Faridkot News: ਫੜੇ ਗਏ ਦੋਵੇਂ ਮੁਲਜ਼ਮ ਮੱਧ ਪ੍ਰਦੇਸ਼ ਤੋਂ 20,000 ਰੁਪਏ ਵਿੱਚ ਨਜਾਇਜ਼ ਪਿਸਤੌਲ ਲਿਆ ਕੇ ਪੰਜਾਬ ਵਿੱਚ 50,000 ਰੁਪਏ ਵਿੱਚ ਵੇਚਦੇ ਸਨ।
Trending Photos
Faridkot News: ਬਠਿੰਡਾ ਕਾਊਂਟਰ ਇੰਟੈਲੀਜੈਂਸ ਅਤੇ ਫਰੀਦਕੋਟ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਫਰੀਦਕੋਟ ਸ਼ਹਿਰ ਦੇ ਟਹਿਣਾ ਟੀ ਪੁਆਇੰਟ 'ਤੇ ਪੁਲਿਸ ਨਾਕੇਬੰਦੀ ਨੂੰ ਦੇਖ ਕੇ ਪਿਸਤੌਲ ਨਾਲ ਭਰੇ ਸੂਟਕੇਸ ਸੁੱਟ ਕੇ ਭੱਜਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਵਾਸੀ ਵਾੜਾ ਭਾਈਕਾ ਘੱਲਖੁੂਦ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਅਜੇ ਕੁਮਾਰ ਵਾਸੀ ਰਾਮਸਰ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ।
ਬਠਿੰਡਾ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਪੁਲੀਸ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜੇ ਗਏ ਦੋਵੇਂ ਮੁਲਜ਼ਮ ਮੱਧ ਪ੍ਰਦੇਸ਼ ਤੋਂ 20,000 ਰੁਪਏ ਵਿੱਚ ਨਜਾਇਜ਼ ਪਿਸਤੌਲ ਲਿਆ ਕੇ ਪੰਜਾਬ ਵਿੱਚ 50,000 ਰੁਪਏ ਵਿੱਚ ਵੇਚਦੇ ਸਨ। ਫੜੇ ਗਏ ਮੁਲਜ਼ਮ ਹੁਣ ਤੱਕ ਕਪੂਰਥਲਾ, ਫਾਜ਼ਲਿਕਾ, ਫ਼ਿਰੋਜ਼ਪੁਰ, ਮੋਗਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਪਿਸਤੌਲ ਸਪਲਾਈ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਦੱਸ ਦੇਈਏ ਕਿ ਪੰਜਾਬ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੀ ਵੱਡੀ ਮੰਡੀ ਬਣ ਚੁੱਕਾ ਹੈ, ਇਸ ਦਾ ਫਾਇਦਾ ਉਠਾਉਣ ਲਈ ਪੰਜਾਬ 'ਚ ਹਰ ਰੋਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਫੜੇ ਜਾ ਰਹੇ ਹਨ। ਕਦੇ ਬਿਹਾਰ, ਕਦੇ ਮੱਧ ਪ੍ਰਦੇਸ਼ ਅਤੇ ਕਦੇ ਰਾਜਸਥਾਨ ਅਤੇ ਹੋਰ ਰਾਜਾਂ ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰ ਰਹੇ ਹਨ। ਇਸ ਸਮੇਂ ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਸਿਲਸਿਲਾ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਆ ਰਿਹਾ ਹੈ।
ਇਹ ਵੀ ਪੜ੍ਹੋ: Delhi News: ਦਿੱਲੀ ਟ੍ਰੈਫਿਕ ਪੁਲਿਸ ਨੇ ਪੱਛਮੀ ਦਿੱਲੀ ਵਿੱਚ ਮੋਟਰਸਾਈਕਲ ਤੋਂ 500 ਜਿੰਦਾ ਕਾਰਤੂਸ ਬਰਾਮਦ ਕੀਤੇ