Sachin Tendulkar Fraud: ਇਸ਼ਤਿਹਾਰਾਂ 'ਚ ਸਚਿਨ ਤੇਂਦੁਲਕਰ ਦਾ ਨਾਂ, ਫੋਟੋ ਤੇ ਆਵਾਜ਼ ਦੀ ਦੁਰਵਰਤੋਂ ਕਰਨ 'ਤੇ ਮਾਮਲਾ ਦਰਜ
Advertisement
Article Detail0/zeephh/zeephh1693911

Sachin Tendulkar Fraud: ਇਸ਼ਤਿਹਾਰਾਂ 'ਚ ਸਚਿਨ ਤੇਂਦੁਲਕਰ ਦਾ ਨਾਂ, ਫੋਟੋ ਤੇ ਆਵਾਜ਼ ਦੀ ਦੁਰਵਰਤੋਂ ਕਰਨ 'ਤੇ ਮਾਮਲਾ ਦਰਜ

Sachin Tendulkar Fraud:  ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅਣਪਛਾਤਿਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਸਚਿਨ ਦੇ ਨਾਮ ਉਪਰ ਇੱਕ ਫਰਜ਼ੀ ਇਸ਼ਤਿਹਾਰ ਚੱਲ ਰਿਹਾ ਹੈ, ਜਿਸ ਵਿੱਚ ਉਸ ਦੀ ਇਜਾਜ਼ਤ ਨਹੀਂ ਲਈ ਗਈ ਹੈ।

Sachin Tendulkar Fraud: ਇਸ਼ਤਿਹਾਰਾਂ 'ਚ ਸਚਿਨ ਤੇਂਦੁਲਕਰ ਦਾ ਨਾਂ, ਫੋਟੋ ਤੇ ਆਵਾਜ਼ ਦੀ ਦੁਰਵਰਤੋਂ ਕਰਨ 'ਤੇ ਮਾਮਲਾ ਦਰਜ

Sachin Tendulkar Fraud: ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅਣਪਛਾਤੇ ਲੋਕਾਂ ਉਪਰ ਆਪਣੇ ਨਾਮ, ਆਵਾਜ਼ ਤੇ ਤਸਵੀਰਾਂ ਦੀ ਦੁਰਵਰਤੋਂ ਕਰਨ ਅਤੇ ਕਈ ਲੋਕਾਂ ਨੂੰ ਧੋਖਾ ਦੇਣ ਲਈ ਮੁੰਬਈ ਵਿੱਚ ਐਫਆਈਆਰ ਦਰਜ ਕਰਵਾਈ ਹੈ। ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਮੁੰਬਈ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਮੁਤਾਬਕ ਮਾਸਟਰ ਬਲਾਸਟਰ ਨੇ ਦੱਸਿਆ ਕਿ ਉਨ੍ਹਾਂ ਦੀ ਮਨਜ਼ੂਰੀ ਦੇ ਬਿਨਾਂ ਮੈਡੀਕਲ ਪ੍ਰੋਡਕਟ ਨੂੰ ਉਤਸ਼ਾਹਤ ਕਰਨ ਲਈ ਇਸ਼ਤਿਹਾਰਾਂ ਵਿੱਚ ਫਰਜ਼ੀ ਤੌਰ ਉਤੇ ਉਨ੍ਹਾਂ ਦੀਆਂ ਤਸਵੀਰਾਂ, ਉਨ੍ਹਾਂ ਦੇ ਨਾਮ ਤੇ ਉਨ੍ਹਾਂ ਦੀ ਆਵਾਜ਼ ਦਾ ਇਸਤੇਾਲ ਕੀਤਾ ਹੈ। ਸਚਿਨ ਨੇ ਦੋਸ਼ ਲਗਾਇਆ ਕਿ ਪ੍ਰੋਡਕਟ ਤੇ ਸਰਵਿਸ ਨੂੰ ਆਨਲਾਈਨ ਖ਼ਰੀਦਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਰਜ਼ੀ ਤੌਰ ਉਤੇ ਇਨ੍ਹਾਂ ਇਸ਼ਤਿਹਾਰਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਮੁੰਬਈ ਸਾਈਬਰ ਸੈਲ ਵਿੱਚ ਦਰਜ ਮਾਮਲੇ ਮੁਤਾਬਕ ਤੇਂਦੁਲਕਰ ਅਜਿਹੇ ਕਿਸੇ ਵੀ ਉਤਪਾਦ ਦਾ ਸਮਰਥਨ ਨਹੀਂ ਕਰਦੇ ਹਨ, ਬਲਕਿ ਲੋਕਾਂ ਨੂੰ ਧੋਖਾ ਦੇਣ ਲਈ ਉਨ੍ਹਾਂ ਦੀਆਂ ਤਸਵੀਰਾਂ ਤੇ ਆਵਾਜ਼ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੁੰਬਈ ਪੁਲਿਸ ਦੇ ਸਾਈਬਰ ਸੈਲ ਨੇ ਅਣਪਛਾਤੇ ਸਖ਼ਸ਼ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਤੇਂਦੁਲਕਰ ਨੇ ਕੰਪਨੀ ਨੂੰ ਕਦੇ ਵੀ ਆਪਣੇ ਨਾਮ ਤੇ ਫੋਟੋਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਤੇ ਉਹ ਉਸ ਦੇ ਅਕਸ ਨੂੰ ਖ਼ਰਾਬ ਕਰ ਰਿਹਾ ਸੀ। ਇਸ ਲਈ ਉਸ ਨੇ ਆਪਣੇ ਸਹਿਯੋਗੀ ਨੂੰ ਕਾਨੂੰਨੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। 5 ਮਈ ਨੂੰ ਸ਼ਿਕਾਇਤਕਰਤਾ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਇਕ ਇਸ਼ਤਿਹਾਰ ਦਿਖਾਇਆ ਗਿਆ, ਜਿਸ ਵਿੱਚ ਸਚਿਨ ਦੀ ਤਸਵੀਰ ਦਿਖਾਈ ਦੇ ਰਹੀ ਸੀ।

ਇਹ ਵੀ ਪੜ੍ਹੋ : Jalandhar Bypoll Election Result 2023 Live Updates: ਜਲੰਧਰ ਜਿਮਣੀ ਚੋਣ 2023 ਦੇ ਪਹਿਲੇ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ

ਇਸ ਇਸ਼ਤਿਹਾਰ ਵਿੱਚ ਕਿਹਾ ਗਿਆ ਸੀ ਕਿ ਸਚਿਨ ਇਨ੍ਹਾਂ ਉਤਪਾਦਾਂ ਦਾ ਸਮਰਥਨ ਕਰਦੇ ਹਨ। ਇਹ ਵੈੱਬਸਾਈਟ ਸਚਿਨ ਦੇ ਨਾਂ ਦੀ ਵਰਤੋਂ ਕਰਕੇ ਫੈਟ ਰਿਡਿਊਸਿੰਗ ਸਪਰੇਅ ਵੇਚ ਰਹੀ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਤਪਾਦ ਖਰੀਦਣ ਵਾਲੇ ਵਿਅਕਤੀ ਨੂੰ ਸਚਿਨ ਦੀ ਦਸਤਖਤ ਵਾਲੀ ਟੀ-ਸ਼ਰਟ ਵੀ ਮਿਲੇਗੀ। ਹਾਲਾਂਕਿ ਇਹ ਅਸਲੀਅਤ ਨਹੀਂ ਹੈ। ਇਸ ਕਾਰਨ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : Jalandhar Lok Sabha Seat: 1998 ਪਿੱਛੋਂ ਜਲੰਧਰ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ ਕੋਈ ਗ਼ੈਰ ਕਾਂਗਰਸੀ ਪਾਰਟੀ, ਇਸ ਵਾਰ ਮੁੱਕੇਗਾ ਸੋਕਾ?

Trending news