CM ਕੈਪਟਨ ਦੀ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਰੇਲਾਂ ਚਲਾਉਣ ਨੂੰ ਲੈਕੇ ਕਿਸਾਨਾਂ ਨੇ ਲਿਆ ਇਹ ਵੱਡਾ ਫ਼ੈਸਲਾ
Advertisement
Article Detail0/zeephh/zeephh790431

CM ਕੈਪਟਨ ਦੀ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਰੇਲਾਂ ਚਲਾਉਣ ਨੂੰ ਲੈਕੇ ਕਿਸਾਨਾਂ ਨੇ ਲਿਆ ਇਹ ਵੱਡਾ ਫ਼ੈਸਲਾ

ਕਿਸਾਨਾਂ ਨੇ ਰੇਲ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ 

ਕਿਸਾਨਾਂ ਨੇ ਰੇਲ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ

  

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਵੱਡਾ ਫ਼ੈਸਲਾ ਲਿਆ ਹੈ,ਕਿਸਾਨ ਯੂਨੀਅਨਾਂ ਨੇ ਯਾਤਰੀ ਟ੍ਰੇਨਾਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਸਿਰਫ਼ ਮਾਲ ਗੱਡੀਆਂ ਦੇ ਚੱਲਣ ਦੀ ਹੀ ਮਨਜ਼ੂਰੀ ਦਿੱਤੀ ਸੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਤੋਂ ਬਾਅਦ ਕਿਸਾਨ  ਹੁਣ ਸੋਮਵਾਰ ਤੋਂ ਟਰੈਕ ਪੂਰੀ ਤਰ੍ਹਾਂ ਨਾਲ ਖਾਲੀ ਕਰ ਦੇਣਗੇ 

 

ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਕਿਸਾਨਾਂ ਨਾਨ ਚੰਗੀ ਮੀਟਿੰਗ  ਰਹੀ,ਮੈਨੂੰ ਖੁਸ਼ੀ ਹੈ ਕਿ ਕਿਸਾਨ 23 ਨਵੰਬਰ ਦੀ ਰਾਤ ਤੋਂ ਅਗਲੇ 15 ਦਿਨਾਂ ਦੇ ਲਈ ਆਪਣਾ ਰੇਲ ਅੰਦੋਲਨ ਖ਼ਤਮ ਕਰ ਦੇਣਗੇ,ਇਸ ਨਾਲ ਪੰਜਾਬ ਦੀ ਮੁੜ ਤੋਂ ਆਰਥਿਕ ਹਾਲਤ ਪਟਰੀ 'ਤੇ ਆਵੇਗੀ,ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਹੁਣ ਜਲਦ ਤੋਂ ਜਲਦ ਟ੍ਰੇਨਾਂ ਸ਼ੁਰੂ ਕੀਤੀਆਂ ਜਾਣ'

ਇਹ ਵੀ ਜ਼ਰੂਰ ਪੜੋ : 500 ਕਿਸਾਨ ਜਥੇਬੰਦੀਆਂ ਦਾ ਐਲਾਨ,5 ਮਹੀਨੇ ਦਾ ਰਾਸ਼ਨ ਲੈਕੇ ਇਸ ਦਿਨ ਦਿੱਲੀ ਵੱਲ ਵਧਾਂਗੇ,ਹੱਥ ਪਾਇਆ ਤਾਂ ਭੁਗਤੋਗੇ ਇਹ ਅੰਜਾਮ

ਕੇਂਦਰ ਸਰਕਾਰ ਨੇ ਰੱਖੀ ਸੀ ਇਹ ਸ਼ਰਤ 

ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਸੀ ਕਿ ਜਦੋਂ ਤੱਕ ਪੰਜਾਬ ਵਿੱਚ ਮਾਲ ਗੱਡੀਆਂ ਦੇ ਨਾਲ ਯਾਤਰੀ ਗੱਡੀਆਂ ਨਹੀਂ ਚੱਲਣਗੀਆਂ ਟ੍ਰੇਨ ਸੇਵਾ ਨੂੰ ਬਹਾਰ ਨਹੀਂ ਕੀਤਾ ਜਾਵੇਗਾ ਹੁਣ ਕਿਸਾਨਾਂ ਦੇ ਫ਼ੈਸਲੇ ਤੋਂ ਬਾਅਦ ਉਮੀਦ ਹੈ ਕਿ ਮੁੜ ਤੋਂ ਟ੍ਰੇਨਾਂ ਪੰਜਾਬ ਵਿੱਚ ਬਹਾਲ ਹੋਣਗੀਆਂ

ਇਸ ਤੋਂ ਪਹਿਲਾਂ 13 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਦਾ ਮਸਲਾ ਇੱਕ ਕਮੇਟੀ ਨੂੰ ਸੌਪਣ ਦੀ ਗੱਲ ਕਹੀ ਸੀ ਜਿਸ ਵਿੱਚ 
ਪੂਰੇ ਦੇਸ਼ ਦੇ ਕਿਸਾਨ ਮੌਜੂਦ ਰਹਿਣਗੇ, ਕੇਂਦਰ ਨੇ ਇਸ਼ਾਰਾ ਕੀਤਾ ਸੀ ਕਿ ਮੁੜ ਤੋਂ ਕਿਸਾਨਾਂ ਨੂੰ ਮੀਟਿੰਗ ਦੇ ਲਈ ਬੁਲਾਉਣਗੇ,ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਕੇਂਦਰ ਅਤੇ ਕਿਸਾਨਾਂ ਵਿੱਚ ਖੇਤੀ ਕਾਨੂੰਨ ਨੂੰ ਲੈਕੇ ਪਾੜਾ ਕਾਫ਼ੀ ਜ਼ਿਆਦਾ ਹੈ ਇਸ ਲਈ ਇਸ ਨੂੰ ਖ਼ਤਮ ਕਰਨ ਦੇ ਲਈ ਹੋਰ ਮੀਟਿੰਗਾਂ ਦੀ ਜ਼ਰੂਰਤ ਹੈ

ਉਧਰ ਕਿਸਾਨ ਯੂਨੀਅਨ ਨੇ ਪਹਿਲਾਂ ਹੀ ਐਲਾਨ ਕੀਤਾ ਹੈ 26 ਅਤੇ 27 ਨਵੰਬਰ ਨੂੰ ਉਹ ਦਿੱਲੀ ਵਿੱਚ ਪ੍ਰਦਰਸ਼ਨ ਕਰਨਗੀਆਂ,ਹਾਲਾਂਕਿ ਦਿੱਲੀ ਪੁਲਿਸ ਨੇ ਕੋਰੋਨਾ ਦੀ ਵਜ੍ਹਾਂ ਕਰਕੇ ਕਿਸਾਨਾਂ ਦੀ ਪ੍ਰਦਰਸ਼ਨ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਸੀ  

 

Trending news