AUS vs BAN T20 World Cup 2024: ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਸੁਪਰ-8 ਦੇ ਦੂਜੇ ਮੁਕਾਬਲੇ 'ਚ 28 ਦੌੜਾਂ ਨਾਲ ਹਰਾਇਆ
Advertisement
Article Detail0/zeephh/zeephh2301875

AUS vs BAN T20 World Cup 2024: ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਸੁਪਰ-8 ਦੇ ਦੂਜੇ ਮੁਕਾਬਲੇ 'ਚ 28 ਦੌੜਾਂ ਨਾਲ ਹਰਾਇਆ

AUS vs BAN T20 World Cup 2024: ਐਂਟੀਗੁਆ 'ਚ ਮੀਂਹ ਕਾਰਨ ਹੋਏ ਮੈਚ 'ਚ ਆਸਟ੍ਰੇਲੀਆ ਨੇ ਡਰਵਰਥ ਲੁਈਸ ਨਿਯਮ ਦੇ ਤਹਿਤ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾਇਆ।

AUS vs BAN T20 World Cup 2024: ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਸੁਪਰ-8 ਦੇ ਦੂਜੇ ਮੁਕਾਬਲੇ 'ਚ 28 ਦੌੜਾਂ ਨਾਲ ਹਰਾਇਆ

AUS vs BAN T20 World Cup 2024: ਸੁਪਰ-8 ਦੇ ਦੂਜੇ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਬੰਗਲਾਦੇਸ਼ ਵਿੱਚ ਮੁਕਾਬਲਾ ਹੋਇਆ। ਐਂਟੀਗੁਆ 'ਚ ਮੀਂਹ ਕਾਰਨ ਪ੍ਰਭਾਵਿਤ ਹੋਏ ਮੈਚ 'ਚ ਆਸਟ੍ਰੇਲੀਆ ਨੇ ਡਰਵਰਥ ਲੁਈਸ ਨਿਯਮ ਦੇ ਤਹਿਤ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ ਹੈ।

ਦੱਸ ਦੇਈਏ ਕਿ ਮੀਂਹ ਨੇ ਆਸਟ੍ਰੇਲੀਆ ਦੀ ਪਾਰੀ ਨੂੰ ਦੋ ਵਾਰ ਵਿਘਨ ਪਾਇਆ, ਜਿਸ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਅੰਤ ਵਿੱਚ ਅੰਪਾਇਰ ਨੇ ਡਰਵਰਥ ਲੁਈਸ ਨਿਯਮ ਦੇ ਤਹਿਤ ਆਸਟ੍ਰੇਲੀਆ ਨੂੰ ਜੇਤੂ ਐਲਾਨ ਦਿੱਤਾ। ਆਸਟਰੇਲੀਆ ਲਈ ਡੇਵਿਡ ਵਾਰਨਰ 53 ਦੌੜਾਂ ਬਣਾ ਕੇ ਅਜੇਤੂ ਰਹੇ, ਜਦਕਿ ਮੈਕਸਵੈੱਲ 14 ਦੌੜਾਂ ਬਣਾ ਕੇ ਨਾਬਾਦ ਰਹੇ। ਡਰੇਵਿਸ ਹੈੱਡ ਨੇ 31 ਦੌੜਾਂ ਦੀ ਪਾਰੀ ਖੇਡੀ।

ਦੂਜੇ ਪਾਸੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨਿਰਧਾਰਤ ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 140 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਟੀਮ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਸਭ ਤੋਂ ਵੱਧ ਸਕੋਰਰ ਰਹੇ। ਟੀਮ ਲਈ ਉਨ੍ਹਾਂ ਨੇ 36 ਗੇਂਦਾਂ ਦਾ ਸਾਹਮਣਾ ਕੀਤਾ ਅਤੇ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 41 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ 5ਵੇਂ ਸਥਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਤੌਹੀਦ ਹਿਰਦੇਯ ਨੇ 28 ਗੇਂਦਾਂ 'ਚ 40 ਦੌੜਾਂ ਦਾ ਯੋਗਦਾਨ ਪਾਇਆ।

 

Trending news