T20 WC 2024: ਸੁਪਰ-8 ਦੌਰ ਦੀ ਸ਼ੁਰੂਆਤ 19 ਜੂਨ ਨੂੰ ਅਮਰੀਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਇਸ ਦੌਰ ਵਿੱਚ ਦੋ ਗਰੁੱਪ ਹਨ। ਇੱਕ ਗਰੁੱਪ 'ਚੋਂ ਇੱਕ ਟੀਮ ਤਿੰਨ ਮੈਚ ਖੇਡੇਗੀ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।
Trending Photos
T20 World Cup 2024 Super Eight: ਅਮਰੀਕਾ ਅਤੇ ਵੈਸਟ ਇੰਡੀਜ਼ ਵਿੱਚ 9ਵਾਂ ਟੀ-20 ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਗਰੁੱਪ ਸਟੇਜ਼ ਦੇ ਸਾਰੇ ਮੁਕਾਬਲੇ ਲੱਗਭਗ ਖ਼ਤਮ ਹੋ ਚੁੱਕੇ ਹਨ। ਅਤੇ ਟੌਪ 8 ਟੀਮਾਂ ਦੀ ਸੂਚੀ ਵੀ ਸਭ ਦੇ ਸਹਾਮਣੇ ਆ ਚੁੱਕੀ ਹੈ। ਮੰਗਲਵਾਰ ਨੂੰ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਵਿਚਾਲੇ ਗਰੁੱਪ ਸਟੇਜ ਦਾ ਆਖ਼ਰੀ ਮੁਕਾਬਲਾ ਹੋਵੇਗਾ। ਸੁਪਰ-8 ਰਾਊਂਡ 19 ਜੂਨ ਤੋਂ ਸ਼ੁਰੂ ਹੋਵੇਗਾ ਜਿਸ 'ਚ ਹਰ ਟੀਮ ਦਾ ਮੁੱਖ ਟੀਚਾ ਇਹੋਂ ਹੋਵੇਗਾ ਕਿ ਉਹ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਵੇ।
T20 World Cup Super 8 Team
ਟੀ-20 ਵਿਸ਼ਵ ਕੱਪ 2024 ਦੇ ਸੁਪਰ 8 ਰਾਊਂਡ ਲਈ ਅੱਠ ਟੀਮਾਂ ਨੇ ਆਪਣੀ ਜਗ੍ਹਾਂ ਬਣਾਈ ਹੈ। Group A 'ਚੋਂ ਭਾਰਤ 'ਤੇ ਅਮਰੀਕਾ, Group B ਚੋਂ ਆਸਟ੍ਰੇਲੀਆ 'ਤੇ ਇੰਗਲੈਂਡ, Group C 'ਚੋਂ ਅਫਗਾਨਿਸਤਾਨ 'ਤੇ ਵੈਸਟ ਇੰਡੀਜ਼ ਅਤੇ Group D 'ਚੋਂ ਦੱਖਣੀ ਅਫਰੀਕਾ 'ਤੇ ਬੰਗਲਾਦੇਸ਼ ਸੁਪਰ 8 ਵਿਚ ਪਹੁੰਚਿਆ ਹੈ। ਹਾਲਾਂਕਿ ਇਸ ਸਾਲ ਨਿਊਜ਼ੀਲੈਂਡ, ਪਾਕਿਸਤਾਨ 'ਤੇ ਸ਼੍ਰੀਲੰਕਾ ਵਰਗੀਆਂ ਉੱਚ ਟੀਮਾਂ ਸੁਪਰ 8 ਲਈ ਕੁਆਲੀਫਾਈ ਨਹੀਂ ਕਰ ਸਕੀਆਂ
Super 8 Team Groups
ਸੁਪਰ 8 ਲਈ ਇਨ੍ਹਾਂ ਅੱਠ ਟੀਮਾਂ ਨੂੰ ਦੋ ਗਰੁੱਪ 'ਚ ਵੰਡਿਆ ਗਿਆ ਹੈ। ਪਹਿਲੇ ਗਰੁੱਪ 'ਚ ਭਾਰਤ, ਆਸਟ੍ਰੇਲੀਆ, ਅਫਗਾਨਿਸਤਾਨ 'ਤੇ ਬੰਗਲਾਦੇਸ਼ ਹਨ ਅਤੇ ਦੂਜੇ ਗਰੁੱਪ 'ਚ ਇੰਗਲੈਂਡ, ਦੱਖਣੀ ਅਫਰੀਕਾ, ਵੈਸਟ ਇੰਡੀਜ਼ 'ਤੇ ਅਮਰੀਕਾ ਹਨ। ਹਰ ਗਰੁੱਪ 'ਚੋਂ ਇੱਕ ਟੀਮ ਤਿੰਨ ਮੈਚ ਖੇਡੇਗੀ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਸੁਪਰ-8 ਦੌਰ ਦਾ ਪਹਿਲਾਂ ਮੁਕਾਬਲਾ 19 ਜੂਨ ਨੂੰ ਅਮਰੀਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ।
Super 8 Match Schedule
ਮੈਚ | ਟੀਮ | ਮਿਤੀ | ਭਾਰਤੀ ਸਮੇਂ ਅਨੁਸਾਰ | ਸਥਾਨ |
1. | ਅਮਰੀਕਾ vs ਦੱਖਣੀ ਅਫਰੀਕਾ | 19 ਜੂਨ | ਰਾਤ 8 ਵਜੇ | ਐਂਟੀਗੁਆ |
2. | ਇੰਗਲੈਂਡ vs ਵੈਸਟ ਇੰਡੀਜ਼ | 20 ਜੂਨ | ਸਵੇਰੇ 6 ਵਜੇ | ਸੇਂਟ ਲੂਸੀਆ |
3. | ਅਫਗਾਨਿਸਤਾਨ vs ਭਾਰਤ | 20 ਜੂਨ | ਰਾਤ 8 ਵਜੇ | ਬਾਰਬਾਡੋਸ |
4. | ਆਸਟ੍ਰੇਲੀਆ vs ਬੰਗਲਾਦੇਸ਼ | 21 ਜੂਨ | ਸਵੇਰੇ 6 ਵਜੇ | ਐਂਟੀਗੁਆ |
5. | ਇੰਗਲੈਂਡ vs ਦੱਖਣੀ ਅਫਰੀਕਾ | 21 ਜੂਨ | ਰਾਤ 8 ਵਜੇ | ਸੇਂਟ ਲੂਸੀਆ |
6. | ਅਮਰੀਕਾ vs ਵੈਸਟ ਇੰਡੀਜ਼ | 22 ਜੂਨ | ਸਵੇਰੇ 6 ਵਜੇ | ਬਾਰਬਾਡੋਸ |
7. | ਭਾਰਤ vs ਬੰਗਲਾਦੇਸ਼ | 22 ਜੂਨ | ਰਾਤ 8 ਵਜੇ | ਐਂਟੀਗੁਆ |
8. | ਅਫਗਾਨਿਸਤਾਨ vs ਆਸਟ੍ਰੇਲੀਆ | 23 ਜੂਨ | ਸਵੇਰੇ 6 ਵਜੇ | ਸੇਂਟ ਵਿਨਸੈਂਟ |
9. | ਅਮਰੀਕਾ vs ਇੰਗਲੈਂਡ | 23 ਜੂਨ | ਰਾਤ 8 ਵਜੇ | ਬਾਰਬਾਡੋਸ |
10. | ਵੈਸਟ ਇੰਡੀਜ਼ vs ਦੱਖਣੀ ਅਫਰੀਕਾ | 24 ਜੂਨ | ਸਵੇਰੇ 6 ਵਜੇ | ਐਂਟੀਗੁਆ |
11. | ਆਸਟ੍ਰੇਲੀਆ vs ਭਾਰਤ | 24 ਜੂਨ | ਰਾਤ 8 ਵਜੇ | ਸੇਂਟ ਲੂਸੀਆ |
12. | ਅਫਗਾਨਿਸਤਾਨ vs ਬੰਗਲਾਦੇਸ਼ | 25 ਜੂਨ | ਸਵੇਰੇ 6 ਵਜੇ | ਸੇਂਟ ਵਿਨਸੈਂਟ |