ਹੁਣ ਮਹਿਲਾਵਾਂ ਲਈ ਰੇਲ ਦਾ ਸਫ਼ਰ ਹੋਵੇਗਾ ਹੋਰ ਸੁਰੱਖਿਅਤ,ਰੇਲ ਮੰਤਰਾਲੇ ਨੇ ਕੀਤੇ ਇਹ ਵੱਡੇ ਬਦਲਾਅ
Advertisement
Article Detail0/zeephh/zeephh846537

ਹੁਣ ਮਹਿਲਾਵਾਂ ਲਈ ਰੇਲ ਦਾ ਸਫ਼ਰ ਹੋਵੇਗਾ ਹੋਰ ਸੁਰੱਖਿਅਤ,ਰੇਲ ਮੰਤਰਾਲੇ ਨੇ ਕੀਤੇ ਇਹ ਵੱਡੇ ਬਦਲਾਅ

ਰੇਲ ਸਫ਼ਰ ਦੇ ਦੌਰਾਨ ਮਹਿਲਾਵਾਂ ਦੀ ਸੁਰੱਖਿਆ ਉੱਤੇ ਸਵਾਲ ਖੜੇ ਹੁੰਦੇ ਹੀ ਰਹਿੰਦੇ ਨੇ, ਪਰ ਹੁਣ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਸੰਸਦ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਦਨ ਨੂੰ ਭਰੋਸਾ  ਦਵਾਇਆ ਹੈ, ਕਿ ਇੱਕ ਨਵਾਂ ਕੋਚ ਮਹਿਲਾਵਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਰਾਖਵਾਂ ਰੱਖਿਆ ਜਾਵੇਗਾ

ਸਫਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੋਣ ਤੇ ਰੇਲਵੇ ਲਾਈਨ ਦੇ ਹੈਲਪ ਨੰਬਰ139 ਉੱਤੇ ਕਾਲ ਕੀਤਾ ਜਾ ਸਕਦਾ ਹੈ

ਨਵੀਂ ਦਿੱਲੀ : ਰੇਲ ਸਫ਼ਰ ਦੇ ਦੌਰਾਨ ਮਹਿਲਾਵਾਂ ਦੀ ਸੁਰੱਖਿਆ ਉੱਤੇ ਸਵਾਲ ਖੜੇ ਹੁੰਦੇ ਹੀ ਰਹਿੰਦੇ ਨੇ, ਪਰ ਹੁਣ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਸੰਸਦ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਦਨ ਨੂੰ ਭਰੋਸਾ  ਦਵਾਇਆ ਹੈ, ਕਿ ਇੱਕ ਨਵਾਂ ਕੋਚ ਮਹਿਲਾਵਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਰਾਖਵਾਂ ਰੱਖਿਆ ਜਾਵੇਗਾ.

ਰੇਲ ਸਫ਼ਰ ਦੇ ਵਿੱਚ ਔਰਤਾਂ ਦੀ ਸੁਰੱਖਿਆ ਦੀ ਪੂਰੀ ਗਾਰੰਟੀ 

 ਬਦਲਦੇ ਦੌਰ ਦੇ ਵਿਚ ਟ੍ਰੇਨ ਵੀ ਹਾਈਟੈੱਕ ਹੁੰਦੀ ਜਾ ਰਹੀ ਹੈ ਹੁਣ ਨਵੇਂ ਕੋਚ ਟ੍ਰੇਨ ਵਿੱਚ ਲਾਏ ਜਾ ਰਹੇ ਹਨ, ਉਨ੍ਹਾਂ ਵਿੱਚ ਯਾਤਰੀਆਂ ਖ਼ਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ, ਰੇਲ ਮੰਤਰੀ ਪੀਯੂਸ਼ ਗੋਇਲ  ਮੁਤਾਬਕ ਯਾਤਰੀਆਂ ਨੂੰ ਸਫਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਗੱਲ ਉੱਤੇ ਰੇਲ ਮੰਤਰਾਲੇ ਦਾ  ਪੂਰਾ ਜ਼ੋਰ ਹੈ 

ਨਵੀਂ ਟਰੇਨ ਕੋਚ ਵਿਚ ਹੋਣਗੀਆਂ ਇਹ ਸੁਵਿਧਾਵਾਂ

ਰੇਲ ਮੰਤਰੀ ਪੀਯੂਸ਼ ਗੋਇਲ ਨੇ ਸੰਸਦ ਨੂੰ ਦੱਸਿਆ ਕਿ ਨਵੀਂ ਟਰੇਨ ਕੋਚ ਦੇ ਵਿਚ ਮਹਿਲਾ ਕੰਪਾਰਟਮੈਂਟ ਵਿੱਚ ਸੀਸੀਟੀਵੀ ਅਤੇ ਟੈਕ ਬੈਕ ਸਿਸਟਮ ਲਗਾਏ ਗਏ ਨੇ, ਸਰਵਿਲਾਂਸ ਜ਼ਰੀਏ  ਵੀ ਸਾਰੀ ਗਤੀਵਿਧੀਆਂ ਉਤੇ ਨਜ਼ਰ ਰੱਖੀ ਜਾਵੇਗੀ। ਟ੍ਰੇਨ ਦੇ ਨਵੇਂ ਕੋਚ ਤੋਂ ਇਲਾਵਾ ਕਲਕੱਤਾ ਮੈਟਰੋ ਦੇ ਏਅਰ ਕੰਡੀਸ਼ਨਰ ਕੋਚ ਤੇ ਵਿੱਚ ਵੀ ਸੀਸੀਟੀਵੀ ਕੈਮਰੇ ਤੇ ਸਰਵੀਲਾਂਸ ਸਿਸਟਮ ਲਗਾਇਆ ਗਿਆ ਹੈ, ਕੁੱਲ ਮਿਲਾ ਕੇ ਕਰੀਬ 2391 ਨਵੇਂ ਕੋਚ ਅਤੇ 668 ਰੇਲਵੇ ਸਟੇਸ਼ਨਾਂ ਉਤੇ ਸੀਸੀਟੀਵੀ ਦੇ ਜ਼ਰੀਏ ਸੁਰੱਖਿਆ ਸਖ਼ਤ ਕੀਤੀ ਗਈ ਹੈ  

