Hoshiarpur News: ਵਿਅਕਤੀ ਦਾ ਭੇਦ ਭਰੇ ਹਲਾਤਾਂ 'ਚ ਕਤਲ, ਪੁਲਿਸ ਜਾਂਚ ’ਚ ਜੁਟੀ
Advertisement
Article Detail0/zeephh/zeephh2366028

Hoshiarpur News: ਵਿਅਕਤੀ ਦਾ ਭੇਦ ਭਰੇ ਹਲਾਤਾਂ 'ਚ ਕਤਲ, ਪੁਲਿਸ ਜਾਂਚ ’ਚ ਜੁਟੀ

Hoshiarpur News: ਮ੍ਰਿਤਕ ਵਿਅਕਤੀ ਦੇ ਘਰ ਚੋਂ ਗਹਿਣੇ ਅਤੇ ਪੈਸੇ ਵੀ ਗ਼ਾਇਬ ਹਨ, ਕਿਉਂਕਿ ਮਕਾਨ ਦੀ ਉਸਾਰੀ ਲਈ ਘਰ 'ਚ ਪੈਸੇ ਪਏ ਹੋਏ ਸੀ। 

Hoshiarpur News: ਵਿਅਕਤੀ ਦਾ ਭੇਦ ਭਰੇ ਹਲਾਤਾਂ 'ਚ ਕਤਲ, ਪੁਲਿਸ ਜਾਂਚ ’ਚ ਜੁਟੀ

Hoshiarpur News (ਨਰਿੰਦਰ ਰੱਤੂ): ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਖੈਰੜ ਰਾਵਲ ਬਸੀ ਵਿਚ ਬੀਤੀ ਰਾਤ ਘਰ ਵਿਚ ਹੀ ਇਕ ਵਿਅਕਤੀ ਦੀ ਭੇਦ ਭਰੇ ਹਾਲਤਾਂ ਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਹਰਮੇਸ਼ ਪਾਲ 56 ਪੁੱਤਰ ਰਾਮ ਲੁਭਾਇਆ ਵਾਸੀ ਖੈਰੜ ਵਜੋਂ ਹੋਈ ਹੈ। ਮ੍ਰਿਤਕ ਘਰ ਵਿਚ ਇਕੱਲਾ ਹੀ ਰਹਿੰਦਾ ਸੀ ਤੇ ਨਵੇਂ ਘਰ ਦੀ ਉਸਾਰੀ ਕਰਵਾ ਰਿਹਾ ਸੀ। ਉਸਾਰੀ ਕਰ ਰਹੇ ਮਜ਼ਦੂਰਾਂ ਨੇ ਅੱਜ ਸਵੇਰੇ ਘਰ ਵਿਚ ਉਸ ਦੀ ਜ਼ਖ਼ਮੀ ਹਾਲਤ ਵਿੱਚ ਲਾਸ਼ ਦੇਖੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਥਾਣਾ ਮੁਖੀ ਮਾਹਿਲਪੁਰ ਰਮਨ ਕੁਮਾਰ ਤੇ ਡੀਐਸਪੀ ਗੜ੍ਹਸ਼ੰਕਰ ਪਰਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਹਰਮੇਸ਼ ਲਾਲ ਦੀ ਭੈਣ ਮੀਨਾ ਰਾਣੀ ਨੇ ਦੱਸਿਆ ਕਿ ਉਸ ਦਾ ਭਰਾ ਘਰ 'ਚ ਇਕੱਲਾ ਰਹਿੰਦਾ ਸੀ। ਜਦੋਂ ਉਸ ਦੇ ਕਤਲ ਬਾਰੇ ਪਤਾ ਲੱਗਿਆ ਤਾਂ ਅਸੀਂ ਘਰ ਵਿੱਚ ਪਹੁੰਚੇ ਹਾਂ ਭਰਾ ਦੀ ਲਾਸ਼ ਹੇਠਾ ਪਈ ਹੋਈ ਸੀ ਅਤੇ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਘਰ ਚੋਂ ਗਹਿਣੇ ਅਤੇ ਪੈਸੇ ਵੀ ਗ਼ਾਇਬ ਹਨ ਕਿਉਂਕਿ ਮਕਾਨ ਦੀ ਉਸਾਰੀ ਲਈ ਘਰ 'ਚ ਪੈਸੇ ਪਏ ਹੋਏ ਸੀ। ਉਨ੍ਹਾਂ ਕਿਹਾ ਕਿ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ ਅਤੇ ਘਰ ਚੋਂ ਕੀਮਤੀ ਸਾਮਾਨ ਅਤੇ ਪੈਸੇ ਵੀ ਗ਼ਾਇਬ ਹਨ।

ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਐਚਓ ਰਮਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਾਸ਼ ਦੀ ਚੰਗੀ ਤਰਾਂ ਜਾਂਚ ਕੀਤੀ ਗਈ ਹੈ ਤੇ ਮੁੱਢਲੀ ਜਾਂਚ ਦੌਰਾਨ ਮ੍ਰਿਤਕ ਦੇ ਸਰੀਰ 'ਤੇ ਕੋਈ ਵੀ ਨਿਸ਼ਾਨ ਨਹੀਂ ਨਜ਼ਰ ਆ ਰਿਹਾ ਹੈ। ਇਸ ਕਤਲ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ ਕਿ ਮ੍ਰਿਤਕ ਦਾ ਕਤਲ ਹੋਇਆ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ।

Trending news