ਸੰਯੁਕਤ ਮੋਰਚੇ 'ਚ ਸ਼ਾਮਲ ਕਿਸਾਨ ਆਗੂ ਦੇ ਪੁੱਤਰ 'ਤੇ ਹਮਲਾ, ਧਰਨੇ ਤੋਂ ਵਾਪਸ ਪਰਤ ਰਿਹਾ ਸੀ
Advertisement
Article Detail0/zeephh/zeephh874924

ਸੰਯੁਕਤ ਮੋਰਚੇ 'ਚ ਸ਼ਾਮਲ ਕਿਸਾਨ ਆਗੂ ਦੇ ਪੁੱਤਰ 'ਤੇ ਹਮਲਾ, ਧਰਨੇ ਤੋਂ ਵਾਪਸ ਪਰਤ ਰਿਹਾ ਸੀ

ਅੰਮ੍ਰਿਤਸਰ ਵਿੱਚ ਸੰਯੁਕਤ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਦੇ ਪੁੱਤਰ ਨੇ ਆਪਣੇ 'ਤੇ ਹਮਲੇ ਦਾ ਇਲਜ਼ਾਮ ਲਗਾਇਆ 

ਅੰਮ੍ਰਿਤਸਰ ਵਿੱਚ ਸੰਯੁਕਤ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਦੇ ਪੁੱਤਰ ਨੇ ਆਪਣੇ 'ਤੇ ਹਮਲੇ ਦਾ ਇਲਜ਼ਾਮ ਲਗਾਇਆ

ਤਪਿਨ ਮਲਹੋਤਰਾ/ ਅੰਮ੍ਰਿਤਸਰ :  ਸੰਯੁਕਤ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਦੇ ਪੁੱਤਰ ਮਹਿਤਾਬ ਸਿੰਘ ਸਿਰਸਾ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਕਾਰ 'ਤੇ ਉਸ ਵੇਲੇ ਹਮਲਾ ਕੀਤਾ ਗਿਆ ਹੈ ਜਿਸ ਵੇਲੇ ਉਹ ਕਿਸਾਨਾਂ ਦੇ ਧਰਨੇ ਤੋਂ ਵਾਪਸ ਪਰਤ ਰਹੇ ਸਨ, ਬਲਦੇਵ ਸਿੰਘ ਸਿਰਸਾ ਸੰਯੁਕਤ ਮੋਰਚੇ ਦੇ ਅਹਿਮ ਕਿਸਾਨ ਆਗੂ ਨੇ ਇਸ ਤੋਂ ਪਹਿਲਾਂ NIA ਵੱਲੋਂ ਉਨ੍ਹਾਂ ਨੂੰ ਨੋਟਿਸ ਵੀ ਭੇਜਿਆ ਗਿਆ ਸੀ

ਇਸ ਤਰ੍ਹਾਂ ਹੋਇਆ ਹਮਲਾ

ਮਹਿਤਾਬ ਸਿੰਘ ਸਿਰਸਾ ਨੇ ਦੱਸਿਆ ਕੀ ਜਦੋਂ ਧਰਨੇ ਤੋਂ ਪਰਤ ਰਹੇ ਸਨ ਤਾਂ  ਅੰਮ੍ਰਿਤਸਰ  ਦੇ ਅਲਫਾ ਮਾਲ ਦੇ ਨਜ਼ਦੀਕ ਪਹੁੰਚੇ ਤਾਂ  ਉਨ੍ਹਾਂ ਨੇ ਆਪਣਾ ਮੋਬਾਈਲ ਫ਼ੋਨ ਚੈੱਕ ਕੀਤਾ, ਉਹ ਨਹੀਂ ਮਿਲਿਆ ਫਿਰ ਮੁੜ ਉਹ   ਵਾਪਸ ਧਰਨੇ ਵਾਲੀ ਥਾਂ 'ਤੇ ਪਹੁੰਚੇ ਅਤੇ ਗੱਡੀ ਤੋਂ ਉਤਰਕੇ ਆਪਣਾ ਮੋਬਾਈਲ ਫ਼ੋਨ ਲੈਣ ਚੱਲੇ ਗਏ ਇਸ ਦੌਰਾਨ ਜਿਸ ਸਾਈਡ 'ਤੇ ਉਹ ਬੈਠੇ ਉਸ ਪਾਸੇ ਲੋਹੇ ਦੀ ਰਾਡ ਦੇ ਨਾਲ ਸ਼ੀਸ਼ੇ 'ਤੇ ਹਮਲਾ ਕੀਤਾ ਗਿਆ ਪਰ ਸ਼ਾਇਦ ਹਮਲਾਵਰ ਨੂੰ ਨਹੀਂ ਪਤਾ ਸੀ ਕੀ ਉਹ ਨਹੀਂ ਬੈਠੇ ਨੇ,ਮਹਿਤਾਬ ਸਿੰਘ ਸਿਰਸਾ ਨੇ ਇਲਜ਼ਾਮ ਲਗਾਇਆ ਕੀ ਉਨ੍ਹਾਂ 'ਤੇ ਕਈ ਵਾਰ ਹਮਲੇ ਹੋ ਚੁੱਕੇ ਨੇ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਕੀਤੀ ਪ੍ਰਸ਼ਾਸਨ ਨੂੰ ਕੀਤੀ ਹੈ, ਇੱਕ ਵਾਰ ਮੁੜ ਤੋਂ ਹਮਲੇ ਤੋਂ ਬਾਅਦ ਮਹਿਤਾਬ ਸਿਰਸਾ ਨੇ ਪੁਲਿਸ ਨੂੰ ਮੁਲਜ਼ਮਾ ਨੂੰ ਜਲਦ ਤੋਂ ਜਲਦ ਫੜਨ ਦੇ ਲਈ ਕਿਹਾ ਹੈ, ਜਿਸ ਤਰ੍ਹਾਂ ਨਾਲ ਅਬੋਹਰ ਵਿੱਚ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ 'ਤੇ ਹਮਲਾ ਹੋਇਆ ਹੈ ਉਸ ਤੋਂ ਬਾਅਦ ਪੁਲਿਸ ਇਸ ਨੂੰ ਹਲਕੇ ਵਿੱਚ ਨਹੀਂ ਲਵੇਗੀ 

 

Trending news