Year Ender 2023: ਸਾਲ 2023 ਵਿੱਚ ਕ੍ਰਿਕਟ ਦੇ ਮੈਦਾਨ 'ਤੇ ਛਾਏ ਰਹੇ ਭਾਰਤੀ ਖਿਡਾਰੀ
Advertisement
Article Detail0/zeephh/zeephh2025163

Year Ender 2023: ਸਾਲ 2023 ਵਿੱਚ ਕ੍ਰਿਕਟ ਦੇ ਮੈਦਾਨ 'ਤੇ ਛਾਏ ਰਹੇ ਭਾਰਤੀ ਖਿਡਾਰੀ

Year Ender 2023: ਸ਼ੁਭਮਨ ਗਿੱਲ ਨੇ 2023 ਦੀ ਸ਼ੁਰੂਆਤ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਲ ਦੇ ਅੰਤ ਤੋਂ ਪਹਿਲਾਂ ਤਿੰਨਾਂ ਫਾਰਮੈਟਾਂ ਵਿੱਚ ਟੀਮ ਇੰਡੀਆ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਇਸ ਦੇ ਨਾਲ ਹੀ ਮੁਹੰਮਦ ਸ਼ਮੀ ਅਤੇ ਵਿਰਾਟ ਕੋਹਲੀ ਨੇ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

Year Ender 2023: ਸਾਲ 2023 ਵਿੱਚ ਕ੍ਰਿਕਟ ਦੇ ਮੈਦਾਨ 'ਤੇ ਛਾਏ ਰਹੇ ਭਾਰਤੀ ਖਿਡਾਰੀ

Year Ender 2023: ਸਾਲ 2023 ਆਪਣੇ ਆਖਰੀ ਪੜਾਅ ਉਤੇ ਹੈ ਅਤੇ ਟੀਮ ਇੰਡੀਆ ਨੇ ਇਸ ਸਾਲ ਦਾ ਆਪਣਾ ਆਖਰੀ ਵਨਡੇ ਮੈਚ ਖੇਡਿਆ ਹੈ। ਹੁਣ ਭਾਰਤੀ ਟੀਮ ਇਸ ਸਾਲ ਸਿਰਫ ਟੈਸਟ ਮੈਚ ਖੇਡੇਗੀ ਅਤੇ ਅਗਲੇ ਸਾਲ ਅਫਗਾਨਿਸਤਾਨ ਨਾਲ ਟੀ-20 ਸੀਰੀਜ਼ ਨਾਲ ਸੀਮਤ ਓਵਰਾਂ ਦੇ ਕ੍ਰਿਕਟ ਦੀ ਸ਼ੁਰੂਆਤ ਕਰੇਗੀ।

ਇਸ ਸਾਲ ਭਾਰਤੀ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੋ ਵਾਰ ICC ਟਰਾਫੀ ਜਿੱਤਣ ਦੇ ਨੇੜੇ ਪਹੁੰਚੀ ਪਰ ਦੋਵੇਂ ਵਾਰ ਭਾਰਤ ਨੂੰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤੀ ਟੀਮ ਨੇ ਇਸ ਸਾਲ ਤਿੰਨਾਂ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਸਾਲ ਦੀ ਸ਼ੁਰੂਆਤ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਖਿਲਾਫ ਘਰੇਲੂ ਵਨਡੇ ਅਤੇ ਟੀ-20 ਸੀਰੀਜ਼ 'ਚ ਜਿੱਤਾਂ ਨਾਲ ਕੀਤੀ।

ਇਸ ਤੋਂ ਬਾਅਦ ਟੀਮ ਨੇ ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ ਵੀ ਜਿੱਤੀ ਪਰ ਵਨਡੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਨੂੰ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਵੀ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤ ਨੇ ਵੈਸਟਇੰਡੀਜ਼ ਦੌਰੇ ਦੌਰਾਨ ਤਿੰਨੋਂ ਫਾਰਮੈਟਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਬੀ ਟੀਮ ਨੇ ਆਇਰਲੈਂਡ ਖਿਲਾਫ ਟੀ-20 ਸੀਰੀਜ਼ ਵੀ ਜਿੱਤੀ ਸੀ। ਏਸ਼ੀਆ ਕੱਪ 'ਚ ਪਾਕਿਸਤਾਨ ਨੂੰ ਹਰਾਉਣ ਦੇ ਨਾਲ ਹੀ ਭਾਰਤ ਨੇ ਫਾਈਨਲ 'ਚ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬ ਜਿੱਤਿਆ।

ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਵਨਡੇ ਵਿਸ਼ਵ ਕੱਪ 'ਚ ਲਗਾਤਾਰ 10 ਮੈਚ ਜਿੱਤ ਕੇ ਭਾਰਤ ਨੇ ਚੈਂਪੀਅਨ ਬਣਨ ਦੀਆਂ ਉਮੀਦਾਂ ਜਗਾਈਆਂ ਪਰ ਟੀਮ ਇੰਡੀਆ ਨੂੰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਭਾਰਤ ਹੁਣ ਦੱਖਣੀ ਅਫਰੀਕਾ ਦੌਰੇ 'ਤੇ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗਾ।

ਵਿਰਾਟ ਕੋਹਲੀ

ਵਿਰਾਟ ਕੋਹਲੀ ਲੰਬੇ ਸਮੇਂ ਤੋਂ ਕ੍ਰਿਕੇਟ ਵਿੱਚ ਆਪਣੇ ਬੱਲੇ ਨਾਲ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਵਿਰਾਟ ਦਾ ਨਾਂਅ ਦੁਨੀਆ ਦੇ ਮਹਾਨ ਖਿਡਾਰੀਆਂ ਵਿੱਚ ਸ਼ੁਮਾਰ ਹੈ।  ਕ੍ਰਿਕਟ ਜਗਤ 'ਚ ਕੋਹਲੀ ਦੇ ਕਈ ਰਿਕਾਰਡ ਹਨ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਂਅ ਕੀਤੇ ਹਨ।  ਕੋਹਲੀ ਨੇ ਵਨਡੇ ਕ੍ਰਿਕਟ 'ਚ ਆਪਣਾ 50ਵਾਂ ਸੈਂਕੜਾ ਲਗਾਇਆ ਅਤੇ ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ। 

ਇੱਕ ਰੋਜ਼ਾ ਵਿਸ਼ਵ ਕੱਪ ਵਿੱਚ, ਕੋਹਲੀ ਨੇ 765 ਦੌੜਾਂ ਬਣਾਈਆਂ ਅਤੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਸਚਿਨ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ। ਵਿਰਾਟ ਭਵਿੱਖ 'ਚ ਹੋਰ ਸੈਂਕੜੇ ਲਗਾ ਕੇ ਸਚਿਨ ਦੇ 100 ਸੈਂਕੜਿਆਂ ਦੇ ਰਿਕਾਰਡ ਨੂੰ ਵੀ ਤੋੜ ਸਕਦੇ ਹਨ।

ਸ਼ੁਭਮਨ ਗਿੱਲ

ਸ਼ੁਭਮਨ ਗਿੱਲ ਨੇ ਇਸ ਸਾਲ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਗਿੱਲ ਨੇ ਇਸ ਸਾਲ ਟੀ-20 ਵਿੱਚ ਡੈਬਿਊ ਕੀਤਾ ਅਤੇ ਇਸ ਫਾਰਮੈਟ 'ਚ ਸੈਂਕੜਾ ਵੀ ਲਗਾਇਆ। ਇਸੇ ਸਾਲ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ।

