Ludhiana News: ਇੱਕ ਵਿਅਕਤੀ ਨੇ ਥਾਣੇ 'ਚ ਦਾਖਲ ਹੋ ਕੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ
Advertisement
Article Detail0/zeephh/zeephh2307387

Ludhiana News: ਇੱਕ ਵਿਅਕਤੀ ਨੇ ਥਾਣੇ 'ਚ ਦਾਖਲ ਹੋ ਕੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ

Ludhiana News: ਇਸ ਘਟਨਾ ਨੇ ਥਾਣਿਆਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਹਮਲੇ 'ਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਦਕਿ ਹਮਲਾਵਰ ਵੀ ਜ਼ਖ਼ਮੀ ਹੋ ਗਿਆ ਹੈ।

Ludhiana News: ਇੱਕ ਵਿਅਕਤੀ ਨੇ ਥਾਣੇ 'ਚ ਦਾਖਲ ਹੋ ਕੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ

Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਹੁਣ ਅਪਰਾਧੀ ਥਾਣਿਆਂ 'ਚ ਦਾਖਲ ਹੋ ਕੇ ਪੁਲਿਸ 'ਤੇ ਹਮਲੇ ਕਰ ਰਹੇ ਹਨ। ਮੋਤੀ ਨਗਰ ਥਾਣੇ ਦਾ ਵੀਡੀਓ ਸਾਹਮਣੇ ਆਇਆ ਹੈ। ਐਤਵਾਰ ਦੇਰ ਰਾਤ ਇਕ ਵਿਅਕਤੀ ਨੇ ਥਾਣੇ 'ਚ ਬੈਠੇ ਪੁਲਿਸ ਮੁਲਾਜ਼ਮਾਂ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਾਲਾਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣਾ ਪਿਆ ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ 'ਤੇ ਬਿਮਾਰ ਹੈ। ਇਸ ਘਟਨਾ ਨੇ ਥਾਣਿਆਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਹਮਲੇ 'ਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਦਕਿ ਹਮਲਾਵਰ ਵੀ ਜ਼ਖ਼ਮੀ ਹੋ ਗਿਆ ਹੈ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਐਤਵਾਰ ਰਾਤ ਦੀ ਸ਼ਿਫਟ ਚੱਲ ਰਹੀ ਸੀ। ਅਚਾਨਕ 8 ਵਜੇ ਮੁੱਖ ਮੁਨਸ਼ੀ ਦੇ ਕਮਰੇ ਵਿੱਚ ਸਟਾਫ਼ ਮੌਜੂਦ ਸੀ। ਉਦੋਂ ਹੱਥ ਵਿੱਚ ਤਲਵਾਰ ਲੈ ਕੇ ਇੱਕ ਵਿਅਕਤੀ ਪਿੱਛਿਓਂ ਕਮਰੇ ਦੇ ਅੰਦਰ ਮੁਲਾਜ਼ਮਾਂ ਵੱਲ ਆਇਆ ਅਤੇ ਤਲਵਾਰ ਨਾਲ ਹਮਲਾ ਕਰ ਦਿੱਤਾ।

ਅਚਾਨਕ ਹੋਏ ਹਮਲੇ ਤੋਂ ਬਾਅਦ ਮੁਲਾਜ਼ਮਾਂ ਨੇ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਸਥਿਤੀ ਇਹ ਬਣ ਗਈ ਕਿ ਇੱਕ ਪੁਲਿਸ ਮੁਲਾਜ਼ਮ ਕਮਰੇ ਤੋਂ ਬਾਹਰ ਆ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗਾ। ਦੂਜਾ ਮੁਲਾਜ਼ਮ ਅੰਦਰ ਹੀ ਰਿਹਾ। ਉਕਤ ਹਮਲਾਵਰ ਨੇ ਉਸ ''ਤੇ ਲਗਾਤਾਰ ਹਮਲਾ ਕੀਤਾ। ਮੁਲਾਜ਼ਮ ਤਲਵਾਰ ਨਾਲ ਜ਼ਖਮੀ ਹੋ ਗਿਆ। ਫਿਰ ਮੁਲਾਜ਼ਮ ਬਾਹਰ ਭੱਜਿਆ ਅਤੇ ਹਮਲਾਵਰ ਨੂੰ ਕਾਬੂ ਕਰਨ ਲਈ ਇੱਟ ਨਾਲ ਹਮਲਾ ਕਰ ਦਿੱਤਾ।

ਜਿਸ ਕਾਰਨ ਹਮਲਾਵਰ ਗੁੱਸੇ 'ਚ ਆ ਗਿਆ ਅਤੇ ਤਲਵਾਰ ਲੈ ਕੇ ਉਸ ਵੱਲ ਭੱਜਿਆ। ਉਦੋਂ ਤੱਕ ਰੌਲਾ ਸੁਣ ਕੇ ਲੋਕ ਥਾਣੇ ਵਿੱਚ ਇਕੱਠੇ ਹੋ ਗਏ। ਲੋਕਾਂ ਦੀ ਮਦਦ ਨਾਲ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ। ਇਹ ਹਮਲਾ ਥਾਣੇ ਵਿੱਚ 28 ਸੈਕਿੰਡ ਤੱਕ ਜਾਰੀ ਰਿਹਾ। ਘਟਨਾ ਤੋਂ ਤੁਰੰਤ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਹਮਲਾਵਰ ਮਾਨਸਿਕ ਤੌਰ 'ਤੇ ਬਿਮਾਰ ਹੈ। ਅਸੀਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

Trending news