IOCL Solar Cooking Stove: ਇੰਡੀਅਨ ਆਇਲ ਨੇ ਇੱਕ ਸੂਰਜੀ ਊਰਜਾ ਨਾਲ ਚੱਲਣ ਵਾਲਾ ਚੁੱਲ੍ਹਾ ਲਾਂਚ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
Trending Photos
IOCL Solar Cooking Stove: ਭਾਰਤ ਦੀ ਪ੍ਰਮੁੱਖ ਪੈਟਰੋਲੀਅਮ ਉਤਪਾਦਕ ਕੰਪਨੀ ਇੰਡੀਅਨ ਆਇਲ ਨੇ ਦੇਸ਼ ਦੇ ਲੋਕਾਂ ਲਈ ਇੱਕ ਉਤਪਾਦ ਲਾਂਚ ਕੀਤਾ ਹੈ। ਜਿਸ ਦੀ ਵਰਤੋਂ ਮੁੱਖ ਤੌਰ 'ਤੇ ਰਸੋਈ 'ਚ ਕੀਤੀ ਜਾਵੇਗੀ। ਇੰਡੀਅਨ ਆਇਲ ਕੰਪਨੀ ਨੇ ਸੂਰਜੀ ਊਰਜਾ ਨਾਲ ਚੱਲਣ ਵਾਲਾ ਸਟੋਵ ਸੂਰਿਆ ਨੂਤਨ ਲਾਂਚ ਕੀਤਾ ਹੈ। ਇਸ ਸੋਲਰ ਸਟੋਵ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ, ਜੋ ਅਸੀਂ ਤੁਹਾਨੂੰ ਬਾਅਦ ਵਿੱਚ ਵਿਸਥਾਰ ਵਿੱਚ ਦੱਸਾਂਗੇ।
ਲਗਾਤਾਰ ਵੱਧ ਰਹੀ ਮਹਿੰਗਾਈ ਤੇ ਰਸੋਈ ਗੈਸ ਦੀਆਂ ਕੀਮਤਾਂ ਆਮ ਆਦਮੀ ਦੀਆਂ ਮੁਸ਼ਕਿਲਾਂ ਵਧਾ ਰਹੀਆਂ ਹਨ। ਐਲਪੀਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਲੋਕਾਂ ਲਈ ਖਾਣਾ ਬਣਾਉਣਾ ਮਹਿੰਗਾ ਹੋ ਗਿਆ ਹੈ ਪਰ ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਨੇ ਇਸ ਸਮੱਸਿਆ ਦਾ ਹੱਲ ਕੱਢਿਆ ਹੈ। ਕੰਪਨੀ ਨੇ ਸੂਰਜੀ ਊਰਜਾ ਨਾਲ ਚੱਲਣ ਵਾਲਾ ਸਟੋਵ ਸੂਰਿਆ ਨੂਤਨ ਪੇਸ਼ ਕੀਤਾ ਹੈ। ਜਿਸ ਨੂੰ ਆਸਾਨੀ ਨਾਲ ਘਰ ਦੇ ਅੰਦਰ ਵਰਤਿਆ ਜਾ ਸਕਦਾ ਹੈ।
ਫਰੀਦਾਬਾਦ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਖੋਜ ਅਤੇ ਵਿਕਾਸ ਕੇਂਦਰ ਦੁਆਰਾ ਵਿਕਸਤ ਸੂਰਿਆ ਨੂਤਨ (Surya Nutan) ਨਾਮ ਦਾ ਇੱਕ ਨਵਾਂ ਸੋਲਰ ਸਟੋਵ ਪੇਸ਼ ਕੀਤਾ ਹੈ। ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਚੱਲਣ ਵਾਲੇ ਸੂਰਿਆ ਨੂਤਨ ਸੋਲਰ ਸਟੋਵ ਦੇ ਨਾਲ ਤੁਸੀਂ ਮਹੀਨਾਵਾਰ ਖਰਚਿਆਂ 'ਤੇ ਕਾਫ਼ੀ ਬੱਚਤ ਕਰ ਸਕਦੇ ਹੋ। ਦੇਸ਼ ਵਿੱਚ ਇੱਕ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਲਗਭਗ 1100 ਰੁਪਏ ਤੋਂ ਲੈ ਕੇ 1150 ਰੁਪਏ ਤੱਕ ਹੈ। ਸੂਰਿਆ ਨੂਤਨ ਸੋਲਰ ਸਟੋਵ ਲਾ ਕੇ ਤੁਸੀਂ ਬਿਨਾਂ ਕਿਸੇ ਖ਼ਰਚੇ ਦੇ ਖਾਣਾ ਬਣਾ ਸਕਦੇ ਹੋ।
ਬਾਕੀ ਹੋਰ ਸੋਲਰ ਸਟੋਵ ਦੇ ਉਲਟ ਸੂਰਿਆ ਨੂਤਨ ਸੋਲਰ ਸਟੋਵ ਨੂੰ ਸਿੱਧੇ ਸੂਰਜ 'ਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੀ ਬਜਾਏ ਇਸ ਨੂੰ ਰਸੋਈ 'ਚ ਰੱਖਿਆ ਜਾ ਸਕਦਾ ਹੈ, ਇਸ ਨਾਲ ਇੱਕ ਕੇਬਲ ਕੁਨੈਕਟ ਹੁੰਦੀ ਹੈ ਜੋ ਕਿ ਘਰ ਦੀ ਛੱਤ ਉੱਤੇ ਲੱਗੇ ਸੋਲਰ ਪੈਨਲ ਨਾਲ ਜੋੜੀ ਜਾਂਦੀ ਹੈ। ਸੋਲਰ ਪੈਨਲ ਤੋਂ ਪੈਦਾ ਹੋਈ ਊਰਜਾ ਸਟੋਵ ਨੂੰ ਪਾਵਰ ਕਰਨ ਵਾਲੀ ਕੇਬਲ ਰਾਹੀਂ ਸੰਚਾਰਿਤ ਕੀਤੀ ਜਾਂਦੀ ਹੈ।
ਇੰਡੀਅਨ ਆਇਲ ਕੰਪਨੀ ਨੇ ਅਜਿਹਾ ਉਤਪਾਦ ਲਾਂਚ ਕੀਤਾ ਹੈ, ਜਿਸ ਨਾਲ ਆਮ ਆਦਮੀ ਨੂੰ ਵਾਰ-ਵਾਰ LPG ਸਿਲੰਡਰ ਭਰਨ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਸੋਲਰ ਸਟੋਵ ਤੁਹਾਡੇ ਲਈ ਸਾਲ ਦੇ ਬਾਰਾਂ ਮਹੀਨੇ ਅਤੇ ਦਿਨ ਦੇ 24 ਘੰਟੇ ਖਾਣਾ ਬਣਾਉਣ ਲਈ ਉਪਲਬਧ ਹੋਵੇਗਾ। ਸੂਰਿਆ ਨੂਤਨ ਸੋਲਰ ਸਟੋਵ ਦੇ ਬੇਸ ਵੇਰੀਐਂਟ ਦੀ ਕੀਮਤ 12 ਹਜ਼ਾਰ ਰੁਪਏ ਹੈ, ਜਦੋਂ ਕਿ ਟਾਪ ਵੇਰੀਐਂਟ ਦੀ ਕੀਮਤ 23,000 ਰੁਪਏ ਹੈ।
ਇਹ ਵੀ ਪੜ੍ਹੋ : Nangal Gas Leak: ਲੁਧਿਆਣਾ ਤੋਂ ਬਾਅਦ ਨੰਗਲ 'ਚ ਹੋਈ ਗੈਸ ਲੀਕ, ਵਿਦਿਆਰਥੀ ਤੇ ਅਧਿਆਪਕ ਪ੍ਰਭਾਵਿਤ, ਸਕੂਲ ਵਿੱਚ ਛੁੱਟੀ