IND vs KOR: ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫ਼ਾਈਨਲ ਵਿੱਚ, ਸੈਮੀਫਾਈਨਲ ਚ ਦੱਖਣੀ ਕੋਰੀਆ ਨੂੰ ਹਰਾਇਆ
Advertisement
Article Detail0/zeephh/zeephh2432982

IND vs KOR: ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫ਼ਾਈਨਲ ਵਿੱਚ, ਸੈਮੀਫਾਈਨਲ ਚ ਦੱਖਣੀ ਕੋਰੀਆ ਨੂੰ ਹਰਾਇਆ

IND vs KOR: ਅੱਜ 4-1 ਦੀ ਜਿੱਤ ਵਿੱਚ ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਉੱਪਰ ਦੋ ਗੋਲ ਕੀਤੇ। ਜਰਮਨਪ੍ਰੀਤ ਸਿੰਘ ਤੇ ਉੱਤਮ ਸਿੰਘ ਨੇ ਇਕ-ਇਕ ਗੋਲ ਕੀਤਾ। 

IND vs KOR: ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫ਼ਾਈਨਲ ਵਿੱਚ, ਸੈਮੀਫਾਈਨਲ ਚ ਦੱਖਣੀ ਕੋਰੀਆ ਨੂੰ ਹਰਾਇਆ

Asian Champions Trophy: ਹੁਲੁਨਬਿਊਰ ਵਿਖੇ ਭਾਰਤ ਨੇ ਸੈਮੀ ਫ਼ਾਈਨਲ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਰਿਕਾਰਡ ਛੇਵੀਂ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫ਼ਾਈਨਲ ‘ਚ ਦਾਖਲਾ ਪਾ ਲਿਆ। ਹੁਣ ਤੱਕ ਇਸ ਤੋਂ ਪਹਿਲਾਂ ਖੇਡੀਆਂ ਗਈਆਂ ਸੱਤ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਪੰਜ ਵਾਰ ਫ਼ਾਈਨਲ ਵਿੱਚ ਪੁੱਜਾ ਹੈ ਜਿਨ੍ਹਾਂ ਵਿੱਚੋਂ ਤਿੰਨ ਵਾਰ ਜੇਤੂ, ਇੱਕ ਵਾਰ ਸੰਯੁਕਤ ਜੇਤੂ ਤੇ ਇੱਕ ਵਾਰ ਉਪ ਜੇਤੂ ਰਿਹਾ ਹੈ।

ਭਾਰਤ ਨੇ ਅੱਜ ਸੈਮੀ ਫ਼ਾਈਨਲ ਆਸਾਨੀ ਨਾਲ ਜਿੱਤ ਲਿਆ ਅਤੇ ਫ਼ਾਈਨਲ ਵਿੱਚ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ 17 ਸਤੰਬਰ ਨੂੰ ਸ਼ਾਮ 3.30 ਵਜੇ ਹੋਵੇਗਾ। ਅੱਜ ਚੀਨ ਨੇ ਪਹਿਲੇ ਸੈਮੀ ਫ਼ਾਈਨਲ ਵਿੱਚ ਪਾਕਿਸਤਾਨ ਨੂੰ ਪੈਨਲਟੀ ਸ਼ੂਟ ਆਊਟ ਵਿੱਚ 2-0 (3-1) ਨਾਲ ਹਰਾ ਕੇ ਵੱਡਾ ਉਲਟ ਫੇਰ ਕਰਦਿਆਂ ਫ਼ਾਈਨਲ ਵਿੱਚ ਦਾਖਲਾ ਪਾਇਆ। ਇਸ ਦੇ ਨਾਲ ਹੀ ਭਾਰਤ-ਪਾਕਿਸਤਾਨ ਫ਼ਾਈਨਲ ਦੀਆਂ ਉਮੀਦਾਂ ਲਈ ਬੈਠੇ ਹਾਕੀ ਪ੍ਰੇਮੀਆਂ ਨੂੰ ਝਟਕਾ ਲੱਗਾ।

ਅੱਜ 4-1 ਦੀ ਜਿੱਤ ਵਿੱਚ ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਉੱਪਰ ਦੋ ਗੋਲ ਕੀਤੇ। ਜਰਮਨਪ੍ਰੀਤ ਸਿੰਘ ਤੇ ਉੱਤਮ ਸਿੰਘ ਨੇ ਇਕ-ਇਕ ਗੋਲ ਕੀਤਾ। ਟੀਮ ਦੇ “ਸਰਪੰਚ” ਹਰਮਨਪ੍ਰੀਤ ਸਿੰਘ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਕੁੱਲ 7 ਗੋਲ ਕੀਤੇ ਹਨ।

Trending news