ਚੰਗੀ ਸਿਹਤ ਲਈ 7 ਤੋਂ 8 ਘੰਟੇ ਦੀ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਸਹੀ ਨੀਂਦ ਨਾ ਲੈਣ ਨਾਲ ਵੀ ਤਣਾਅ ਵਧ ਸਕਦਾ ਹੈ।
ਬਹੁਤ ਸਾਰੇ ਲੋਕ ਮੈਡੀਟੇਸ਼ਨ ਅਤੇ ਕਸਰਤ ਨਾਲ ਸ਼ਾਂਤ ਮਹਿਸੂਸ ਕਰਦੇ ਹਨ। ਕਿਉਂਕਿ ਮੈਡੀਟੇਸ਼ਨ ਅਤੇ ਕਸਰਤ ਕਰਨ ਨਾਲ ਦਿਮਾਗ਼ ਐਕਟਿਵ ਹੁੰਦਾ ਹੈ ਤੇ ਤੁਸੀਂ ਮੁਕਤ ਮਹਿਸੂਸ ਕਰਦੇ ਹਨ।
ਨਵੇਂ ਦੋਸਤ ਬਣਾਉਣ ਦੇ ਨਾਲ ਨਾਲ ਆਪਣੇ ਪੁਰਾਣੇ ਸਕੂਲ, ਕਾਲਜ, ਦਫ਼ਤਰ ਵਾਲੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਅਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ।
ਕੁੱਝ ਲੋਕ ਆਪਣਾ ਖ਼ਾਲੀ ਸਮਾਂ ਬਰਬਾਦ ਕਰਦੇ ਰਹਿੰਦੇ ਹਨ ਜਿਸ ਨਾਲ ਤਣਾਅ ਵਧਦਾ ਹੈ। ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤੇ ਕੁੱਝ ਨਾ ਕੁੱਝ ਨਵਾਂ ਸਿੱਖ ਕੇ ਆਪਣੀ ਸਕਿੱਲਜ਼ 'ਤੇ ਕੰਮ ਕਰਨਾ ਚਾਹੀਦਾ ਹੈ।
ਜੰਕ ਫੂਡ ਅਤੇ ਪੈਕਡ ਫੂਡ ਖਾਣ ਦੀ ਬਜਾਏ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਵਿੱਚ ਮਦਦ ਕਰੇਗਾ।
ਜਦੋਂ ਵੀ ਤੁਸੀਂ ਉਹ ਕੰਮ ਕਰਦੇ ਹੋ ਜੋ ਤੁਸੀਂ ਪਸੰਦ ਕਰਦੇ ਹੋ, ਤੁਸੀਂ ਖ਼ੁਦ ਨੂੰ ਐਕਟਿਵ ਅਤੇ ਤਣਾਅ ਮੁਕਤ ਮਹਿਸੂਸ ਕਰਦੇ ਹੋ। ਤੁਸੀਂ ਚਾਹੋ, ਤਾਂ ਸ਼ਾਪਿੰਗ ਜਾਂ ਟਰੈਵਲ ਵੀ ਕਰ ਸਕਦੇ ਹੋ।
ਇਸ ਦਾ ਸ਼ਿਕਾਰ ਲੋਕ ਅਕਸਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਨੀਵਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਤਣਾਅ ਵੱਧ ਸਕਦਾ ਹੈ। ਪਰ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਸੀਂ ਆਪਣੇ ਕਰੀਬੀ ਦੋਸਤ ਜਾਂ ਪਰਿਵਾਰ ਦੇ ਨਾਲ ਗੱਲ ਕਰ ਕੇ ਵੀ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹੋ।
ट्रेन्डिंग फोटोज़