ਸ਼ੁਭਮਨ ਨੇ ਵਨਡੇ ਵਿੱਚ ਦੋਹਰਾ ਸੈਂਕੜਾ ਲਗਾ ਕੇ ਇੱਕ ਹੋਰ ਉਪਲਬਧੀ ਹਾਸਿਲ ਕੀਤੀ। ਇਸ ਤੋਂ ਬਾਅਦ ਗਿੱਲ ਨੇ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਅਤੇ IPL 2023 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਏਸ਼ੀਆ ਕੱਪ 'ਚ ਚੰਗੀ ਫਾਰਮ 'ਚ ਸੀ, ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਉਸ ਨੇ ਵਿਸ਼ਵ ਕੱਪ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ।

ਹੁਣ ਉਸ ਨੇ ਤਿੰਨਾਂ ਫਾਰਮੈਟਾਂ 'ਚ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਗੁਜਰਾਤ ਟਾਈਟਨਸ ਨੇ ਵੀ ਉਸ ਨੂੰ ਆਪਣਾ ਕਪਤਾਨ ਚੁਣ ਲਿਆ ਹੈ ਅਤੇ ਉਸ ਨੂੰ ਭਾਰਤੀ ਕ੍ਰਿਕਟ ਟੀਮ ਦਾ ਅਗਲਾ ਸੁਪਰਸਟਾਰ ਮੰਨਿਆ ਜਾ ਰਿਹਾ ਹੈ।

ਰਵੀ ਬਿਸ਼ਨੋਈ

ਭਾਰਤੀ ਲੈੱਗ ਸਪਿਨਰ ਰਵੀ ਬਿਸ਼ਨੋਈ ਅਜੇ ਵੀ ਬਹੁਤ ਮਸ਼ਹੂਰ ਨਾਂਅ ਨਹੀਂ ਹੈ। ਹਾਲਾਂਕਿ ਭਾਰਤੀ ਕ੍ਰਿਕਟ ਪ੍ਰਸ਼ੰਸਕ ਉਸ ਨੂੰ ਅੰਡਰ-19 ਕ੍ਰਿਕਟ ਦਿਨਾਂ ਤੋਂ ਜਾਣਦੇ ਹਨ, ਪਰ ਇਸ ਸਾਲ ਬਿਸ਼ਨੋਈ ਦੀ ਮਿਹਨਤ ਦਾ ਨਤੀਜਾ ਆਈਸੀਸੀ ਰੈਂਕਿੰਗ ਵਿੱਚ ਵੀ ਦੇਖਣ ਨੂੰ ਮਿਲਿਆ।

ਉਹ ਆਈਸੀਸੀ ਟੀ-20 ਰੈਂਕਿੰਗ ਵਿੱਚ ਵਿਸ਼ਵ ਦਾ ਨੰਬਰ ਇੱਕ ਗੇਂਦਬਾਜ਼ ਬਣ ਗਿਆ ਹੈ। ਕੁਝ ਸਮੇਂ ਬਾਅਦ ਉਸ ਨੂੰ ਚੋਟੀ ਦਾ ਸਥਾਨ ਗੁਆਉਣਾ ਪਿਆ, ਪਰ ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਇੱਕ ਵੱਡਾ ਨਾਂਅ ਬਣਾਏਗਾ।

ਮੁਹੰਮਦ ਸ਼ਮੀ

ਮੌਜੂਦ ਸਮੇਂ ਸਰਵੋਤਮ ਤੇਜ਼ ਗੇਂਦਬਾਜ਼ਾਂ 'ਚ ਗਿਣੇ ਜਾਂਦੇ ਮੁਹੰਮਦ ਸ਼ਮੀ ਅੰਤਰ ਰਾਸ਼ਟਰੀ ਕ੍ਰਿਕਟ ਵਿੱਚ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ । ਇਸ ਸਾਲ ਦੇ ਵਨਡੇ ਵਿਸ਼ਵ ਕੱਪ 'ਚ ਜੋ ਸ਼ਮੀ ਨੇ ਕੀਤਾ ਉਹ ਲੰਬੇ ਸਮੇਂ ਤੱਕ ਯਾਦ ਰਹੇਗਾ। ਸ਼ਮੀ ਨੇ ਭਾਰਤੀ ਪਿੱਚਾਂ 'ਤੇ ਆਪਣੀ ਤੇਜ਼ ਗੇਂਦਬਾਜ਼ੀ ਦੇ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ।

