ਮੋਟਾਪਾ ਘੱਟ ਕਰਨ ਲਈ ਖੀਰੇ ਨੂੰ ਸਲਾਦ ‘ਚ ਖਾਓ। ਖਾਣ ਤੋਂ ਪਹਿਲਾਂ 1 ਪਲੇਟ ਖੀਰੇ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਭੁੱਖ ਵੀ ਪੂਰੀ ਹੋਵੇਗੀ ਅਤੇ ਪੇਟ ਵੀ ਭਰੇਗਾ। ਖੀਰਾ ਘੱਟ ਕੈਲੋਰੀ ਵਾਲਾ ਭੋਜਨ ਹੈ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਖੀਰਾ ਖਾਣ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਰੋਜ਼ਾਨਾ ਖੀਰਾ ਖਾਣ ਨਾਲ ਭਾਰ ਵੀ ਤੇਜ਼ੀ ਨਾਲ ਘੱਟ ਹੁੰਦਾ ਹੈ।
ਤਰਬੂਜ ਇੱਕ ਅਜਿਹਾ ਫਲ ਹੈ ਜਿਸ ਵਿੱਚ 99% ਪਾਣੀ ਹੁੰਦਾ ਹੈ। ਤਰਬੂਜ ਖਾਣ ਨਾਲ ਪੇਟ ਆਸਾਨੀ ਨਾਲ ਭਰਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ। ਜਦੋਂ ਤੁਹਾਨੂੰ ਭੁੱਖ ਲੱਗਦੀ ਹੈ, ਤਾਂ ਤੁਸੀਂ 1 ਪਲੇਟ ਤਰਬੂਜ ਆਸਾਨੀ ਨਾਲ ਖਾ ਸਕਦੇ ਹੋ। ਤਰਬੂਜ ਇੱਕ ਫਾਈਬਰ ਭਰਪੂਰ ਅਤੇ ਘੱਟ ਕੈਲੋਰੀ ਵਾਲਾ ਫਲ ਹੈ। ਤਰਬੂਜ ਨੂੰ ਭਾਰ ਘਟਾਉਣ ਲਈ ਚੰਗਾ ਮੰਨਿਆ ਜਾਂਦਾ ਹੈ।
ਵਜ਼ਨ ਘਟਾਉਣ ਲਈ ਸਨੈਕਸ ਵਿਚ ਮਖਾਨਾ ਇਕ ਵਧੀਆ ਵਿਕਲਪ ਹੈ। ਜੇਕਰ ਤੁਹਾਨੂੰ ਅੱਧੀ ਰਾਤ ਨੂੰ ਭੁੱਖ ਬਹੁਤ ਲੱਗਦੀ ਹੈ ਤਾਂ ਤੁਸੀਂ ਮਖਾਨਾ ਖਾ ਸਕਦੇ ਹੋ। ਭੁੰਨਿਆ ਹੋਇਆ ਮਖਾਨਾ ਖਾਣ ਨਾਲ ਕਰੇਵਿੰਗਘੱਟ ਜਾਂਦੀ ਹੈ। ਮਖਾਨਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਮਖਾਨੇ ਦੀ ਇੱਕ ਪਲੇਟ ਖਾਓਗੇ ਤਾਂ ਵੀ ਬਹੁਤ ਘੱਟ ਕੈਲੋਰੀ ਸਰੀਰ ਵਿੱਚ ਜਾਵੇਗੀ। ਇਸ ਲਈ ਮਖਾਨਾ ਭਾਰ ਘਟਾਉਣ ਲਈ ਵਧੀਆ ਹੈ।
ਜੇਕਰ ਤੁਹਾਨੂੰ ਸਲਾਦ ਖਾਣ ਦੇ ਸੌਕੀਨ ਹੋ ਤਾਂ ਤੁਸੀਂ ਮਿਕਸਡ ਸਲਾਦ ਬਣਾਕੇ ਖਾ ਸਕਦੇ ਹੋ। ਇਸ ਵਿੱਚ ਖੀਰਾ, ਟਮਾਟਰ ਅਤੇ ਸਲਾਦ ਪੱਤਾ ਸ਼ਾਮਲ ਕਰ ਸਕਦੇ ਹਨ। ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਪਲੇਟ ਵਿੱਚ ਭਰ ਕੇ ਖਾਓ। ਫਾਈਬਰ ਦੀ ਭਰਪੂਰ ਮਾਤਰਾ ਦੇ ਕਾਰਨ, ਸਲਾਦ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਭੁੱਖ ਵੀ ਘੱਟ ਲੱਗਦੀ ਹੈ ਅਤੇ ਤੁਸੀਂ ਗੈਰ-ਸਿਹਤਮੰਦ ਭੋਜਨ ਖਾਣ ਤੋਂ ਬਚਦੇ ਹੋ।
ਨਿੰਬੂ ਪਾਣੀ ਤੁਹਾਡੇ ਦਿਨ ਦੀ ਸ਼ੁਰੂਆਤ ਕਰਨ ਦਾ ਇਕ ਸਿਹਤਮੰਦ ਤਰੀਕਾ ਹੈ। ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੋਣ ਕਾਰਨ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜਦਕਿ ਇਸ ’ਚ ਮੌਜੂਦ ਪੇਕਟਿਨ ਇਕ ਕਿਸਮ ਦਾ ਫਾਈਬਰ ਹੁੰਦਾ ਹੈ, ਜੋ ਤੁਹਾਡੀ ਭੁੱਖ ਨੂੰ ਘੱਟ ਕਰਕੇ ਭਾਰ ਘਟਾਉਣ ’ਚ ਮਦਦ ਕਰਦਾ ਹੈ। ਸਵੇਰੇ ਨਿੰਬੂ ਪਾਣੀ ਦਾ ਸੇਵਨ ਨਾ ਸਿਰਫ਼ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ, ਸਗੋਂ ਬਦਹਜ਼ਮੀ ਦੀ ਸਮੱਸਿਆ ਨੂੰ ਵੀ ਦੂਰ ਕਰਨ ’ਚ ਮਦਦ ਕਰਦਾ ਹੈ।
ਆਂਡਾ ਇੱਕ ਸੁਪਰਫੂਡ ਹੈ, ਜਿਸ 'ਚ ਪ੍ਰੋਟੀਨ, ਵਿਟਾਮਿਨ, ਖਣਿਜ, ਚਰਬੀ ਅਤੇ ਓਮੇਗਾ-3 ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਪ੍ਰੋਟੀਨ ਦੀ ਭਰਪੂਰ ਮਾਤਰਾ ਮਿਲਦੀ ਹੈ। ਤੁਸੀਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਇਸ ਨੂੰ ਉਬਾਲ ਕੇ, ਆਮਟੇਲ ਬਣਾ ਕੇ, ਭੁਰਜੀ ਜਾਂ ਫਿਰ ਅੰਡੇ ਦੀ ਕਰੀ ਬਣਾ ਕੇ ਖਾ ਸਕਦੇ ਹੋ। (Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
ट्रेन्डिंग फोटोज़