Olympics 2024: ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮਿਕਸ ਡਬਲ ਸ਼ੂਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਮਗਾ
Advertisement
Article Detail0/zeephh/zeephh2360022

Olympics 2024: ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮਿਕਸ ਡਬਲ ਸ਼ੂਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਮਗਾ

Manu Bhaker-Sarabjot Singh Won Bronze: ਪੈਰਿਸ ਓਲੰਪਿਕ ਦੇ ਚੌਥੇ ਦਿਨ ਭਾਰਤ ਨੇ ਦੂਜਾ ਤਮਗਾ ਜਿੱਤ ਲਿਆ ਹੈ। ਦੂਜਾ ਮੈਡਲ ਵੀ ਭਾਰਤ ਨੇ ਸ਼ੂਟਿੰਗ ਵਿੱਚ ਹੀ ਜਿੱਤਿਆ ਹੈ।

Olympics 2024: ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮਿਕਸ ਡਬਲ ਸ਼ੂਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਮਗਾ

Manu Bhaker-Sarabjot Singh Won Bronze: ਮਨੂ ਭਾਕਰ ਅਤੇ ਸਰਬਜੋਤ ਸਿੰਘ ਪੈਰਿਸ 2024 ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਦੋਵਾਂ ਨੇ ਇਹ ਸਖ਼ਤ ਮੁਕਾਬਲੇ ਵਿੱਚ ਜਿਨ ਅਤੇ ਲੀ ਵੋਂਹੋ ਦੀ ਕੋਰੀਆਈ ਜੋੜੀ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਹੈ।

ਮਨੂ ਭਾਕਰ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ। ਪੈਰਿਸ ਓਲੰਪਿਕ 2024 ਦੇ ਚੌਥੇ ਦਿਨ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਕ ਵਾਰ ਫਿਰ ਮਨੂ ਭਾਕਰ 'ਤੇ ਟਿਕੀਆਂ ਹੋਈਆ ਸਨ। ਉਹ ਅੱਜ (30 ਜੁਲਾਈ) 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਕਾਂਸੀ ਤਮਗਾ ਮੁਕਾਬਲੇ ਵਿੱਚ ਭਾਰਤ ਦੇ ਸਰਬਜੋਤ ਸਿੰਘ ਨਾਲ ਖੇਡਣ ਆਈ ਸੀ। ਇਸ ਤੋਂ ਪਹਿਲਾਂ ਮਨੂ ਨੇ ਪੈਰਿਸ ਓਲੰਪਿਕ 'ਚ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ, ਜਿਸ ਨਾਲ ਇਹ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣੀ ਸੀ। ਮਨੂ ਨੇ ਫਾਈਨਲ 'ਚ ਕੁੱਲ 221.7 ਅੰਕ ਬਣਾਏ ਸਨ, ਇਹ ਚੱਲ ਰਹੇ ਪੈਰਿਸ ਓਲੰਪਿਕ 'ਚ ਭਾਰਤ ਦਾ ਪਹਿਲਾ ਤਮਗਾ ਸੀ। 

ਮਨੂ ਭਾਕਰ ਤੋਂ ਪਹਿਲਾਂ ਓਲੰਪਿਕ ਇਤਿਹਾਸ ਵਿੱਚ ਸਿਰਫ਼ ਦੋ ਭਾਰਤੀ ਖਿਡਾਰੀ ਹੀ ਹਨ ਜਿਨ੍ਹਾਂ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਦੋ ਤਗ਼ਮੇ ਜਿੱਤੇ ਹਨ। ਸੁਸ਼ੀਲ ਕੁਮਾਰ ਨੇ 2008 ਅਤੇ 2012 ਵਿੱਚ ਕੁਸ਼ਤੀ ਵਿੱਚ ਤਗਮੇ ਜਿੱਤੇ ਸਨ। ਇਸੇ ਤਰ੍ਹਾਂ ਸਟਾਰ ਸ਼ਟਲਰ ਪੀਵੀ ਸਿੰਧੂ ਨੇ 2016 ਅਤੇ 2020 ਵਿੱਚ ਤਗਮੇ ਜਿੱਤੇ ਹਨ। ਪਰ ਮਨੂ ਭਾਕਰ ਇਸ ਗੱਲ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸ਼ਟਲਰ ਪੀਵੀ ਸਿੰਧੂ ਤੋਂ ਅੱਗੇ ਨਿਕਲ ਗਈ ਹੈ ਕਿ ਉਸਨੇ ਇੱਕੋ ਓਲੰਪਿਕ ਵਿੱਚ ਆਪਣੇ ਦੋਵੇਂ ਤਗਮੇ ਜਿੱਤੇ ਹਨ। ਸਰਬਜੋਤ ਨੇ ਇਸ ਤਰ੍ਹਾਂ ਪੈਰਿਸ ਓਲੰਪਿਕ ਵਿੱਚ ਆਪਣਾ ਪਹਿਲਾ ਤਮਗਾ ਜਿੱਤਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਕਾਂਸੀ ਦਾ ਤਮਗਾ ਜਿੱਤੇ ਮੌਕੇ ਵਧਾਈ ਦਿੱਤੀ ਹੈ।

Trending news