ਸ਼ੁਰੂ ਵਿਚ ਉਹ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ ਪਰ ਬਾਅਦ ਵਿਚ ਜਦੋਂ ਸ਼ਮੀ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਲਗਾਤਾਰ ਵਿਕਟਾਂ ਲਈਆਂ ਅਤੇ ਟੂਰਨਾਮੈਂਟ ਵਿਚ ਸਭ ਤੋਂ ਵੱਧ 24 ਵਿਕਟਾਂ ਲਈਆਂ। ਭਾਰਤ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਮੁਹੰਮਦ ਸ਼ਮੀ ਦਾ ਅਹਿਮ ਯੋਗਦਾਨ ਸੀ।

ਰਿੰਕੂ ਸਿੰਘ

ਇਸ ਸਾਲ ਰਿੰਕੂ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ। ਰਿੰਕੂ ਨੇ ਆਖਰੀ ਓਵਰ ਵਿੱਚ ਲਗਾਤਾਰ ਪੰਜ ਛੱਕੇ ਲਗਾ ਕੇ ਆਪਣੀ ਟੀਮ ਨੂੰ ਆਈਪੀਐਲ ਵਿੱਚ ਜਿੱਤ ਦਿਵਾਈ। ਜਿਸ ਨਾਲ ਉਹ ਪੂਰੀ ਦੁਨੀਆ ਵਿਚ ਮਸ਼ਹੂਰ ਹੋ ਗਿਆ।

ਇਸ ਤੋਂ ਬਾਅਦ ਰਿੰਕੂ ਨੂੰ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਰਿੰਕੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਦੇਸ਼ ਲਈ ਹੇਠਲੇ ਕ੍ਰਮ ਵਿੱਚ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ, ਆਉਣ ਵਾਲੇ ਸਮੇਂ 'ਚ ਉਹ ਭਰੋਸੇਮੰਦ ਫਿਨਿਸ਼ਰ ਬਣ ਸਕਦਾ ਹੈ।

ਰੋਹਿਤ ਸ਼ਰਮਾ 

ਰੋਹਿਤ ਸ਼ਰਮਾ ਨੇ ਇਸ ਸਾਲ ਕੋਈ ਵੱਡਾ ਰਿਕਾਰਡ ਨਹੀਂ ਬਣਾਇਆ ਪਰ ਉਨ੍ਹਾਂ ਨੇ ਆਪਣੀ ਕਪਤਾਨੀ ਨਾਲ ਵੱਖਰੀ ਛਾਪ ਛੱਡੀ।  ਰੋਹਿਤ ਨੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਅਗਰੈਸਿਵ ਖੇਡ ਦੀ ਗੱਲ ਕੀਤੀ ਅਤੇ ਇਸ ਦੀ ਸ਼ੁਰੂਆਤ ਆਪਣੀ ਬੱਲੇਬਾਜ਼ੀ ਨਾਲ ਕੀਤੀ।

ਪੂਰੇ ਵਿਸ਼ਵ ਕੱਪ ਦੌਰਾਨ ਉਸ ਨੇ ਪਾਵਰਪਲੇਅ ਵਿੱਚ ਅਗਰੈਸਿਵ ਬੱਲੇਬਾਜ਼ੀ ਕਰਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਭਾਵੇਂ ਉਹ ਆਪਣੀ ਕਪਤਾਨੀ 'ਚ ਭਾਰਤ ਨੂੰ ਵਿਸ਼ਵ ਕੱਪ ਨਹੀਂ ਦਿਵਾ ਸਕੇ ਪਰ ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: Year Ender 2023: ਪੜ੍ਹੋ, ਇਸ ਸਾਲ ਕ੍ਰਿਕੇਟ ਦੇ ਵੱਡੇ ਟੂਰਨਾਮੈਂਟ ਕਿਹੜੀ ਟੀਮ ਨੇ ਜਿੱਤੇ

Trending news