Holi 2024 News: ਅੱਜ ਦੇਸ਼ ਭਰ 'ਚ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਰੰਗਾਂ ਦਾ ਤਿਉਹਾਰ ਹੋਲੀ
Advertisement

Holi 2024 News: ਅੱਜ ਦੇਸ਼ ਭਰ 'ਚ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਰੰਗਾਂ ਦਾ ਤਿਉਹਾਰ ਹੋਲੀ

Holi 2024 News: ਅੱਜ ਪੂਰੇ ਦੇਸ਼ ਵਿੱਚ ਹੋਲੀ ਦੇ ਤਿਉਹਾਰ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਦੇਸ਼ ਦੇ ਹਰੇਕ ਹਿੱਸੇ ਵਿੱਚ ਲੋਕ ਹੋਲੀ ਦਾ ਤਿਉਹਾਰ ਮਨਾ ਰਹੇ ਹਨ ਅਤੇ ਇੱਕ ਦੂਜੇ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

Holi 2024 News: ਅੱਜ ਦੇਸ਼ ਭਰ 'ਚ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਰੰਗਾਂ ਦਾ ਤਿਉਹਾਰ ਹੋਲੀ

Holi 2024 News: ਅੱਜ ਪੂਰੇ ਦੇਸ਼ ਵਿੱਚ ਹੋਲੀ ਦੇ ਤਿਉਹਾਰ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਦੇਸ਼ ਦੇ ਹਰੇਕ ਹਿੱਸੇ ਵਿੱਚ ਲੋਕ ਹੋਲੀ ਦਾ ਤਿਉਹਾਰ ਮਨਾ ਰਹੇ ਹਨ ਅਤੇ ਇੱਕ ਦੂਜੇ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਸੋਸ਼ਲ ਮੀਡੀਆ ਉਪਰ ਵੱਡੇ ਪੱਧਰ ਉਤੇ ਹੋਲੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਵੱਖ-ਵੱਖ ਢੰਗ ਦੇ ਨਾਲ ਮਨਾਈ ਜਾ ਰਹੀ ਹੈ। ਜੇ ਗੱਲ ਰਾਜਸਥਾਨ ਦੇ ਉਦੈਪੁਰ ਦੀ ਕੀਤੀ ਜਾਵੇ, ਤਾਂ ਇੱਥੇ ਦੋ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਮੇਵਾੜ ਹੋਲਿਕਾ ਦਹਿਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮੇਵਾੜ ਦੇ ਰਾਜਾਂ ਵੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਪਰੰਪਰਾ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਹੈ।

ਇਸ ਮੌਕੇ ਸਥਾਨਕ ਲੋਕਾਂ ਵੱਲੋਂ ਲੋਕ ਨਾਚ ਕਰਵਾਈ ਜਾਂਦੇ ਹਨ। ਉਥੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਸ਼ੁਰੂ ਹੋ ਗਿਆ ਹੈ। 'ਔਰਨ ਕੀ ਹੋਲੀ ਮਮ ਹੋਲਾ'- ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਲੀ ਦੇ ਤਿਉਹਾਰ ਨੂੰ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ, ਪਰ ਉਸ ਨੂੰ ਹੋਲੇ-ਮਹੱਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Hola Mohalla News: ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਆਰੰਭ; ਸਿੱਖ ਨੁਮਾਇੰਦਿਆਂ ਨੇ ਸਦਭਾਵਨਾ ਦਾ ਦਿੱਤਾ ਸੰਦੇਸ਼

ਇਸ ਮੌਕੇ ਗੁਰਦੁਆਰਾ ਸਾਹਿਬਾਨਾਂ ਵਿੱਚ ਕੀਰਤਨ ਅਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ। ਪੁਰਾਤਨ ਨਗਾਰੇ ਵਜਾ ਕੇ ਹੋਲੇ-ਮਹੱਲੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਵੱਲੋਂ ਹੋਲੇ-ਮਹੱਲੇ ਦਾ ਤਿਉਹਾਰ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ।

ਪੂਰੇ ਭਾਰਤ ਵਿਚ ਲੋਕ ਇਸ ਤਿਉਹਾਰ ਨੂੰ ਆਪਣੇ ਨਜ਼ਦੀਕੀ ਅਤੇ ਪਿਆਰਿਆਂ ਨੂੰ ਰੰਗ ਲਗਾ ਕੇ ਮਨਾਉਂਦੇ ਹਨ ਅਤੇ ਸ਼ੁਭ ਕਾਮਨਾਵਾਂ ਦਿੰਦੇ ਹਨ। ਸਾਡੇ ਜੀਵਨ ਵਿੱਚ ਰੰਗਾਂ ਦਾ ਵਿਸ਼ੇਸ਼ ਮਹੱਤਵ ਹੈ। ਰੰਗਾਂ ਤੋਂ ਬਿਨਾਂ ਜੀਵਨ ਨੀਰਸ ਹੋ ਜਾਂਦਾ ਹੈ। ਰੰਗਾਂ ਨਾਲ ਦੁਨੀਆਂ ਸੋਹਣੀ ਲੱਗਦੀ ਹੈ।

ਇਹ ਦੁਨੀਆਂ ਕੁਦਰਤ ਤੇ ਰਚਨਾ ਵੀ ਵੱਖ-ਵੱਖ ਰੰਗਾਂ ਨਾਲ ਸਜੀ ਹੋਈ ਹੈ, ਜਿਵੇਂ ਅਸਮਾਨ ਦਾ ਨੀਲਾ ਰੰਗ, ਬੱਦਲਾਂ ਦਾ ਚਿੱਟਾ ਤੇ ਕਾਲਾ, ਰੁੱਖਾਂ-ਬੂਟਿਆਂ ਦੀ ਹਰਿਆਲੀ, ਜ਼ਮੀਨ ਦਾ ਭਗਵਾ ਰੰਗ ਤੇ ਪਤਾ ਨਹੀਂ ਕਿੰਨੇ ਰੰਗ ਹਨ। ਰੰਗ ਸਾਡੀਆਂ ਅੱਖਾਂ ਨੂੰ ਵੀ ਰਾਹਤ ਦਿੰਦੇ ਹਨ ਅਤੇ ਜੀਵਨ ਵਿੱਚ ਉਤਸ਼ਾਹ, ਪਿਆਰ ਅਤੇ ਸੁੰਦਰਤਾ ਵਧਾਉਂਦੇ ਹਨ। ਰੰਗਾਂ ਨੂੰ ਜ਼ਿੰਦਗੀ ਵਿਚ ਖੁਸ਼ੀਆਂ ਦਾ ਪ੍ਰਤੀਕ ਮੰਨਦੇ ਹੋਏ ਲੋਕ ਹੋਲੀ ਦੇ ਮੌਕੇ 'ਤੇ ਇਕ-ਦੂਜੇ 'ਤੇ ਤਰ੍ਹਾਂ-ਤਰ੍ਹਾਂ ਦੇ ਰੰਗ ਲਗਾਉਂਦੇ ਹਨ। ਹੋਲੀ ਦੇ ਮੌਕੇ 'ਤੇ, ਹਰੇਕ ਰੰਗ ਦੀ ਮਹੱਤਤਾ ਨੂੰ ਸਮਝੋ ਅਤੇ ਆਪਣੇ ਨਜ਼ਦੀਕੀ ਅਤੇ ਪਿਆਰਿਆਂ ਨੂੰ ਗੁਲਾਲ ਲਗਾਓ।

ਇਹ ਵੀ ਪੜ੍ਹੋ : Bathinda News: ਕਿਸਾਨਾਂ ਨੇ ਸੁਨੀਲ ਜਾਖੜ ਦੇ ਪ੍ਰੋਗਰਾਮ ਦਾ ਕੀਤਾ ਵਿਰੋਧ, ਕਿਹਾ-ਪਿੰਡਾਂ 'ਚ ਨਹੀਂ ਵੜਨ ਦਿਆਂਗੇ

Trending news