IPL 2024: ਇੰਡੀਅਨ ਪ੍ਰੀਮੀਅਰ ਲੀਗ ਦਾ 17ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ। ਟੀ-20 ਕ੍ਰਿਕਟ ਲੀਗ ਦਾ ਫਾਈਨਲ ਮੈਚ 26 ਮਈ ਨੂੰ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ IPL 2024 ਅਤੇ T20 ਵਿਸ਼ਵ ਕੱਪ 2024 ਟੂਰਨਾਮੈਂਟ ਦੇ ਵਿਚਕਾਰ ਸਿਰਫ਼ 5 ਦਿਨਾਂ ਦਾ ਗੈਪ ਹੋਵੇਗਾ।
Trending Photos
IPL 2024 : ਇੰਡੀਅਨ ਪ੍ਰੀਮੀਅਰ ਲੀਗ (IPL 2024) ਦਾ 17ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ। ਦੁਨੀਆ ਦੀ ਸਭ ਤੋਂ ਅਮੀਰ ਟੀ-20 ਕ੍ਰਿਕਟ ਲੀਗ ਦਾ ਫਾਈਨਲ ਮੈਚ 26 ਮਈ ਨੂੰ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ IPL 2024 ਅਤੇ T20 ਵਿਸ਼ਵ ਕੱਪ 2024 ਟੂਰਨਾਮੈਂਟ ਦੇ ਵਿਚਕਾਰ ਸਿਰਫ਼ 5 ਦਿਨ ਬਾਕੀ ਰਹਿ ਜਾਣਗੇ। ਟੀ-20 ਵਿਸ਼ਵ ਕੱਪ 1 ਜੂਨ, 2024 ਤੋਂ ਵੈਸਟਇੰਡੀਜ਼ ਅਤੇ ਅਮਰੀਕਾ ਦੀ ਧਰਤੀ 'ਤੇ ਸ਼ੁਰੂ ਹੋਵੇਗਾ। ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਦਾ ਪਹਿਲਾ ਮੈਚ IPL 2024 ਦੀ ਸਮਾਪਤੀ ਤੋਂ ਨੌਂ ਦਿਨ ਬਾਅਦ 5 ਜੂਨ ਨੂੰ ਆਇਰਲੈਂਡ ਨਾਲ ਹੋਵੇਗਾ।
IPL 2024 22 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ
ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ, ਬੀਸੀਸੀਆਈ 22 ਮਾਰਚ ਤੋਂ 26 ਮਈ ਤੱਕ ਦੀ ਵਿੰਡੋ ਵਿੱਚ ਆਈਪੀਐਲ 2024 ਦੇ ਆਯੋਜਨ 'ਤੇ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ WPL ਦਾ ਦੂਜਾ ਸੀਜ਼ਨ 22 ਫਰਵਰੀ ਤੋਂ 17 ਮਾਰਚ ਤੱਕ ਆਯੋਜਿਤ ਕੀਤਾ ਜਾ ਸਕਦਾ ਹੈ। ਫਿਲਹਾਲ ਲੋਕ ਸਭਾ ਚੋਣਾਂ ਦੀ ਤਾਰੀਕ ਕਾਰਨ IPL 2024 ਦਾ ਸ਼ਡਿਊਲ ਜਾਰੀ ਕਰਨਾ ਸੰਭਵ ਨਹੀਂ ਜਾਪਦਾ। IPL 2024 ਦੇ ਸ਼ੈਡਿਊਲ 'ਤੇ ਅੰਤਿਮ ਫੈਸਲਾ ਲੋਕ ਸਭਾ ਚੋਣਾਂ ਦੀ ਤਰੀਕ ਸਾਹਮਣੇ ਆਉਣ ਤੋਂ ਬਾਅਦ ਹੀ ਲਿਆ ਜਾਵੇਗਾ। ਜਿਵੇਂ ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦਾ ਹੈ, IPL 2024 ਦਾ ਪੂਰਾ ਸ਼ਡਿਊਲ ਆਉਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।
BCCI ਦਾ ਸਭ ਤੋਂ ਵੱਡਾ ਟਾਸਕ
ਬੀਸੀਸੀਆਈ ਨੂੰ ਜ਼ਿਆਦਾਤਰ ਕ੍ਰਿਕਟ ਬੋਰਡਾਂ ਤੋਂ ਭਰੋਸਾ ਮਿਲਿਆ ਹੈ ਕਿ ਉਨ੍ਹਾਂ ਦੇ ਖਿਡਾਰੀ ਆਈਪੀਐਲ ਫਾਈਨਲ ਤੱਕ ਉਪਲਬਧ ਰਹਿਣਗੇ। ਹਾਲਾਂਕਿ, ਟੀ-20 ਵਿਸ਼ਵ ਕੱਪ 1 ਜੂਨ ਤੋਂ ਸ਼ੁਰੂ ਹੋਣ ਦੇ ਮੱਦੇਨਜ਼ਰ, ਕੁਝ ਖਿਡਾਰੀ ਆਈਪੀਐਲ 2024 ਸੀਜ਼ਨ ਦੇ ਅੱਧ ਵਿਚਾਲੇ ਹੀ ਵਾਪਿਸ ਜਾ ਸਕਦੇ ਹਨ। ਬੀਸੀਸੀਆਈ ਦਾ ਸਭ ਤੋਂ ਵੱਡਾ ਟਾਸਕ ਆਈਪੀਐਲ 2024 ਨੂੰ ਆਮ ਚੋਣਾਂ ਦੇ ਨਾਲ-ਨਾਲ ਆਯੋਜਿਤ ਕਰਨਾ ਅਤੇ ਭਾਰਤ ਵਿੱਚ ਹੀ ਲੀਗ ਦਾ ਆਯੋਜਨ ਕਰਨਾ ਹੈ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਹੈਦਰਾਬਾਦ ਵਿੱਚ ਨੈੱਟ ਸੈਸ਼ਨ ਦਾ ਆਯੋਜਨ ਕੀਤਾ, ਜਿਸ ਵਿੱਚ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਸਮੇਤ ਜ਼ਿਆਦਾਤਰ ਖਿਡਾਰੀਆਂ ਨੇ ਹਿੱਸਾ ਲਿਆ, ਪਰ ਵਿਰਾਟ ਕੋਹਲੀ ਪਹਿਲੇ ਦੋ ਮੈਚ ਨਹੀਂ ਖੇਡਣਗੇ। ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲਾ ਮੈਚ 25 ਜਨਵਰੀ ਤੋਂ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ।