ਸ੍ਰੀ ਦਰਬਾਰ ਸਾਹਿਬ ਦੇ ਰਾਗੀ ਆਪਣੀਆਂ ਮੰਗਾਂ ਨੂੰ ਲੈ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ, ਜਾਣੋ ਮਾਮਲਾ
Advertisement

ਸ੍ਰੀ ਦਰਬਾਰ ਸਾਹਿਬ ਦੇ ਰਾਗੀ ਆਪਣੀਆਂ ਮੰਗਾਂ ਨੂੰ ਲੈ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ, ਜਾਣੋ ਮਾਮਲਾ

ਸਾਡੇ ਕੁੱਝ ਛੋਟੇ ਛੋਟੇ ਮਾਮਲੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗਰੰਥੀ ਜੀ ਨੂੰ ਲੈ ਕੇ ਹਨ। 

ਸ੍ਰੀ ਦਰਬਾਰ ਸਾਹਿਬ ਦੇ ਰਾਗੀ ਆਪਣੀਆਂ ਮੰਗਾਂ ਨੂੰ ਲੈ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ, ਜਾਣੋ ਮਾਮਲਾ

ਪਰਮਵੀਰ ਰਿਸ਼ੀ/ ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਵੱਲੋਂ ਹੈੱਡ ਗ੍ਰੰਥੀ ਦੇ ਖਿਲਾਫ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਕਿਹਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਦੌਰਾਨ ਕੀਰਤਣਿਆਂ ਵਲੋਂ ਛੋਟੀਆਂ-ਛੋਟੀਆਂ ਗਲਤੀਆਂ ਹੋ ਜਾਂਦੀਆਂ ਹਨ , ਸਾਡੇ ਲਈ ਸਭ ਤੋਂ ਵੱਡੀ ਸੁਪ੍ਰੀਮ ਕੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਸਾਡੇ ਕੁੱਝ ਛੋਟੇ ਛੋਟੇ ਮਾਮਲੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗਰੰਥੀ ਜੀ ਨੂੰ ਲੈ ਕੇ ਹਨ। 

ਰਾਗੀ ਸਿੰਘਾਂ ਦੇ ਸਤਿਕਾਰ  ਦੇ ਬਾਰੇ ਗੁਰਦੁਆਰਾ ਸ੍ਰੀ  ਮੰਜੀ ਸਾਹਿਬ ਤੋਂ ਬੋਲਿਆ ਜਾਂਦਾ ਹੈ। ਉਸ ਸਬੰਧ ਵਿੱਚ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਬਣਦੀ ਪੱਤਰ ਦੇਣ ਆਏ ਸਨ। ਹੁਣ ਜੋ ਹੁਕਮ ਸ੍ਰੀ ਅਕਾਲ ਤਖ਼ਤੇ ਸਾਹਿਬ ਵਲੋਂ ਹੋਵੇਗਾ ਉਸ ਨੂੰ ਮੰਨਾਗੇ। ਕੀਰਤਨ ਨੂੰ  ਵਿਚਕਾਰ ਵਿੱਚ ਰੋਕਣਾ ਗੁਨਾਹ ਹੁੰਦਾ ਹੈ। 

Watch Live Tv-

Trending news