Mumbai Plane Crash: ਮੁੰਬਈ 'ਚ ਹਵਾਈ ਅੱਡੇ ਉਤੇ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ
Advertisement
Article Detail0/zeephh/zeephh1871489

Mumbai Plane Crash: ਮੁੰਬਈ 'ਚ ਹਵਾਈ ਅੱਡੇ ਉਤੇ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ

Mumbai Plane News: ਇਸ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ, ਜਿਸ ਕਾਰਨ ਏਅਰਪੋਰਟ 'ਤੇ ਵਿਜ਼ੀਬਿਲਟੀ ਸਿਰਫ 700 ਮੀਟਰ ਸੀ। 

Mumbai Plane Crash: ਮੁੰਬਈ 'ਚ ਹਵਾਈ ਅੱਡੇ ਉਤੇ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ

Mumbai Plane Crash: ਮੁੰਬਈ ਵਿੱਚ ਹਵਾਈ ਅੱਡੇ ਉਤੇ ਇੱਕ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ ਹੋ ਗਿਆ ਹੈ। ਮੌਸਮ ਖ਼ਰਾਬ ਹੋਣ ਕਾਰਨ ਉਤਰਦੇ ਸਮੇਂ ਜਹਾਜ਼ ਨਾਲ ਭਿਆਨਕ ਹਾਦਸਾ ਵਾਪਰ ਗਿਆ। ਵੀਰਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਰਦੇ ਸਮੇਂ ਇਕ ਨਿੱਜੀ ਚਾਰਟਰਡ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਜਹਾਜ਼ ਵਿੱਚ 6 ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਹਾਦਸੇ ਮਗਰੋਂ ਇਕਦਮ ਭੱਜ ਦੌੜ ਵਾਲਾ ਮਾਹੌਲ ਬਣ ਗਿਆ।

ਇਸ ਹਾਦਸੇ ਵਿੱਚ ਅੱਠ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡੀਜੀਸੀਏ ਨੇ ਕਿਹਾ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ VSR ਵੈਂਚਰਸ ਲੀਅਰਜੇਟ 45 ਜਹਾਜ਼ VT-DBL ਮੁੰਬਈ ਹਵਾਈ ਅੱਡੇ 'ਤੇ ਰਨਵੇਅ 27 'ਤੇ ਉਤਰਦੇ ਸਮੇਂ ਫਿਸਲ ਗਿਆ। ਜਹਾਜ਼ 'ਚ 6 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸਨ।

ਇਸ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ, ਜਿਸ ਕਾਰਨ ਏਅਰਪੋਰਟ 'ਤੇ ਵਿਜ਼ੀਬਿਲਟੀ ਸਿਰਫ 700 ਮੀਟਰ ਸੀ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ। ਇਸ ਹਾਦਸੇ ਤੋਂ ਬਾਅਦ ਦੀ ਵੀਡੀਓ 'ਚ ਮੁੰਬਈ ਏਅਰਪੋਰਟ 'ਤੇ ਮੀਂਹ ਦੌਰਾਨ ਰਨਵੇ ਦੇ ਕੋਲ ਜਹਾਜ਼ ਦਾ ਮਲਬਾ ਦੇਖਿਆ ਜਾ ਸਕਦਾ ਹੈ। ਹਾਦਸੇ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਨੂੰ ਐਮਰਜੈਂਸੀ ਸੇਵਾਵਾਂ ਨੇ ਕਾਬੂ ਕਰ ਲਿਆ।

ਲੀਅਰਜੇਟ 45 ਇੱਕ ਨੌ-ਸੀਟ ਵਾਲਾ ਸੁਪਰ-ਲਾਈਟ ਬਿਜ਼ਨਸ ਜੈੱਟ ਹੈ ਜੋ ਕੈਨੇਡਾ-ਅਧਾਰਤ ਬੰਬਾਰਡੀਅਰ ਏਵੀਏਸ਼ਨ ਦੇ ਇੱਕ ਡਿਵੀਜ਼ਨ ਦੁਆਰਾ ਬਣਾਇਆ ਗਿਆ ਹੈ। ਇਸ ਹਾਦਸੇ 'ਤੇ MIAL ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਇਹ ਜਹਾਜ਼ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ ਤੋਂ ਫਿਸਲਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ : Punjab's Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ

ਇਹ ਘਟਨਾ ਸ਼ਾਮ ਕਰੀਬ 5:02 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਸੀ.ਐਸ.ਐਮ.ਆਈ.ਏ. ਦੀ ਏਅਰਸਾਈਡ ਟੀਮ ਕਲੀਅਰੈਂਸ ਵਿੱਚ ਸਹਾਇਤਾ ਲਈ ਸਾਈਟ 'ਤੇ ਮੌਜੂਦ ਹੈ। ਮੁੰਬਈ ਹਵਾਈ ਅੱਡੇ 'ਤੇ ਸਾਰੀਆਂ ਗਤੀਵਿਧੀਆਂ ਆਮ ਵਾਂਗ ਹਨ। ਜਿਸ ਰਨਵੇਅ 'ਤੇ ਜਹਾਜ਼ ਫਿਸਲਿਆ, ਉੱਥੇ ਕੰਮਕਾਜ ਆਮ ਵਾਂਗ ਹੈ।

ਇਹ ਵੀ ਪੜ੍ਹੋ : Who was Col Manpreet Singh? ਕਾਲਜ ਦੇ ਟਾਪਰ ਰਹੇ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਜਾਣੋ ਉਨ੍ਹਾਂ ਦੇ ਬਾਰੇ ਕੁਝ ਖਾਸ ਗੱਲਾਂ

Trending news