Indian Wrestlers protest news: ਪਹਿਲਵਾਨਾਂ ਦਾ ਫੈਡਰੇਸ਼ਨ 'ਤੇ ਵੱਡਾ ਇਲਜ਼ਾਮ, ਪੀੜਤ ਮਹਿਲਾ ਪਹਿਲਵਾਨਾਂ 'ਤੇ ਬਣਾਇਆ ਜਾ ਰਿਹਾ ਦਬਾਅ!
Advertisement
Article Detail0/zeephh/zeephh1667669

Indian Wrestlers protest news: ਪਹਿਲਵਾਨਾਂ ਦਾ ਫੈਡਰੇਸ਼ਨ 'ਤੇ ਵੱਡਾ ਇਲਜ਼ਾਮ, ਪੀੜਤ ਮਹਿਲਾ ਪਹਿਲਵਾਨਾਂ 'ਤੇ ਬਣਾਇਆ ਜਾ ਰਿਹਾ ਦਬਾਅ!

ਵਿਨੇਸ਼ ਫੋਗਾਟ ਨੇ ਕਿਹਾ ਕਿ "ਜੇਕਰ ਕਿਸੇ ਔਰਤ ਨੂੰ ਕੁਝ ਹੋਇਆ ਹੈ ਤਾਂ ਇਹ ਸਭ ਦੱਸਣਾ ਕਿੰਨਾ ਮੁਸ਼ਕਿਲ ਹੈ। ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਨਾ ਕਰੋ। ਸੁਪਰੀਮ ਕੋਰਟ 'ਤੇ ਭਰੋਸਾ ਰੱਖੋ।" 

Indian Wrestlers protest news: ਪਹਿਲਵਾਨਾਂ ਦਾ ਫੈਡਰੇਸ਼ਨ 'ਤੇ ਵੱਡਾ ਇਲਜ਼ਾਮ, ਪੀੜਤ ਮਹਿਲਾ ਪਹਿਲਵਾਨਾਂ 'ਤੇ ਬਣਾਇਆ ਜਾ ਰਿਹਾ ਦਬਾਅ!

Indian Wrestlers protest against WFI Chief Brij Bhushan news: ਤਿੰਨ ਦਿਨਾਂ ਤੋਂ ਧਰਨੇ 'ਤੇ ਬੈਠੇ ਪਹਿਲਵਾਨਾਂ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ (Supreme Court on Wrestlers' Protest) ਤੋਂ ਰਾਹਤ ਮਿਲੀ ਅਤੇ ਨਾਲ ਹੀ ਕਈ ਸਿਆਸੀ ਪਾਰਟੀਆਂ ਅਤੇ ਖਾਪਾਂ ਦਾ ਵੀ ਸਮਰਥਨ ਮਿਲਿਆ ਹੈ। ਮੰਗਲਵਾਰ ਦੁਪਹਿਰ 2 ਵਜੇ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਬਜਰੰਗ ਪੂਨੀਆ (Bajrang Punia news) ਨੇ ਫੈਡਰੇਸ਼ਨ ਅਤੇ ਪੁਲਿਸ ਦੇ ਰਵੱਈਏ 'ਤੇ 'ਤੇ ਵੱਡੇ ਸਵਾਲ ਕੀਤੇ। 

ਇਸ ਦੌਰਾਨ ਬਜਰੰਗ ਪੂਨੀਆ ਨੇ ਕਿਹਾ ਕਿ "ਸੁਪਰੀਮ ਕੋਰਟ ਵਿੱਚ ਸਾਡਾ ਵਿਸ਼ਵਾਸ਼ ਹੋਰ ਵਧਿਆ ਹੈ ਤੇ ਅਸੀਂ ਸੁਪਰੀਮ ਕੋਰਟ ਦਾ ਦਿਲ ਦੀਆਂ ਤਹਿਆਂ ਤੋਂ ਧੰਨਵਾਦ ਕਰਦੇ ਹਾਂ।" 

ਬਜਰੰਗ ਪੂਨੀਆ (Bajrang Punia news) ਨੇ ਅੱਗੇ ਕਿਹਾ ਕਿ 'ਮੈਨੂੰ ਨਹੀਂ ਪਤਾ ਕਿ ਪੁਲਿਸ ਐਫਆਈਆਰ ਕਿਉਂ ਦਰਜ ਨਹੀਂ ਕਰ ਰਹੀ ਹੈ। ਪੁਲਿਸ ਕਿਹੜੇ ਦਬਾਅ ਹੇਠ ਹੈ? ਅੱਜ ਦੇ ਫੈਸਲੇ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਸਾਡਾ ਵਿਸ਼ਵਾਸ ਹੋਰ ਵਧ ਗਿਆ ਹੈ। ਅਸੀਂ ਸੁਪਰੀਮ ਕੋਰਟ ਦਾ ਦਿਲ ਦੀਆਂ ਤਹਿਆਂ ਤੋਂ ਧੰਨਵਾਦ ਕਰਦੇ ਹਾਂ।"

ਦੂਜੇ ਪਾਸੇ ਬਜਰੰਗ ਨੇ ਫੈਡਰੇਸ਼ਨ ਦੇ ਲੋਕਾਂ 'ਤੇ ਗੰਭੀਰ ਦੋਸ਼ ਲਗਾਏ। ਬਜਰੰਗ ਨੇ ਕਿਹਾ ਕਿ ਸ਼ਿਕਾਇਤ ਦਰਜ ਕਰਵਾਉਣ ਵਾਲੀਆਂ ਲੜਕੀਆਂ ਦੀ ਜਾਨ ਨੂੰ ਖ਼ਤਰਾ ਹੈ ਤੇ ਫੈਡਰੇਸ਼ਨ ਦੇ ਲੋਕ ਪੈਸੇ ਲੈ ਕੇ ਘਰ-ਘਰ ਪਹੁੰਚ ਰਹੇ ਹਨ। "ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ," ਪੂਨੀਆ ਨੇ ਕਿਹਾ। 

ਸਿਆਸੀ ਸਮਰਥਨ ਲੈਣ ਦੇ ਸਵਾਲ 'ਤੇ ਬਜਰੰਗ ਨੇ ਕਿਹਾ ਕਿ "ਸਾਡੇ ਮੰਚ 'ਤੇ ਸਾਰਿਆਂ ਦਾ ਸੁਆਗਤ ਹੈ, ਭਾਵੇਂ ਉਹ ਸਿਆਸੀ ਪਾਰਟੀ ਹੋਵੇ ਜਾਂ ਕੋਈ ਹੋਰ। ਜੇਕਰ ਭਾਜਪਾ ਆਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਵੀ ਸਵਾਗਤ ਹੈ।"

ਦੂਜੇ ਪਾਸੇ WFI ਵੱਲੋਂ ਕੀਤੇ ਗਏ ਟਵੀਟ 'ਤੇ ਬਜਰੰਗ ਪੂਨੀਆ ਨੇ ਕਿਹਾ ਕਿ "ਤੁਸੀਂ ਕਿਹੜੇ ਸਿਸਟਮ ਦੀ ਗੱਲ ਕਰ ਰਹੇ ਹੋ? ਤੁਸੀਂ ਸਾਰਾ ਸਿਸਟਮ ਵਿਗਾੜ ਦਿੱਤਾ ਹੈ... ਕਾਨੂੰਨ ਤੋਂ ਵੱਡੀ ਕੋਈ ਚੀਜ਼ ਨਹੀਂ, ਨਾ ਦਿੱਲੀ ਪੁਲਿਸ ਅਤੇ ਨਾ ਹੀ ਕੋਈ ਹੋਰ। ਅਸੀਂ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਚਾਹੁੰਦੇ ਜੋ ਸਾਡੇ ਨਾਲ ਪਹਿਲਾਂ ਹੋ ਚੁੱਕੀ ਹੈ।"

ਇਸੇ ਤਰ੍ਹਾਂ ਸਾਕਸ਼ੀ ਮਲਿਕ ਨੇ ਕਿਹਾ ਕਿ "ਕਮੇਟੀ ਦੇ ਮੈਂਬਰਾਂ ਵਿੱਚ ਸਹਿਮਤੀ ਨਹੀਂ ਸੀ ਤਾਂ ਰਿਪੋਰਟ ਕਿਵੇਂ ਪੇਸ਼ ਕੀਤੀ ਗਈ?" 

ਇਹ ਵੀ ਪੜ੍ਹੋ:  Parkash Singh Badal Health Update: ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ 

ਸਾਕਸ਼ੀ ਮਲਿਕ ਨੇ ਕਿਹਾ ਕਿ "ਕਮੇਟੀ ਦੇ ਮੈਂਬਰ ਆਪਸ ਵਿੱਚ ਸਹਿਮਤ ਨਹੀਂ ਸਨ ਕਿ ਰਿਪੋਰਟ ਕਿਵੇਂ ਪੇਸ਼ ਕੀਤੀ ਗਈ। ਬਬੀਤਾ, ਜੋ ਉਸ ਜਾਂਚ ਕਮੇਟੀ ਦੀ ਮੈਂਬਰ ਸੀ, ਉਸਨੇ ਦੱਸਿਆ ਕਿ ਉਸ ਨੂੰ ਰਿਪੋਰਟ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਸੀਂ ਔਰਤਾਂ ਦੇ ਕਾਰਨਾਂ ਦਾ ਨੋਟਿਸ ਲੈਣ ਲਈ ਸੁਪਰੀਮ ਕੋਰਟ ਦੇ ਧੰਨਵਾਦੀ ਹਾਂ ਅਤੇ ਹਮੇਸ਼ਾ ਧੰਨਵਾਦੀ ਰਹਾਂਗੇ।"

ਵਿਨੇਸ਼ ਫੋਗਾਟ ਨੇ ਕਿਹਾ ਕਿ "ਜੇਕਰ ਕਿਸੇ ਔਰਤ ਨੂੰ ਕੁਝ ਹੋਇਆ ਹੈ ਤਾਂ ਇਹ ਸਭ ਦੱਸਣਾ ਕਿੰਨਾ ਮੁਸ਼ਕਿਲ ਹੈ। ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਨਾ ਕਰੋ। ਸੁਪਰੀਮ ਕੋਰਟ 'ਤੇ ਭਰੋਸਾ ਰੱਖੋ।" 

ਰਿਪੋਰਟ - ਆਦਿਤਿਆ ਪ੍ਰਤਾਪ ਸਿੰਘ, ਜ਼ੀ ਮੀਡੀਆ

ਇਹ ਵੀ ਪੜ੍ਹੋ:  Supreme Court on Wrestlers' Protest: बृज भूषण सिंह के खिलाफ FIR की मांग कर रहे पहलवानों की याचिका पर दिल्ली पुलिस को सुप्रीम कोर्ट का नोटिस 

(For more news apart from Indian Wrestlers protest against WFI Chief Brij Bhushan, stay tuned to Zee PHH)

Trending news