Advertisement
photoDetails0hindi

Pumpkin Seeds Benefits: ਕੱਦੂ ਹੀ ਨਹੀਂ ਬੀਜ ਵੀ ਹਨ ਫਾਇਦੇਮੰਦ, ਕੁਝ ਦਿਨਾਂ ਵਿੱਚ ਦੂਰ ਹੋਣਗੀਆਂ ਇਹ ਬਿਮਾਰੀਆਂ

ਕੱਦੂ ਦੇ ਬੀਜ ਅਕਸਰ ਸੁੱਟ ਦਿੱਤੇ ਜਾਂਦੇ ਹਨ। ਪਰ, ਜੇਕਰ ਇਨ੍ਹਾਂ ਬੀਜਾਂ ਦਾ ਸਹੀ ਢੰਗ ਨਾਲ ਸੇਵਨ ਕੀਤਾ ਜਾਵੇ, ਤਾਂ ਇਹ ਸਿਹਤ ਨੂੰ ਇਕ ਨਹੀਂ ਸਗੋਂ ਕਈ ਫਾਇਦੇ ਦਿੰਦੇ ਹਨ।  

1/6

ਕੱਦੂ ਦੇ ਬੀਜ ਅਜਿਹੇ ਹੀ ਲਾਭਕਾਰੀ ਬੀਜ ਹਨ। ਕੱਦੂ ਦੇ ਬੀਜ ਆਸਾਨੀ ਨਾਲ ਖੁਰਾਕ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਇਨ੍ਹਾਂ ਬੀਜਾਂ ਵਿਚ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਅਸੰਤ੍ਰਿਪਤ ਫੈਟੀ ਐਸਿਡ ਹੁੰਦੇ ਹਨ ਜੋ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਪ੍ਰਭਾਵਸ਼ਾਲੀ ਬਣਾਉਂਦੇ ਹਨ। 

 

2/6

ਕੱਦੂ ਦੇ ਬੀਜਾਂ ਤੋਂ ਵੀ ਸਰੀਰ ਨੂੰ ਚੰਗੀ ਮਾਤਰਾ ਵਿਚ ਫਾਈਬਰ ਮਿਲਦਾ ਹੈ। ਇੱਥੇ ਜਾਣੋ ਕਿ ਕੱਦੂ ਦੇ ਬੀਜ ਸਿਹਤ ਲਈ ਕਿਹੜੇ-ਕਿਹੜੇ ਫ਼ਾਇਦੇ ਦਿੰਦੇ ਹਨ ਅਤੇ ਇਨ੍ਹਾਂ ਬੀਜਾਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਖੁਰਾਕ ਦਾ ਹਿੱਸਾ ਬਣਾਇਆ ਜਾ ਸਕਦਾ ਹੈ।

Blood Sugar (ਬਲੱਡ ਸ਼ੂਗਰ)

3/6
Blood Sugar (ਬਲੱਡ ਸ਼ੂਗਰ)

ਕੱਦੂ ਦੇ ਬੀਜ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ, ਜਿਸ ਕਾਰਨ ਇਹ ਬੀਜ ਹਾਈ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਬਹੁਤ ਵਧੀਆ ਪ੍ਰਭਾਵ ਦਿਖਾਉਂਦੇ ਹਨ। ਸ਼ੂਗਰ ਦੇ ਮਰੀਜ਼ ਕੱਦੂ ਦੇ ਬੀਜ ਖਾ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰ ਸਕਦੇ ਹਨ।

Joint Problems (ਜੋੜਾਂ ਦੀਆਂ ਸਮੱਸਿਆਵਾਂ ਦੂਰ)

4/6
Joint Problems (ਜੋੜਾਂ ਦੀਆਂ ਸਮੱਸਿਆਵਾਂ ਦੂਰ)

ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੋਣ ਕਾਰਨ ਕੱਦੂ ਦੇ ਬੀਜ ਖਾਣ ਨਾਲ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਨ੍ਹਾਂ ਬੀਜਾਂ 'ਚ ਚੰਗੀ ਮਾਤਰਾ 'ਚ ਐਂਟੀ-ਆਕਸੀਡੈਂਟ ਵੀ ਹੁੰਦੇ ਹਨ ਜੋ ਦਰਦ ਅਤੇ ਸੋਜ ਤੋਂ ਰਾਹਤ ਦਿੰਦੇ ਹਨ।

 

Better Sleep (ਚੰਗੀ ਨੀਂਦ)

5/6
Better Sleep  (ਚੰਗੀ ਨੀਂਦ)

ਬਹੁਤ ਸਾਰੇ ਲੋਕਾਂ ਨੂੰ ਚੰਗੀ ਨੀਂਦ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੇ 'ਚ ਕੱਦੂ ਦੇ ਬੀਜਾਂ ਦਾ ਸੇਵਨ ਕਰਨ ਨਾਲ ਨੀਂਦ ਦੀ ਕਮੀ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਸਕਦੀ ਹੈ। ਇਨ੍ਹਾਂ ਬੀਜਾਂ ਵਿੱਚ ਜ਼ਿੰਕ, ਸੇਲੇਨੀਅਮ, ਕਾਪਰ ਅਤੇ ਅਮੀਨੋ ਐਸਿਡ ਹੁੰਦੇ ਹਨ ਜੋ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਨ।

 

Immunity

6/6
Immunity

ਇਨ੍ਹਾਂ ਬੀਜਾਂ ਦਾ ਅਸਰ ਸਰੀਰ ਦੀ ਇਮਿਊਨਿਟੀ ਵਧਾਉਣ 'ਚ ਵੀ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਬੀਜਾਂ ਵਿਚ ਵਿਟਾਮਿਨ ਈ ਅਤੇ ਜ਼ਿੰਕ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ।