India Corona Update: ਦੇਸ਼ 'ਚ ਕੋਰੋਨਾ ਵਾਇਰਸ ਲਾਗ ਦੇ 2,961 ਨਵੇਂ ਮਾਮਲੇ ਆਏ ਸਾਹਮਣੇ, 17 ਮੌਤਾਂ
Advertisement
Article Detail0/zeephh/zeephh1683124

India Corona Update: ਦੇਸ਼ 'ਚ ਕੋਰੋਨਾ ਵਾਇਰਸ ਲਾਗ ਦੇ 2,961 ਨਵੇਂ ਮਾਮਲੇ ਆਏ ਸਾਹਮਣੇ, 17 ਮੌਤਾਂ

India Corona Update: ਭਾਰਤ ਵਿੱਚ ਸ਼ਨਿੱਚਰਵਾਰ ਨੂੰ 2961 ਨਵੇਂ ਮਰੀਜ਼ਾਂ ਨਾਲ ਐਕਵਿਟ ਕੇਸਾਂ ਦੀ ਗਿਣਤੀ ਵਧ ਕੇ 30,041 ਹੋ ਗਈ। ਸਿਹਤ ਵਿਭਾਗ ਨੇ ਕੋਰੋਨਾ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।

India Corona Update: ਦੇਸ਼ 'ਚ ਕੋਰੋਨਾ ਵਾਇਰਸ ਲਾਗ ਦੇ 2,961 ਨਵੇਂ ਮਾਮਲੇ ਆਏ ਸਾਹਮਣੇ, 17 ਮੌਤਾਂ

India Corona Update: ਸ਼ਨਿੱਚਰਵਾਰ ਸਵੇਰੇ 8 ਵਜੇ ਖਤਮ ਹੋਏ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 2961 ਮਾਮਲੇ ਸਾਹਮਣੇ ਆਏ ਹਨ। 17 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 5,31,659 ਹੋ ਗਈ ਹੈ। ਕੇਰਲ ਵਿੱਚ ਕੋਵਿਡ-19 ਦੀ ਲਾਗ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ।

ਇਸ ਸਮੇਂ ਦੇਸ਼ ਵਿੱਚ 30,041 ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ਵਿੱਚ 6,135 ਲੋਕ ਸਿਹਤਯਾਬ ਹੋ ਗਏ ਹਨ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਸਰਗਰਮ ਕੇਸ ਸ਼ੁੱਕਰਵਾਰ ਨੂੰ 33,232 ਤੋਂ ਘੱਟ ਕੇ 30,041 ਹੋ ਗਏ। ਨਵੇਂ ਮਾਮਲਿਆਂ ਦੇ ਨਾਲ ਦੇਸ਼ ਵਿੱਚ ਹੁਣ ਤੱਕ ਕੋਵਿਡ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ  4.49 ਕਰੋੜ (4,49,67,250) ਤੱਕ ਪਹੁੰਚ ਗਈ ਹੈ। ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 4,44,05,550 ਹੋ ਗਈ ਹੈ। ਮੌਜੂਦਾ ਵਿੱਚ ਸਰਗਰਮ ਕੇਸ ਕੁੱਲ ਲਾਗ ਦੇ ਮਾਮਲਿਆਂ ਦਾ 0.07 ਫ਼ੀਸਦੀ ਹਨ।

ਸਿਹਤ ਮੰਤਰਾਲੇ ਨੇ ਕਿਹਾ ਕਿ ਰਾਸ਼ਟਰੀ ਕੋਵਿਡ-19 ਦੀ ਰਿਕਵਰੀ ਦਰ 98.75 ਫੀਸਦੀ ਦਰਜ ਕੀਤੀ ਗਈ ਹੈ, ਜਦਕਿ ਮੌਤ ਦਰ 1.18 ਫੀਸਦੀ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਰੋਜ਼ਾਨਾ ਪਾਜ਼ੇਟਿਵ ਦਰ 2.12 ਫ਼ੀਸਦੀ ਤੇ ਹਫ਼ਤਾਵਾਰ ਪਾਜ਼ੇਟਿਵ ਦਰ 2.63 ਫ਼ੀਸਦੀ ਹੈ।

ਇਹ ਵੀ ਪੜ੍ਹੋ : Sidhu Moosewala News: ਜਲੰਧਰ 'ਚ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ

ਮੰਤਰਾਲੇ ਅਨੁਸਾਰ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.66 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਤੱਕ ਵੈਕਸੀਨ ਦੀ 95.21 ਕਰੋੜ ਦੂਜੀ ਖੁਰਾਕ ਤੇ 22.87 ਕਰੋੜ ਸਾਵਧਾਨੀ ਡੋਜ਼ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 1,198 ਖੁਰਾਕਾਂ ਦਿੱਤੀਆਂ ਗਈਆਂ ਹਨ। ਦੇਸ਼ ਵਿੱਚ ਹੁਣ ਤੱਕ ਕੁੱਲ 92.75 ਕਰੋੜ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 1,39,814 ਟੈਸਟ ਕੀਤੇ ਗਏ ਹਨ।

ਇਹ ਵੀ ਪੜ੍ਹੋ : Go First Flights Cancelled: GoFirst ਨੇ ਹੁਣ 12 ਮਈ ਤੱਕ ਆਪਣੀਆਂ ਉਡਾਣਾਂ ਕੀਤੀਆਂ ਰੱਦ! ਜਾਣੋ ਕਿਉਂ

Trending news