ਕੇਂਦਰ ਨਾਲ ਗੱਲਬਾਤ ਲਈ 4 ਕਿਸਾਨ ਯੂਨੀਅਨ ਰਾਜ਼ੀ,ਰੇਲ ਅੰਦੋਲਨ 'ਤੇ ਵੀ ਲਿਆ ਵੱਡਾ ਫ਼ੈਸਲਾ
Advertisement
Article Detail0/zeephh/zeephh765082

ਕੇਂਦਰ ਨਾਲ ਗੱਲਬਾਤ ਲਈ 4 ਕਿਸਾਨ ਯੂਨੀਅਨ ਰਾਜ਼ੀ,ਰੇਲ ਅੰਦੋਲਨ 'ਤੇ ਵੀ ਲਿਆ ਵੱਡਾ ਫ਼ੈਸਲਾ

 14 ਅਕਤੂਬਰ ਨੂੰ ਦਿੱਲੀ ਵਿੱਚ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਹੋਵੇਗੀ ਮੀਟਿੰਗ 

14 ਅਕਤੂਬਰ ਨੂੰ ਦਿੱਲੀ ਵਿੱਚ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਹੋਵੇਗੀ ਮੀਟਿੰਗ

 ਗੋਬਿੰਦ ਸੈਣੀ/ਬਠਿੰਡਾ :  30 ਵਿੱਚੋਂ 4 ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ 14 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣਗੀਆਂ,ਇੰਨਾਂ ਵਿੱਚੋਂ ਜਮੂਰੀ ਕਿਸਾਨ ਸਭਾ,ਕਿਸਾਨ ਯੂਨੀਅਨ ਸਿੱਧੂਪੁਰਾ,ਭਾਰਤੀ ਕਿਸਾਨ ਯੂਨੀਅਨ ਡਕੌਨਦਾ,ਬੀਕੇਯੂ ਕਿਸਾਨ ਯੂਨੀਅਨ ਨੇ ਹਾਮੀ ਭਰੀ ਹੈ,ਸਿਰਫ਼ ਇੰਨਾਂ ਹੀ ਨਹੀਂ ਯੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਰੇਲ ਅੰਦੋਲਨ ਤਾਂ  ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਹੈ,ਕਿਸਾਨ ਜਥੇਬੰਦਿਆਂ ਦਾ ਕਹਿਣਾ ਹੈ ਕਿ ਭਾਵੇਂ ਕਿਸਾਨ ਯੂਨੀਅਨ ਉਗਰਾਹਾ ਨੇ ਐਲਾਨ ਕੀਤਾ ਹੈ ਕਿ ਉਹ ਰੇਲ ਦੀਆਂ ਪਟਰੀਆਂ ਤੋਂ ਧਰਨਾ ਚੁੱਕ ਲੈਣਗੇ ਪਰ 29 ਕਿਸਾਨ ਜਥੇਬੰਦੀਆਂ ਦਾ ਧਰਨਾ ਜਾਰੀ ਰਹੇਗਾ  

ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਕੇਂਦਰ ਸਰਕਾਰ ਦੇ ਖੇਤੀਬਾੜੀ ਸਕੱਤਰ ਵੱਲੋਂ 30 ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਪੱਤਰ ਦਿੱਤਾ ਗਿਆ ਸੀ ਪਰ ਕਿਸਾਨ ਜਥੇਬੰਦੀਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਕਿਸਾਨ ਜਥੇਬੰਦੀਆਂ ਦਾ ਕਹਿਣਾ ਕੀ ਪੱਤਰ ਵਿੱਚ ਗੱਲਬਾਤ ਦੀ ਥਾਂ ਕਾਨਫਰੰਸ ਦਾ ਸੱਦਾ ਦਿੱਤਾ ਗਿਆ ਸੀ ਯਾਨੀ ਸਰਕਾਰ ਆਪਣੀ ਗੱਲ ਉਨ੍ਹਾਂ ਨੂੰ ਦੱਸਣਾ ਚਾਉਂਦੀ ਸੀ ਉਨ੍ਹਾਂ ਦੀ ਗੱਲ ਨਹੀਂ ਸੁਣਨਾ ਚਾਉਂਦੀ ਸੀ, ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਹ ਮਸਲਾ ਨੌਕਰਸ਼ਾਹਾਂ ਦੀ ਬਜਾਏ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਆਪ ਸਿੱਧੇ ਕਿਸਾਨਾਂ ਨਾਲ ਕਰਨਾ ਚਾਹੀਦਾ ਹੈ 

ਉਧਰ ਉਮੀਦ ਹੈ ਕਿ ਜੇਕਰ ਸਾਰੀਆਂ ਕਿਸਾਨ ਜਥੇਬੰਦੀਆਂ ਗੱਲਬਾਤ ਦੇ ਲਈ ਰਾਜ਼ੀ ਹੋ ਜਾਂਦੀਆਂ ਨੇ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਨੇ 

 

 

Trending news