਾਤ ਨੂੰ ਸਪਾ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਗਈ। ਏਸੀਪੀ ਜੋਸ਼ੀ ਨੇ ਕਿਹਾ, "ਦੋਸ਼ੀ ਸਪਾ ਮਾਲਕਾਂ ਨੇ ਸਵੀਕਾਰ ਕੀਤਾ ਹੈ ਕਿ ਉਹ ਸਪਾ ਸੈਂਟਰ ਵਿੱਚ ਵੇਸਵਾਗਮਨੀ ਚਲਾ ਰਹੇ ਸਨ।"
ਇਹ ਪਹਿਲੀ ਵਾਰ ਨਹੀਂ ਹੈ ਕਿ ਸਪਾ ਸੈਂਟਰ 'ਚ ਸੈਕਸ ਰੈਕੇਟ ਫੜਿਆ ਗਿਆ ਹੋਵੇ, ਇਸ ਤੋਂ ਪਹਿਲਾਂ ਵੀ ਹੋਰ ਮਾਲਾਂ 'ਚ ਇਹ ਕਾਰਵਾਈ ਹੋ ਚੁੱਕੀ ਹੈ। ਦਿੱਲੀ ਐਨਸੀਆਰ ਵਿੱਚ ਕਈ ਸਪਾ ਸੈਂਟਰਾਂ ਦੀ ਆੜ ਵਿੱਚ ਸੈਕਸ ਰੈਕੇਟ ਫੜੇ ਗਏ ਹਨ। ਨੋਇਡਾ ਦੇ ਇੱਕ ਵੱਡੇ ਮਾਲ ਵਿੱਚ ਵੀ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Punjab News: ਸ੍ਰੀ ਹਰਿਮੰਦਰ ਸਾਹਿਬ ਪੁੱਜੇ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

 

Trending news