ਸਫਰ ਦੌਰਾਨ ਪ੍ਰੇਸ਼ਾਨੀ ਆਉਣ ਤੇ ਡਾਇਲ ਕਰੋ 139

ਸਫਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੋਣ ਤੇ ਰੇਲਵੇ ਲਾਈਨ ਦੇ ਹੈਲਪ ਨੰਬਰ139 ਉੱਤੇ ਕਾਲ ਕੀਤਾ ਜਾ ਸਕਦਾ ਹੈ.  ਜਿਸ ਦਾ ਸਮਾਧਾਨ ਜਲਦ ਤੋਂ ਜਲਦ ਕੀਤਾ ਜਾਵੇਗਾ।  ਇਹ ਨੰਬਰ 24 ਘੰਟੇ ਕੰਮ ਕਰਦਾ ਹੈ ਤੇ ਯਾਤਰੀਆਂ ਨੂੰ ਇਸ ਤੋਂ ਕਾਫ਼ੀ ਮਦਦ ਮਿਲਦੀ ਹੈ, ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਵਿੱਚ ਸਫ਼ਰ ਦੇ ਯਾਤਰੀਆਂ ਨੂੰ ਮਦਦ ਪਹੁੰਚਾਈ ਗਈ ਹੈ.  

ਸੋਸ਼ਲ ਮੀਡੀਆ ਉੱਤੇ ਵੀ ਰੇਲਵੇ ਦੀ ਨਜ਼ਰ

ਹੁਣ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਤਾਂ ਲੋਕ ਆਪਣੀ ਪ੍ਰੇਸ਼ਾਨੀ ਸੋਸ਼ਲ ਮੀਡੀਆ ਉੱਤੇ ਦੱਸਣਾ ਬਿਹਤਰ ਸਮਝਦੇ ਹਨ. ਰੇਲ ਮੰਤਰਾਲੇ ਨੇ ਇਸ ਗੱਲ ਨੂੰ ਵੀ ਦੱਸਿਆ ਹੈ ਕਿ ਫੇਸਬੁੱਕ ਟਵਿੱਟਰ ਦੀ ਸੁਵਿਧਾਵਾਂ ਯਾਤਰੀਆਂ ਨੂੰ ਦਿੱਤੀਆਂ ਗਈਆਂ ਹਨ. ਜਿਸ ਉਤੇ ਰੇਲ ਯਾਤਰੀ ਮੰਤਰਾਲੇ  ਨਾਲ ਆਪਣੀ ਪ੍ਰੇਸ਼ਾਨੀ ਸਾਂਝਾ ਕਰ ਸਕਦਾ ਹੈ. ਵੈਸੇ ਸੁਵਿਧਾਵਾਂ ਸਾਰੇ ਯਾਤਰੀਆਂ ਦੇ ਲਈ ਹੈ ਪਰ ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ.  

ਖ਼ਤਰਨਾਕ ਰੂਟ ਉੱਤੇ ਸੁਰੱਖਿਆ 

ਸੁਰੱਖਿਆ ਦੇ ਲਿਹਾਜ਼ ਨਾਲ ਰੇਲਵੇ ਲਗਾਤਾਰ ਸਰਵੇ ਕਰ ਰਿਹਾ ਹੈ ਅਤੇ ਸਰਵੇ ਦੇ ਵਿੱਚ ਜੋ ਰੂਟ ਜ਼ਿਆਦਾ ਨਾਜ਼ੁਕ ਹਨ ਉੱਥੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ. (Railway Protection Force) ਦੀ ਤਾਇਨਾਤੀ ਵੀ ਕਰ ਦਿੱਤੀ ਗਈ ਹੈ. ਜਦੋਂ ਕਿ Government Railway Police ਪਹਿਲਾਂ ਤੋਂ ਹੀ ਪ੍ਰਿੰਟ ਸੁਰੱਖਿਆ ਦੇ ਲਈ ਤੈਨਾਤ ਹੈ, ਇਸ ਤੋਂ ਇਲਾਵਾ ਲਗਾਤਾਰ ਯਾਤਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਵੀ ਅਨਾਊਂਸਮੈਂਟ ਦੇ ਜ਼ਰੀਏ ਜ਼ਰੀਏ ਦਿੱਤੀ ਜਾਂਦੀ ਹੈ ਕਿ ਉਹ ਚੋਰੀ ਦੀ ਘਟਨਾਵਾਂ ਤੋਂ ਬਚਣ ਦੇ ਲਈ  ਅਜਿਹੇ ਗਿਰੋਹਾਂ ਤੋਂ ਸਾਵਧਾਨ ਰਹਿਣ।

WATCH LIVE TV

Trending news