ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੇ ਹਨ ਕਿ ਇਸ ਮੌਸਮ 'ਚ ਕਿਸ ਰੰਗ ਦੇ ਕੱਪੜੇ ਪਾਉਣੇ ਚਾਹੀਦੇ। ਇਸ ਮੌਸਮ ਵਿੱਚ ਬਲੈਕ, ਡਾਰਕ ਗ੍ਰੀਨ ਅਤੇ ਮਰੂਨ ਰੰਗ ਦੇ ਕੱਪੜੇ ਪਾਉਣ ਤੋਂ ਬਚਣਾ ਚਾਹੀਦਾ ਹੈ।
ਕੁੱਝ ਰੰਗ ਅਜਿਹੇ ਹੁੰਦੇ ਹਨ ਜੋ ਬਰਸਾਤ ਦੇ ਮੌਸਮ 'ਚ ਪਾਉਣੇ ਚੰਗੇ ਹੁੰਦੇ ਹਨ। ਇਸ ਨਾਲ ਕਿਸੇ ਵੀ ਬਿਮਾਰੀ ਦੇ ਫੈਲਣ ਦਾ ਖ਼ਤਰਾ ਨਹੀਂ ਰਹਿੰਦਾ। ਆਓ ਜਾਣਦੇ ਹਾਂ ਬਰਸਾਤ ਦੇ ਮੌਸਮ 'ਚ ਕਿਹੜੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।
ਬਰਸਾਤ ਦੇ ਮੌਸਮ 'ਚ ਆਪਣੇ ਆਪ ਨੂੰ ਸਟਾਈਲਿਸ਼ ਲੁੱਕ ਲਈ ਤੁਸੀਂ ਸਫ਼ੇਦ ਕੱਪੜੇ ਪਾ ਸਕਦੇ ਹੋ। ਇਸ ਨੂੰ ਪਾ ਕੇ ਤੁਹਾਨੂੰ ਨਮੀ ਤੋਂ ਵੀ ਰਾਹਤ ਮਿਲੇਗੀ। ਇਹ ਕਿਸੇ ਵੀ ਰੰਗ ਨਾਲ ਵਧੀਆ ਦਿਖਾਈ ਦਿੰਦਾ ਹੈ।
ਬਰਸਾਤ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਪਾਉਣੇ ਚੰਗੇ ਹੁੰਦੇ ਹਨ। ਅਜਿਹੀ ਸਥਿਤੀ 'ਚ ਤੁਸੀਂ ਹਲਕੇ ਪੀਲੇ ਰੰਗ ਦੇ ਫਲੋਰਲ ਪ੍ਰਿੰਟ ਜਾਂ ਪਲੇਨ ਡਿਜ਼ਾਈਨ ਵਾਲੇ ਕੱਪੜੇ ਪਾ ਸਕਦੇ ਹੋ। ਕੁੜੀਆਂ ਇਸ ਰੰਗ ਦੀ ਸਾੜੀ, ਗਾਊਨ, ਟਾਪ ਜਾਂ ਹੋਰ ਪਹਿਰਾਵਾ ਵੀ ਪਹਿਨ ਸਕਦੀਆਂ ਹਨ।
ਆਪਣੇ ਆਪ ਨੂੰ Royal ਲੁੱਕ ਦੇਣ ਲਈ ਤੁਸੀਂ ਬਰਸਾਤ ਦੇ ਮੌਸਮ 'ਚ ਜਾਮਣੀ ਰੰਗ ਦੇ ਕੱਪੜੇ ਪਾ ਸਕਦੇ ਹੋ। ਇਹ ਰੰਗ ਤਾਜ਼ਾ ਮਹਿਸੂਸ ਕਰਾਉਂਦਾ ਹੈ। ਇਸ ਮੌਸਮ 'ਚ ਇਹ ਰੰਗ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ।
ਬਹੁਤ ਸਾਰੇ ਲੋਕਾਂ ਨੂੰ ਗੁਲਾਬੀ ਰੰਗ ਪਸੰਦ ਹੈ। ਇਸ ਨੂੰ ਪਹਿਨਣ ਨਾਲ ਤੁਸੀਂ ਨਾ ਸਿਰਫ਼ ਸੁੰਦਰ ਦਿਖਾਈ ਦੇਵੋਗੇ ਸਗੋਂ ਆਰਾਮਦਾਇਕ ਵੀ ਮਹਿਸੂਸ ਕਰੋਗੇ।
ट्रेन्डिंग फोटोज़