LPG Cylinder Price Latest News: ਦੱਸ ਦਈਏ ਕਿ ਫਿਲਹਾਲ ਉੱਜਵਲਾ ਦੇ ਤਹਿਤ 200 ਰੁਪਏ ਦੀ ਸਬਸਿਡੀ ਉਪਲਬਧ ਹੈ।
Trending Photos
LPG Cylinder Price Cheaper Latest News: ਰੱਖੜੀ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰੀ ਕੈਬਨਿਟ ਵੱਲੋਂ ਉੱਜਵਲਾ ਸਕੀਮ ਦੇ ਤਹਿਤ ਐਲਪੀਜੀ 'ਤੇ 200 ਰੁਪਏ ਪ੍ਰਤੀ ਸਿਲੰਡਰ ਦੀ ਰਾਹਤ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ ਉੱਜਵਲਾ ਯੋਜਨਾ ਦੇ ਤਹਿਤ 200 ਰੁਪਏ ਪ੍ਰਤੀ ਸਿਲੰਡਰ ਦੀ ਵਾਧੂ ਸਬਸਿਡੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸਬਸਿਡੀ ਦਾ ਬੋਝ OMCs 'ਤੇ ਨਹੀਂ ਪਵੇਗਾ ਅਤੇ ਸਰਕਾਰ ਨੂੰ 7500 ਕਰੋੜ ਰੁਪਏ ਦਾ ਵਾਧੂ ਬੋਝ ਮਿਲੇਗਾ। ਦੱਸ ਦਈਏ ਕਿ ਫਿਲਹਾਲ ਉੱਜਵਲਾ ਦੇ ਤਹਿਤ 200 ਰੁਪਏ ਦੀ ਸਬਸਿਡੀ ਉਪਲਬਧ ਹੈ।
75 ਲੱਖ ਭੈਣਾਂ ਨੂੰ ਉੱਜਵਲ ਗੈਸ ਕੁਨੈਕਸ਼ਨ ਮੁਫਤ ਦਿੱਤੇ ਜਾਣਗੇ
ਦੱਸ ਦਈਏ ਕਿ ਓਨਮ ਅਤੇ ਰੱਖੜੀ ਤੋਂ ਇੱਕ ਦਿਨ ਪਹਿਲਾਂ ਕੇਂਦਰੀ ਕੈਬਨਿਟ ਵੱਲੋਂ ਔਰਤਾਂ ਦੇ ਵਿਕਾਸ ਅਤੇ ਉਨ੍ਹਾਂ ਦੀ ਸਹੂਲਤ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੇ ਤਹਿਤ 75 ਲੱਖ ਭੈਣਾਂ ਨੂੰ ਉੱਜਵਲ ਗੈਸ ਕੁਨੈਕਸ਼ਨ ਮੁਫਤ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਦੇ ਆਪਣੇ ਭਾਸ਼ਣ ਵਿੱਚ ਵੀ ਮਹਿੰਗਾਈ ਤੋਂ ਰਾਹਤ ਦੇਣ ਦੀ ਗੱਲ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਫੈਸਲੇ ਨੂੰ ਉਸੇ ਕੜੀ ਨਾਲ ਜੋੜਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਬਾਰੇ ਫੈਸਲਾ ਲਿਆ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਵੱਡੀ ਰਾਹਤ ਦੇ ਰਾਹੀਂ ਸਰਕਾਰ ਮਹਿੰਗਾਈ ਦੇ ਮੋਰਚੇ 'ਤੇ ਘੇਰਾ ਪਾ ਰਹੀ ਵਿਰੋਧੀ ਧਿਰ ਦੀ ਇੱਕ ਬਾਜ਼ੀ ਕੱਟ ਸਕਦੀ ਹੈ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਲ ਕਿਲੇ ਤੋਂ ਆਪਣੇ ਭਾਸ਼ਣ ਵਿੱਚ ਕਿਹਾ ਗਿਆ ਸੀ ਕਿ ਪਿਛਲੇ ਇੱਕ ਸਾਲ 'ਚ ਅਸੀਂ ਮਹਿੰਗਾਈ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸੀਂ ਉੱਥੇ ਰੁਕਣ ਵਾਲੇ ਨਹੀਂ ਹਾਂ ਅਤੇ ਉਨ੍ਹਾਂ ਦੀ ਕੋਸ਼ਿਸ਼ ਜਾਰੀ ਰਹੇਗੀ। ਮਹਿੰਗਾਈ ਨੂੰ ਰੋਕਣ ਦੇ ਉਪਾਵਾਂ ਬਾਰੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਭਾਰਤ ਦੇ ਹਾਲਾਤ ਬਾਕੀ ਦੁਨੀਆ ਨਾਲੋਂ ਕਾਫੀ ਬਿਹਤਰ ਹਨ।
ਇਹ ਵੀ ਪੜ੍ਹੋ: Ludhiana PAU News: ਪੀਏਯੂ 'ਚ ਹੰਗਾਮਾ! ਪ੍ਰੋਫੈਸਰ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਆਹਮੋ-ਸਾਹਮਣੇ ਹੋਏ ਅਧਿਆਪਕ ਤੇ ਵਿਦਿਆਰਥੀ
(For more news apart from LPG Cylinder Price Cheaper Latest News, stay tuned to Zee PHH)